ਕੁਹਾੜਾ, 22 ਮਈ (ਸੰਦੀਪ ਸਿੰਘ ਕੁਹਾੜਾ)-ਯੂਨਾਈਟਿਡ ਇਮੀਗ੍ਰੇਸ਼ਨ ਦੀ ਸਹਾਇਤਾ ਨਾਲ ਕੁਹਾੜਾ ਦੇ ਸਾਬਕਾ ਸਰਪੰਚ ਨੇ ਸਿਰਫ਼ ਪੰਜ ਦਿਨਾਂ ਵਿਚ ਯੂ. ਕੇ. ਦਾ ਵਿਜ਼ਟਰ ਵੀਜ਼ਾ ਹਾਸਿਲ ਕਰ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ | ਇਸ ਮੌਕੇ ਸੰਸਥਾ ਦੇ ਐੱਮ. ਡੀ. ਗੁਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਟੀਮ ਤਜਰਬੇਕਾਰ ਸਟਾਫ਼ ਨਾਲ ਮਿਲ ਕੇ ਹਰ ਕੇਸ ਦੀ ਡੂੰਘਾਈ ਨਾਲ ਜਾਂਚ ਕਰਦੀ ਹੈ ਅਤੇ ਪੂਰੀ ਤਿਆਰੀ ਤੋਂ ਬਾਅਦ ਹੀ ਅੱਗੇ ਭੇਜਦੀ ਹੈ, ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ | ਉਨ੍ਹਾਂ ਹੋਰ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਉਮੀਦਵਾਰਾਂ ਲਈ ਆਇਲਟਸ ਅਤੇ ਪੀ. ਟੀ. ਈ. ਤੋਂ ਇਲਾਵਾ ਸਪਾਊਸ ਵੀਜ਼ਾ, ਵਿਜ਼ਟਰ ਵੀਜ਼ਾ ਅਤੇ ਸਟੱਡੀ ਵੀਜ਼ਾ ਆਸਾਨੀ ਨਾਲ ਪ੍ਰਾਪਤ ਕਰਨ ਲਈ ਸਹੀ ਮਾਰਗ ਦਰਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ | ਇਸ ਮੌਕੇ ਸਾਬਕਾ ਸਰਪੰਚ ਸਤਵੰਤ ਸਿੰਘ ਗਰਚਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸੰਸਥਾ ਦੇ ਤਜਰਬੇਕਾਰ ਸਟਾਫ਼ ਸਦਕਾ ਬਿਨਾਂ ਕਿਸੇ ਪਰੇਸ਼ਾਨੀ ਤੋਂ ਆਸਾਨੀ ਨਾਲ ਪੰਜ ਦਿਨਾਂ ਵਿਚ ਯੂ. ਕੇ. ਦਾ ਵੀਜ਼ਾ ਹਾਸਲ ਕੀਤਾ ਗਿਆ | ਐੱਮ. ਡੀ. ਗਿੱਲ ਨੇ ਕਿਹਾ ਕਿ ਵਿਦੇਸ਼ ਜਾਣ ਦੇ ਚਾਹਵਾਨ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਆਸਟ੍ਰੇਲੀਆ, ਯੂ. ਕੇ. ਅਤੇ ਕੈਨੇਡਾ ਵਰਗੇ ਦੇਸ਼ਾਂ ਦਾ ਵੀਜ਼ਾ ਲੈ ਕੇ ਆਪਣਾ ਸੁਪਨਾ ਪੂਰਾ ਕਰ ਸਕਦੇ ਹਨ |