ਡੇਹਲੋਂ, 22 ਮਈ (ਅੰਮਿ੍ਤਪਾਲ ਸਿੰਘ ਕੈਲੇ)-ਵਿਧਾਨ ਸਭਾ ਹਲਕਾ ਗਿੱਲ ਇੰਚਾਰਜ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਾਰਟੀ ਵਰਕਰਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਕਰਨ ਦੇ ਮਕਸਦ ਨਾਲ ਇਕ ਕਦਮ, ਇਕ ਸੇਵਾ ਅਤੇ ਇਕ ਬਦਲਾਅ ਵਜੋਂ ਸ਼ੁਰੂ ਕੀਤੀ ਪੰਜਾਬ ਜੋੜੋ ਤਿੰਨ ਦਿਨਾਂ ਪੈਦਲ ਯਾਤਰਾ ਕਾਂਗਰਸ ਦੇ ਹੱਕ ਵਿਚ ਹਾਂ ਪੱਖੀ ਹੁੰਗਾਰੇ ਨਾਲ ਸਮਾਪਤ ਹੋਈ | ਇਸ ਪੈਦਲ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕਰਦਿਆਂ ਕਾਂਗਰਸ ਪਾਰਟੀ ਦੇ ਹੱਕ ਵਿਚ ਭਰਵਾਂ ਪ੍ਰਚਾਰ ਕਰਦਿਆਂ ਪਾਰਟੀ ਦੀਆਂ ਉਸਾਰੂ ਨੀਤੀਆਂ ਘਰ-ਘਰ ਤੱਕ ਪਹੁੰਚਾਉਣ ਦਾ ਦਾਅਵਾ ਕੀਤਾ | ਇਸ ਯਾਤਰਾ ਸੰਬੰਧੀ ਗੱਲ ਕਰਦਿਆਂ ਸਾਬਕਾ ਵਿਧਾਇਕ ਕੇ. ਡੀ. ਵੈਦ ਨੇ ਕਿਹਾ ਕਿ ਪਿੰਡਾਂ ਅੰਦਰ ਕਾਂਗਰਸ ਪਾਰਟੀ ਨੂੰ ਭਰਵਾਂ ਹੰੁਗਾਰਾ ਮਿਲ ਰਿਹਾ ਹੈ ਅਤੇ ਸੂਝਵਾਨ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਜਾਪ ਰਹੇ ਹਨ | ਉਨ੍ਹਾਂ ਦੱਸਿਆਂ ਕਿ ਪੰਜਾਬ ਜੋੜੋ ਪੈਦਲ ਯਾਤਰਾ ਪਾਰਟੀ ਹਾਈ ਕਮਾਂਡ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਇੱਕ ਹਲਕੇ ਵਿੱਚ ਸ਼ੁਰੂ ਕੀਤੀ ਗਈ ਸੀ,ਜਿਸ ਲੜੀ ਤਹਿਤ ਪੈਦਲ ਯਾਤਰਾ ਪਿੰਡ ਜਸਪਾਲ ਬਾਂਗਰ ਤੋਂ ਸ਼ੁਰੂ ਹੋ ਕੇ ਹਲਕੇ ਦੇ ਪਿੰਡਾਂ ਧਰੌੜ, ਟਿੱਬਾ, ਹਰਨਾਮਪੁਰਾ, ਲਾਢੋਵਾਲ, ਭੱਟੀਆਂ ਬੇਟ, ਹੰਬੜਾਂ, ਪ੍ਰਤਾਪ ਸਿੰਘ ਵਾਲਾ ਸਮੇਤ ਦਰਜਨਾਂ ਪਿੰਡਾਂ ਪੈਦਲ ਯਾਤਰਾ ਕੀਤੀ ਗਈ ਹੈ, ਜਿਸ ਦੌਰਾਨ ਸਾਰੇ ਵਰਗਾਂ ਦੇ ਲੋਕਾਂ ਵਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਭਰਪੂਰ ਸਮਰਥਨ ਮਿਲਿਆ, ਜਿਸ ਨੇ ਸਾਬਤ ਕਰ ਦਿੱਤਾ ਕਿ ਸੂਝਵਾਨ ਲੋਕ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰ ਰਹੇ ਹਨ | ਉਨ੍ਹਾਂ ਪਾਰਟੀ ਵਰਕਰਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਆਪ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਡਟ ਕੇ ਖੜਨ ਵਾਲੇ ਕਾਂਗਰਸੀ ਵਰਕਰਾਂ ਨੇ ਸਾਬਤ ਕੀਤਾ ਹੈ, ਕਿ ਵਿਰੋਧੀ ਪਾਰਟੀਆਂ ਦੀਆਂ ਗਿੱਦੜ ਭਮਕੀਆਂ ਤੋਂ ਡਰਨ ਵਾਲੇ ਨਹੀ ਹਨ |ਹਲਕਾ ਇੰਚਾਰਜ ਕੇ. ਡੀ. ਵੈਦ ਨੇ ਦੱਸਿਆ ਕਿ ਹਲਕੇ ਅੰਦਰ ਕਈ ਕਿੱਲੋਮੀਟਰ ਦੀ ਪੈਦਲ ਯਾਤਰਾ ਦੌਰਾਨ ਪਿੰਡ ਦੇ ਹਰ ਇੱਕ ਗਲੀ ਮਹੱਲੇ ਸਮੇਤ ਪਿੰਡ ਵਾਸੀਆਂ ਨੂੰ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਗਰੂਕ ਕਰਦਿਆਂ ਯਾਦ ਦੁਆਇਆ ਗਿਆ ਕਿ ਆਮ ਆਦਮੀ ਪਾਰਟੀ ਨੇ ਕਿਸ ਤਰਾਂ ਝੂਠ ਬੋਲ ਕੇ ਸੱਤਾ ਹਾਸਿਲ ਕੀਤੀ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਵਿਸਾਰ ਦਿੱਤਾ |ਇਸ ਸਮੇਂ ਕੇ. ਡੀ. ਵੈਦ ਅਤੇ ਕਾਂਗਰਸੀ ਆਗੂਆਂ ਵਲੋਂ ਪੈਦਲ ਯਾਤਰਾ ਦੌਰਾਨ ਮੌਜੂਦਾ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਦਿਹਾਤੀ ਕਾਂਗਰਸ ਦਿਹਾਤੀ ਪ੍ਰਧਾਨ ਬੀਬੀ ਕਿਰਨਜੀਤ ਕੌਰ ਗਰੇਵਾਲ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਇੰਦਰਜੀਤ ਸਿੰਘ ਬਰਾੜ, ਸਾਬਕਾ ਸਰਪੰਚ ਰਵਦੀਪ ਸਿੰਘ ਬਿੱਟੂ ਪੋਹੀੜ, ਪਰਮਿੰਦਰ ਸਿੰਘ ਗਾਬੀ ਪੋਹੀੜ, ਮਾਨ ਸਿੰਘ ਗੁਰਮ, ਜਾਗਰ ਸਿੰਘ ਜਸਪਾਲ ਬਾਂਗਰ, ਸੰਮਤੀ ਮੈਂਬਰ ਸੁਖਦੀਪ ਕੌਰ ਬਲਾਕ ਸੰਮਤੀ ਮੈਂਬਰ, ਹਰਜੀਤ ਕੌਰ ਗਰਚਾ, ਪਰਮਜੀਤ ਕੌਰ ਉਮੈਦਪੁਰ, ਹਰਪ੍ਰੀਤ ਕੌਰ ਗੋਪਾਲਪੁਰ, ਸੀ. ਓ. ਧਰੌੜ, ਹਰਵਿੰਦਰ ਸਿੰਘ, ਕਰਨ ਧਰੌੜ, ਸਾਬਕਾ ਸਰਪੰਚ ਮਲਕੀਤ ਸਿੰਘ ਵਾਲੀਆ ਜਸਪਾਲਬਾਂਗਰ, ਰੀਨੂੰ ਉਮੈਦਪੁਰ, ਧਰਮਿੰਦਰ ਸਿੰਘ ਉਮੈਦਪੁਰ, ਸਾਬਕਾ ਸਰਪੰਚ ਨਿਸ਼ਾਨ ਸਿੰਘ ਨੱਤ, ਜਸਪਾਲ ਸਿੰਘ ਟਿੱਬਾ, ਮਨਸੁਖਵੀਰ ਸਿੰਘ ਸੀਲੋਂ, ਹਰਭਵਨ ਸਿੰਘ ਟਿੱਬਾ, ਰਾਣਾ ਪੱਦੀ, ਚੈਂਚਲ ਸਿੰਘ ਪੱਦੀ, ਗਗਨਦੀਪ ਸਿੰਘ ਗੁਰਮ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਪੈਦਲ ਯਾਤਰਾ ਸਮੇਂ ਹਾਜ਼ਰ ਰਹੇ |