ਦੋਰਾਹਾ, 24 ਮਈ (ਪੱਤਰ ਪ੍ਰੇਰਕ)-ਜੇਠ ਮਹੀਨੇ ਦੇ ਦਸਮੀ ਦੇ ਸ਼ੁੱਭ ਦਿਹਾੜੇ 'ਤੇ ਪਿੰਡ ਮਲੀਪੁਰ ਵਿਖੇ ਲੋਹਟ ਗੋਤ ਦੇ ਵੱਡੇ-ਵਡੇਰਿਆਂ ਬਾਬਾ ਮੱਧੂ ਲੋਹਟ ਜੀ ਅਤੇ ਬਾਬਾ ਗੈਂਡਾ ਲੋਹਟ ਜੀ ਦੀ ਸਾਲਾਨਾ ਬਰਸੀ ਸਮਾਗਮ ਲੋਹਟ ਗੋਤ ਪ੍ਰਬੰਧਕ ਕਮੇਟੀ, ਸਮੂਹ ਲੋਹਟ ਗੋਤੀ ਅਤੇ ਇਲਾਕਾ ਨਿਵਾਸੀ ਅਤੇ ਪਿੰਡ ਮਲੀਪੁਰ ਨਿਵਾਸੀਆਂ ਵੱਲੋਂ 25 ਮਈ 2026 ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਸੰਤ ਬਾਬਾ ਉਂਕਾਰ ਸਿੰਘ (ਸੰਤ ਭਵਨ ਕੁਟੀਆ ਬੇਰ ਖੁਰਦ ਵਾਲੇ) 10 ਤੋਂ ਦੁਪਹਿਰ 1 ਵਜੇ ਤੱਕ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ |