ਮਾਛੀਵਾੜਾ ਸਾਹਿਬ, 29 ਮਈ (ਮਨੋਜ ਕੁਮਾਰ)-ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ਦੀ ਅਗਵਾਈ ਵਿਚ ਸਥਾਨਕ ਸੀ. ਐੱਚ. ਸੀ. ਅਤੇ ਇਸ ਅਧੀਨ ਆਉਂਦੇ ਸਿਹਤ ਕੇਂਦਰਾਂ ਅਤੇ ਸਕੂਲਾਂ ਵਿਚ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ | ਐੱਸ. ਐੱਮ. ਓ. ਡਾ. ਲਖਵਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਪਣੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿਓ ਤਾਂ ਜੋ ਡੇਂਗੂ ਵਾਲਾ ਮੱਛਰ ਪੈਦਾ ਨਾ ਹੋ ਸਕੇ | ਪ੍ਰਦੀਪ ਸਿੰਘ ਬਲਾਕ ਐਜੂਕੇਟਰ ਨੇ ਮਾਨਸਿਕ ਸਿਹਤ ਸਬੰਧੀ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਰੀਰਕ ਸਿਹਤ ਵਾਂਗ ਮਾਨਸਿਕ ਸਿਹਤ ਦਾ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ | ਸਮੂਹ ਸੀ. ਐੱਚ. ਓ. ਵਲੋਂ ਮਹਾਂਵਾਰੀ ਦੌਰਾਨ ਸਾਫ਼ ਸਫ਼ਾਈ ਸੰਬੰਧੀ ਵੀ ਜਾਗਰੂਕਤਾ ਦਿੱਤੀ ਗਈ | ਡਾ. ਲਖਵਿੰਦਰ ਸਿੰਘ ਵਲੋਂ ਸਬ ਸੈਂਟਰ ਪੰਜਗਰਾਈਆਂ ਅਤੇ ਲੁਬਾਣਗੜ ਵਿਖੇ ਜਾ ਕੇ ਜਾਗਰੂਕਤਾ ਗਤੀਵਿਧੀਆਂ ਦੌਰਾਨ ਸੁਪਰਵਿਜ਼ਨ ਵੀ ਕੀਤੀ ਗਈ | ਇਸ ਮੌਕੇ ਏ. ਐਨ. ਐੱਮ. ਜਸਵਿੰਦਰ ਕੌਰ, ਗਿਆਨ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ, ਗੁਰਪ੍ਰੀਤ ਕੌਰ, ਅਮਨਦੀਪ ਕੌਰ ਅਤੇ ਧਰਮਿੰਦਰ ਸਿੰਘ ਤਿੰਨੇ ਕਮਿਊਨਿਟੀ ਹੈਲਥ ਅਫ਼ਸਰ ਤੋਂ ਇਲਾਵਾ ਆਸ਼ਾ ਵਰਕਰ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ |