ਬੀਜਾ, 25 ਮਈ (ਕਸ਼ਮੀਰਾ ਸਿੰਘ ਬਗ਼ਲੀ)-ਖੇਡ ਨਿਰਦੇਸ਼ਕ ਪੰਜਾਬ ਵੱਲੋਂ ਵੱਖ-ਵੱਖ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕਰਨ ਲਈ ਬੀਤੀ ਦਿਨੀਂ ਚੰਡੀਗੜ੍ਹ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ | ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਚੇਚੇ ਤੌਰ 'ਤੇ ਖਿਡਾਰੀਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ਜਿਸ ਤਹਿਤ ਰੋਇੰਗ ਖੇਡ ਦੇ ਦੋ ਸਕੇ ਭਰਾਵਾਂ ਜਸਪਾਲ ਸਿੰਘ ਤੇ ਜਸਪ੍ਰੀਤ ਸਿੰਘ ਪੁੱਤਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕੈਪਟਨ ਰਾਮਪਾਲ ਸਿੰਘ ਵਾਸੀ ਬੀਜਾ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲਣ ਨਾਲ ਕਸਬਾ ਬੀਜਾ ਤੇ ਇਲਾਕੇ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ | ਦੋਨਾਂ ਭਰਾਵਾਂ, ਮਾਤਾ ਪਿਤਾ ਨੂੰ ਖੁੱਲ੍ਹੀ ਜੀਪ 'ਚ ਬਿਠਾ ਕੇ ਪਿੰਡ ਵਿੱਚ ਚੱਕਰ ਲਗਾਇਆ ਗਿਆ | ਜਿੱਥੇ ਨਗਰ ਨਿਵਾਸੀਆਂ ਨੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ | ਕਸਬਾ ਬੀਜਾ ਅੱਡਾ ਵਿਖੇ ਆਮ ਆਦਮੀ ਪਾਰਟੀ ਦੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਸਪ੍ਰੀਤ ਸਿੰਘ ਬੀਜਾ, ਜਸਵੀਰ ਕੌਰ ਸਰਪੰਚ ਬੀਜਾ ਦੇ ਪਤੀ ਅਵਤਾਰ ਸਿੰਘ ਰਿੰਕੂ ਨੇ ਗ੍ਰਾਮ ਪੰਚਾਇਤ ਵੱਲੋਂ ਪੁਰਸਕਾਰ ਪ੍ਰਾਪਤ ਖਿਡਾਰੀਆਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕਰਨ ਤੋਂ ਬਾਅਦ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਇਸ ਸਾਡੇ ਨਗਰ ਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਨੇ ਆਪਣੇ ਪਿਤਾ ਕੈਪਟਨ ਰਾਮਪਾਲ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਹੈ ਦੀ ਤਰ੍ਹਾਂ ਰੋਇੰਗ ਖੇਡ 'ਚ ਐਵਾਰਡ ਹਾਸਲ ਕਰਕੇ ਸਾਡੇ ਨਗਰ ਤੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ | ਨਗਰ ਦੇ ਧਾਰਮਿਕ ਅਸਥਾਨਾਂ ਤੇ ਮੱਥਾ ਟੇਕ ਕੇ ਪਰਿਵਾਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ਸਾਬਕਾ ਸਰਪੰਚ ਅਵਤਾਰ ਸਿੰਘ ਗਿੱਲ,ਕਾਕਾ ਸਤਵਿੰਦਰ ਸਿੰਘ ਗਰੇਵਾਲ ਬੀਜਾ, ਗੁਰਦੀਪ ਸਿੰਘ ਅੜੈ੍ਹਚਾਂ, ਕੈਪਟਨ ਰਾਜਿੰਦਰ ਸਿੰਘ, ਕੈਪਟਨ ਸੁਖਰਾਜ ਸਿੰਘ, ਗਿਆਨ ਕੌਰ, ਛਿੰਦਰ ਕੌਰ, ਨਛੱਤਰ ਕੌਰ, ਹਰਬੰਸ ਸਿੰਘ ਅੜੈ੍ਹਚਾਂ, ਅਰਸ਼ਦੀਪ ਸਿੰਘ, ਪਰਮਜੀਤ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ ਸੋਨੀ ਬੀਜਾ, ਗੁਰਵਿੰਦਰ ਬੀਜਾ, ਅਵਤਾਰ ਸਿੰਘ, ਤੇਜਾ ਸਿੰਘ, ਗਾਂਧੀ ਬੀਜਾ, ਮਨਜੀਤ ਸਿੰਘ, ਭਾਗ ਸਿੰਘ, ਲੱਡੂ ਬੀਜਾ, ਨਰਾਤਾ ਸਿੰਘ ਬੰਬ, ਮਨਜੀਤ ਸਿੰਘ ਗੋਖੀ, ਜਸਵੰਤ ਸਿੰਘ ਬੀਜਾ, ਪਰਮਜੀਤ ਸਿੰਘ ਪੰਮਾ, ਨਿਰਮਲ ਸਿੰਘ, ਠੇਕੇਦਾਰ ਸੋਹਣ ਸਿੰਘ ਬੀਜਾ,ਸਤਪਾਲ ਸਿੰਘ, ਗੁਰਪ੍ਰੀਤ ਸਿੰਘ ਸਿਆਣ ਕੋਟ, ਜਗਰੂਪ ਸਿੰਘ ਰੂਬੀ ਕੁਲਾਰ, ਕਮਲਜੀਤ ਸਿੰਘ ਲਿਬੜਾ, ਕੁਲਵੰਤ ਸਿੰਘ, ਭਿੰਦਰ ਸਿੰਘ, ਹਰਨੇਕ ਸਿੰਘ ਪੰਚ, ਸੁਖਵਿੰਦਰ ਕੌਰ, ਲਾਡੀ, ਜੱਗਾ ਪੰਚ, ਕਮਲਜੀਤ ਕੌਰ ਕਮਲਜੀਤ, ਹਰਜਿੰਦਰ ਕੌਰ ਪੰਚ, ਰਵਿੰਦਰ ਕੌਰ ਆਦਿ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ |