29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦੋਰਾਹਾ ਪਬਲਿਕ ਸਕੂਲ ਵਿਖੇ 2 ਰੋਜ਼ਾ ਅੰਡਰ-17 ਲੜਕੀਆਂ ਦੀ ਬਾਸਕਟਬਾਲ ਲੀਗ (ਪੰਜਾਬ) ਸਮਾਪਤ

Ad Position 21
No active advertisement
ਅਜੀਤ ਡੈਸਕ 26-05-2026
ਦੋਰਾਹਾ, 25 ਮਈ (ਜਸਵੀਰ ਝੱਜ)-ਦੋਰਾਹਾ ਪਬਲਿਕ ਸਕੂਲ ਵਿਖੇ ਮਿਤੀ 23 ਅਤੇ 24 ਮਈ ਨੂੰ ਅੰਡਰ-17 ਲੜਕੀਆਂ ਦੀ ਦੋ ਰੋਜ਼ਾ ਬਾਸਕਟਬਾਲ ਲੀਗ ਕਰਵਾਈ ਗਈ | ਇਹ ਮੁਕਾਬਲੇ ਲੀਗ-ਕਮ-ਨਾਕਆਊਟ ਆਧਾਰ 'ਤੇ ਕਰਵਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਜਿਸ ਦਾ ਉਦਘਾਟਨ ਰਣਜੀਤ ਸਿੰਘ ਸਰਪੰਚ ਪਿੰਡ ਬਲਾਸਪੁਰ ਵਲੋਂ ਕੀਤਾ ਗਿਆ, ਉਨ੍ਹਾਂ ਦੇ ਨਾਲ ਸਾਬਕਾ ਪੰਚ ਸੁਰਜੀਤ ਸਿੰਘ ਸ਼ਾਮਲ ਹੋਏ | ਟੂਰਨਾਮੈਂਟ 'ਚ ਰਿਸ਼ੀਕੁਲ ਸੀਨੀਅਰ ਸੈਕੰਡਰੀ ਅਹੀਰ ਖੁਰਾਣਾ ਸਕੂਲ ਨੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਖਿਡਾਰਣ ਪਵਾਨੀ (ਯੁਵੀਕਾ) ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦ ਟੂਰਨਾਮੈਂਟ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਦੂਜਾ ਸਥਾਨ ਮਾਨਸਾ ਅਤੇ ਤੀਜਾ ਸਥਾਨ ਸਾਂਝੇ ਤੌਰ ਤੇ ਦੋਰਾਹਾ ਪਬਲਿਕ ਸਕੂਲ ਅਤੇ ਵੈਸਟ ਪੁਆਇੰਟ ਸਕੂਲ ਕੋਟਕਪੂਰਾ ਨੇ ਪ੍ਰਾਪਤ ਕੀਤਾ | ਲੀਗ ਦੌਰਾਨ ਲੰਗਰ ਅਤੇ ਰਿਫਰੈਸ਼ਮੈਂਟ ਦੀ ਸੇਵਾ ਦੋਰਾਹਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਪਾਂਸਰ ਕੀਤੀ ਗਈ, ਜਦੋਂ ਕਿ ਟਰਾਫ਼ੀਆਂ ਸਤਨਾਮ ਇਲੈਕਟਰਾਨਿਕਸ ਵਲੋਂ ਸਪਾਂਸਰ ਕੀਤੀਆਂ ਗਈਆਂ | ਇਨਾਮਾਂ ਦੀ ਵੰਡ ਬਲਜੀਤ ਸਿੰਘ ਘੁੰਮਣ ਦੋਰਾਹਾ ਵੱਲੋਂ ਕੀਤੀ ਗਈ | ਮੈਨੇਜਰ ਦਵਿੰਦਰ ਸਿੰਘ ਤੇ ਵਿਸ਼ਵਜੀਤ ਬੈਕਟਰ ਨੇ ਲੀਗ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਕੂਲ ਦੀ ਮੈਨੇਜਮੈਂਟ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗਲਾਡਾ ਨੇ ਵੱਖ-ਵੱਖ ਥਾਵਾਂ 'ਤੇ ਅਣਅਧਿਕਾਰਤ ਕਾਲੋਨੀਆਂ 'ਤੇ ਚਲਾਇਆ ਪੀਲਾ ਪੰਜਾ ਅਗਲੀ ਖ਼ਬਰ ਤੇਲ ਦੀਆਂ ਕੀਮਤਾਂ 'ਤੇ ਪੰਜਾਬ ਸਰਕਾਰ ਦਾ ਦੋਗਲਾ ਚਿਹਰਾ ਬੇਨਕਾਬ-ਬਲੀਏਵਾਲ
Ad Position 24