05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸੜੂ ਦਾ ਜ਼ੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਈਸੜੂ, 4 ਅਗਸਤ (ਬਲਵਿੰਦਰ ਸਿੰਘ)-ਪ੍ਰਿੰਸੀਪਲ ਸੁਮਨ ਜੌਲੀ ਦੀ ਅਗਵਾਈ ਵਿਚ ਚੱਲ ਰਹੀ ਸੰਸਥਾ ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸੜੂ ਦਾ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਜ਼ੋਨਲ ਪੱਧਰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਡਾਇਰੈਕਟਰ ਸੰਜੀਵ ਗੋਪਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿਚ ਸਕੂਲ ਨੇ ਇੱਕ ਗੋਲਡ ਮੈਡਲ ਅਤੇ ਚਾਰ ਸਿਲਵਰ ਮੈਡਲ ਪ੍ਰਾਪਤ ਕੀਤੇ।

Ad Position 21
No active advertisement
ਅਜੀਤ ਡੈਸਕ 05-08-2026
ਈਸੜੂ, 4 ਅਗਸਤ (ਬਲਵਿੰਦਰ ਸਿੰਘ)-ਪ੍ਰਿੰਸੀਪਲ ਸੁਮਨ ਜੌਲੀ ਦੀ ਅਗਵਾਈ ਵਿਚ ਚੱਲ ਰਹੀ ਸੰਸਥਾ ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸੜੂ ਦਾ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਜ਼ੋਨਲ ਪੱਧਰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਡਾਇਰੈਕਟਰ ਸੰਜੀਵ ਗੋਪਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿਚ ਸਕੂਲ ਨੇ ਇੱਕ ਗੋਲਡ ਮੈਡਲ ਅਤੇ ਚਾਰ ਸਿਲਵਰ ਮੈਡਲ ਪ੍ਰਾਪਤ ਕੀਤੇ। ਅੰਡਰ-19 ਲੜਕੀਆਂ ਰੱਸਾਕੱਸੀ ਵਿਚ ਪਹਿਲਾ ਸਥਾਨ, ਅੰਡਰ-14 ਲੜਕੀਆਂ ਰੱਸਾਕੱਸੀ ਵਿਚ ਦੂਸਰਾ ਸਥਾਨ, ਅੰਡਰ-17 ਲੜਕੇ ਰੱਸਾਕੱਸੀ ਵਿਚ ਦੂਸਰਾ ਸਥਾਨ, ਅੰਡਰ-14 ਲੜਕੇ ਰੱਸਾਕੱਸੀ ਵਿਚ ਦੂਸਰਾ ਸਥਾਨ ਅਤੇ ਅੰਡਰ-17 ਲੜਕੀਆਂ ਖੋ-ਖੋ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੀ ਹਾਜ਼ਰੀ ਲਗਵਾਈ। ਖਿਡਾਰੀਆਂ ਦੇ ਇਸ ਸਾਨਦਾਰ ਪ੍ਰਦਰਸ਼ਨ ਤੇ ਸਕੂਲ ਵਿਚ ਸਮਾਗਮ ਕਰਕੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਅਤੇ ਖਿਡਾਰੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ’ਤੇ ਖੇਡ ਇੰਚਾਰਜ ਕਰਮ ਸਿੰਘ, ਸ਼ਿਵ ਗੋਪਾਲ, ਸਤਵੀਰ ਸਿੰਘ, ਜਸਪ੍ਰੀਤ ਕੌਰ, ਗੁਰਜੀਤ ਕੌਰ, ਰਾਜਿੰਦਰ ਕੌਰ, ਹਰਜੀਤ ਕੌਰ, ਰਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਅਮਨਪ੍ਰੀਤ ਕੌਰ, ਕਰਮਜੀਤ ਕੌਰ, ਰੀਆ ਵਰਮਾ, ਜਸਪ੍ਰੀਤ, ਅਮਨਦੀਪ ਕੌਰ, ਕਿਰਨਦੀਪ ਕੌਰ, ਰਮਨਜੀਤ ਕੌਰ, ਹਰਜੋਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੱਡੇ ਵਾਹਨਾਂ ਲਈ ਸਤਲੁਜ ਪੁਲ ਬੰਦ ਹੋਣ ਕਾਰਨ ਲੋਕਾਂ ਵਿਚ ਵਧਣ ਲੱਗਾ ਗੁੱਸਾ ਕਿਸਾਨ ਜਥੇਬੰਦੀਆਂ, ਟਰੱਕ ਆਪ੍ਰੇਟਰਾਂ ਅਤੇ... ਅਗਲੀ ਖ਼ਬਰ ਪਿੰਡ ਸ਼ੰਕਰ ਪੇਕੇ ਘਰ ਰਹਿੰਦੀ ਵਿਆਹੁਤਾ ਪਿਛਲੇ ਕਈ ਦਿਨਾਂ ਤੋਂ ਭੇਦਭਰੀ ਹਾਲਤ ’ਚ ਲਾਪਤਾ- ਮੁਕੱਦਮਾ ਦਰਜ
Ad Position 24
No active advertisement