28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਣ ਮੰਡਲ ਲੁਧਿਆਣਾ ਦਾ ਧਰਨਾ 10ਵੇਂ ਦਿਨ ਵੀ ਜਾਰੀ

Ad Position 21
No active advertisement
ਅਜੀਤ ਡੈਸਕ 25-05-2026
ਦੋਰਾਹਾ, 24 ਮਈ (ਪੱਤਰ ਪ੍ਰੇਰਕ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ਦੀ ਪ੍ਰਧਾਨਗੀ ਹੇਠ ਵਣ ਮੰਡਲ ਅਫ਼ਸਰ ਲੁਧਿਆਣਾ ਦੇ ਵਿਰੁੱਧ ਧਰਨਾ 10ਵੇਂ ਦਿਨ ਵੀ ਜਾਰੀ ਹੈ | ਜ਼ਿਲ੍ਹਾ ਪ੍ਰਧਾਨ ਵੱਲੋ ਲਿਖਤੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੰਗਲਾਤ ਵਿਭਾਗ ਦੇ ਕਿਰਤੀ ਕਾਮਿਆਂ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਧੱਕਾ ਕਰ ਰਹੀ ਹੈ | ਵਿਭਾਗ ਵਿੱਚ ਕੰਮ ਕਰਦੇ ਕਾਮਿਆਂ ਨੂੰ ਫਰਵਰੀ, ਮਾਰਚ ਮਹੀਨੇ ਦੀ ਤਨਖ਼ਾਹ ਵੀ ਹੁਣ ਤੱਕ ਨਸੀਬ ਨਹੀਂ ਹੋਈ | ਵਿਭਾਗ ਵੱਲੋਂ ਸੀਨੀਅਰ 519 ਕਾਮਿਆਂ ਨੂੰ ਇਸ ਪਾਲਿਸੀ ਦੇ ਲਾਭ ਤੋਂ ਵਾਂਝਾ ਕੀਤਾ ਗਿਆ ਹੈ | ਵਿਭਾਗ ਦੇ ਡੇਲੀਵੇਜ ਕਾਮਿਆਂ ਦੀ ਸੂਚੀ ਨੂੰ 16-05-2023 ਤੋਂ ਬਾਅਦ ਅੱਪਡੇਟ ਨਹੀਂ ਕੀਤਾ ਗਿਆ, ਸਰਕਾਰ ਲੋਕਾਂ ਦੇ ਪੱਖ ਦੀ ਗੱਲ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਪੱਖ ਦੀ ਗੱਲ ਕਰ ਰਹੇ ਹਨ | ਵਰਕਰਾਂ ਨੂੰ ਪੱਕੇ ਕਰਨ ਦੀ ਬਜਾਏ ਸਪੈਸ਼ਲ ਕੇਡਰ (ਪਲੈਸਮੇੰਟ ਆਫ ਟੇਨੋਰ) ਸਿਰਫ਼ 58 ਸਾਲ ਤੱਕ ਕੰਮ ਤੇ ਰੱਖੇ ਜਾਣ ਦੇ ਲਾਭ ਤੋਂ ਇਲਾਵਾ ਹੋਰ ਕੋਈ ਵੀ ਰੈਗੂਲਰ ਮੁਲਾਜ਼ਮਾਂ ਵਾਲੇ ਭੱਤੇ ਅਤੇ ਲਾਭ ਨਹੀਂ ਦਿੱਤੇ ਜਾ ਰਹੇ | ਜੇਕਰ ਇਸ ਸਰਕਾਰ ਵੱਲੋਂ ਸਾਡੇ ਕਾਮਿਆਂ ਨੂੰ ਸੀ ਆਰ ਐਸ ਦੇ ਰੂਲਾਂ ਅਨੁਸਾਰ ਰੈਗੂਲਰ ਕਰਕੇ ਸਾਰੇ ਲਾਭ ਦੇ ਕੇ ਪੱਕਾ ਨਾ ਕੀਤਾ ਤਾਂ ਇਹ ਲੋਕ 2027 ਵਿੱਚ ਇਸ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਕਰਨਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ, ਚੇਅਰਮੈਨ ਹਜਾਰਾ ਸਿੰਘ, ਜਰਨਲ ਸਕੱਤਰ ਰਛਪਾਲ ਸਿੰਘ ਲੋਹਗੜ੍ਹ, ਰੇਂਜ ਪ੍ਰਧਾਨ ਸਮਰਾਲਾ ਵਿਜੇ ਕੁਮਾਰ, ਰੇਂਜ ਪ੍ਰਧਾਨ ਦੋਰਾਹਾ ਬਲਵਿਦੰਰ ਸਿੰਘ ਚੀਮਾ, ਰੇਂਜ ਪ੍ਰਧਾਨ ਮੱਤੇਵਾੜਾ ਵੰਤ ਕੁਮਾਰ, ਰੇਂਜ ਪ੍ਰਧਾਨ ਸੁਰਜੀਤ ਸਿੰਘ ਜਗਰਾਉਂ, ਮਨਪ੍ਰੀਤ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ ਬਲਜੀਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਗਵੰਤ ਸਿੰਘ ਮਾਨ ਸਰਕਾਰ ਦੇ ਕੰਮਾਂ ਨੂੰ ਵੇਖ ਵੋਟ ਪਾਇਓ- ਡਾ: ਬੀਜਾ ਅਗਲੀ ਖ਼ਬਰ ਲਾਵਾਰਸ ਕੁੱਤਿਆਂ ਨੂੰ ਜਨਤਕ ਥਾਵਾਂ ਤੋਂ ਹਟਾਉਣ ਸੰਬੰਧੀ ਸੁਪਰੀਮ ਕੋਰਟ ਦਾ ਫ਼ੈਸਲਾ ਸ਼ਲਾਘਾਯੋਗ-ਲੱਖੋਵਾਲ/ਮੇਹਲੋਂ
Ad Position 24