29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਤੇਲ ਦੀਆਂ ਕੀਮਤਾਂ 'ਤੇ ਪੰਜਾਬ ਸਰਕਾਰ ਦਾ ਦੋਗਲਾ ਚਿਹਰਾ ਬੇਨਕਾਬ-ਬਲੀਏਵਾਲ

Ad Position 21
No active advertisement
ਅਜੀਤ ਡੈਸਕ 26-05-2026
ਸਾਹਨੇਵਾਲ, 25 ਮਈ (ਅਮਰਜੀਤ ਸਿੰਘ ਮੰਗਲੀ)-ਭਾਜਪਾ ਪੰਜਾਬ ਦੇ ਸੂਬਾ ਬੁਲਾਰੇ ਪਿ੍ਤਪਾਲ ਸਿੰਘ ਬਲੀਏਵਾਲ ਨੇ ਪੰਜਾਬ ਸਰਕਾਰ ਨੂੰ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੇ ਮਾਮਲੇ 'ਚ 'ਦੋਗਲੇ ਮਾਪਦੰਡ' ਅਪਣਾਉਣ ਲਈ ਘੇਰਿਆ | ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਲਗਾਤਾਰ ਕੇਂਦਰ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਈ ਦੋਸ਼ ਦੇ ਰਹੀ ਹੈ, ਜਦਕਿ ਦੂਜੇ ਪਾਸੇ ਖ਼ੁਦ ਭਾਰੀ ਟੈਕਸ ਲਗਾ ਕੇ ਇਸ ਤੋਂ ਵੱਡੀ ਆਮਦਨ ਕਮਾ ਰਹੀ ਹੈ | ਬਲੀਏਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਮੇਂ ਪੈਟਰੋਲ 'ਤੇ 16.58 ਪ੍ਰਤੀਸ਼ਤ ਵੈਟ ਦੇ ਨਾਲ 10 ਪ੍ਰਤੀਸ਼ਤ ਵਾਧੂ ਟੈਕਸ ਲਗਾ ਰਹੀ ਹੈ, ਜਿਸ ਨਾਲ ਕਰੀਬ ਰੁਪਏ 18-19 ਪ੍ਰਤੀ ਲੀਟਰ ਟੈਕਸ ਵਸੂਲਿਆ ਜਾ ਰਿਹਾ ਹੈ | ਇਸੇ ਤਰ੍ਹਾਂ ਡੀਜ਼ਲ 'ਤੇ 13.10 ਪ੍ਰਤੀਸ਼ਤ ਵੈਟ ਅਤੇ 10 ਪ੍ਰਤੀਸ਼ਤ ਵਾਧੂ ਟੈਕਸ ਲਗਾ ਕੇ ਕਰੀਬ ਰੁਪਏ 13-14 ਪ੍ਰਤੀ ਲੀਟਰ ਵਸੂਲੇ ਜਾ ਰਹੇ ਹਨ | ਬਲੀਏਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਤੁਰੰਤ ਰਾਹਤ ਦੇਣ ਲਈ ਪੈਟਰੋਲ ਅਤੇ ਡੀਜ਼ਲ 'ਤੇ ਘੱਟੋ-ਘੱਟ 10 ਰੁਪਏ ਵੈਟ ਘਟਾਉਣ ਦਾ ਐਲਾਨ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਪਬਲਿਕ ਸਕੂਲ ਵਿਖੇ 2 ਰੋਜ਼ਾ ਅੰਡਰ-17 ਲੜਕੀਆਂ ਦੀ ਬਾਸਕਟਬਾਲ ਲੀਗ (ਪੰਜਾਬ) ਸਮਾਪਤ ਅਗਲੀ ਖ਼ਬਰ ਕਸਬਾ ਬੀਜਾ ਦੇ 2 ਸਕੇ ਭਰਾਵਾਂ ਨੂੰ ਰੋਇੰਗ ਖੇਡ 'ਚ ਮਿਲਿਆ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ
Ad Position 24