05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਿੰਡ ਸ਼ੰਕਰ ਪੇਕੇ ਘਰ ਰਹਿੰਦੀ ਵਿਆਹੁਤਾ ਪਿਛਲੇ ਕਈ ਦਿਨਾਂ ਤੋਂ ਭੇਦਭਰੀ ਹਾਲਤ ’ਚ ਲਾਪਤਾ- ਮੁਕੱਦਮਾ ਦਰਜ

ਡੇਹਲੋਂ, 4 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਥਾਣਾ ਡੇਹਲੋ ਅਧੀਨ ਪੈਂਦੇ ਪਿੰਡ ਸ਼ੰਕਰ ਵਿਖੇ ਪੇਕੇ ਘਰ ਰਹਿੰਦੀ ਇਕ ਵਿਆਹੁਤਾ ਪਿਛਲੇ ਕਈ ਦਿਨਾਂ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੈ। ਥਾਣਾ ਡੇਹਲੋਂ ਵਿਖੇ ਇਸ ਸਬੰਧੀ ਲੜਕੀ ਸਿਮ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਸ਼ੰਕਰ ਦੀ ਮਾਤਾ ਸੁਖਦੇਵ ਕੌਰ 80 ਸਾਲ ਨੇ ਇਸ ਇੱਕ ਬਿਆਨ ਰਾਹੀਂ ਦੱਸਿਆ ਕਿ ਉਸਦੀ ਲੜਕੀ ਜਿਸ ਦੀ ਸ਼ਾਦੀ 1997 ਵਿੱਚ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤੁੰਗਾਹੇੜੀ ਤਹਿਸੀਲ ਰਾਏਕੋਟ ਜ਼ਿਲਾ ਲੁਧਿਆਣਾ ਨਾਲ ਹੋਈ ਸੀ,ਦੇ ਦੋ ਬੱਚੇ ਲੜਕੀ 17 ਸਾਲ ਅਤੇ ਲੜਕਾ 16 ਸਾਲ ਹਨ।

Ad Position 21
No active advertisement
ਥਾਣਾ ਡੇਹਲੋਂ ਵਿਖੇ ਪਿੰਡ ਸ਼ੰਕਰ ਦੀ ਗੁੰਮ ਹੋਈ ਔਰਤ ਸੰਬੰਧੀ ਜਥੇਦਾਰ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਪਰਿਵਾਰਕ ਮੈਂਬਰ ਪੁਲਿਸ ਪ੍ਰਸ਼ਾਸਨ ਨੂੰ ਮਿਲਣ ਸਮੇਂ। ਇਨਸੈਟ ਲਾਪਤਾ ਸਿਮ ਕੌਰ ਦੀ ਫਾਈਲ ਫੋਟੋ। ਤਸਵੀਰ-ਅੰਮ੍ਰਿਤਪਾਲ ਸਿੰਘ ਕੈਲੇ 05-08-2026
ਡੇਹਲੋਂ, 4 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਥਾਣਾ ਡੇਹਲੋ ਅਧੀਨ ਪੈਂਦੇ ਪਿੰਡ ਸ਼ੰਕਰ ਵਿਖੇ ਪੇਕੇ ਘਰ ਰਹਿੰਦੀ ਇਕ ਵਿਆਹੁਤਾ ਪਿਛਲੇ ਕਈ ਦਿਨਾਂ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੈ। ਥਾਣਾ ਡੇਹਲੋਂ ਵਿਖੇ ਇਸ ਸਬੰਧੀ ਲੜਕੀ ਸਿਮ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਸ਼ੰਕਰ ਦੀ ਮਾਤਾ ਸੁਖਦੇਵ ਕੌਰ 80 ਸਾਲ ਨੇ ਇਸ ਇੱਕ ਬਿਆਨ ਰਾਹੀਂ ਦੱਸਿਆ ਕਿ ਉਸਦੀ ਲੜਕੀ ਜਿਸ ਦੀ ਸ਼ਾਦੀ 1997 ਵਿੱਚ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤੁੰਗਾਹੇੜੀ ਤਹਿਸੀਲ ਰਾਏਕੋਟ ਜ਼ਿਲਾ ਲੁਧਿਆਣਾ ਨਾਲ ਹੋਈ ਸੀ,ਦੇ ਦੋ ਬੱਚੇ ਲੜਕੀ 17 ਸਾਲ ਅਤੇ ਲੜਕਾ 16 ਸਾਲ ਹਨ। ਸਿਮ ਕੌਰ ਦਾ ਆਪਣੇ ਪਤੀ ਇੰਦਰਜੀਤ ਸਿੰਘ ਨਾਲ ਲੜਾਈ ਝਗੜਾ ਰਹਿਣ ਕਾਰਨ ਇਸ ਸਮੇਂ ਮਾਨਯੋਗ ਜ਼ਿਲਾ ਲੁਧਿਆਣਾ ਦੀ ਅਦਾਲਤ ਪਰਮਿੰਦਰ ਕੌਰ ਐਡੀਸ਼ਨਲ ਸੈਸ਼ਨ ਜੱਜ ਦੀ ਫੈਮਲੀ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਥਾਣਾ ਡੇਹਲੋਂ ਵਿਖੇ ਉਸ ਦੀ ਮਾਤਾ ਦੇ ਲਿਖਾਏ ਬਿਆਨ ਅਨੁਸਾਰ ਕੇ ਸਿਮ ਕੌਰ ਆਪਣੇ ਪਿੰਡੋਂ ਸ਼ੰਕਰ ਤੋਂ ਮਿਤੀ 22 ਨੂੰ ਡੇਹਲੋਂ ਨੂੰ ਦੁਪਹਿਰੇ ਕਰੀਬ 12 ਵਜੇ ਆਪਣੇ ਮੋਬਾਇਲ ਫੋਨ ਦੀ ਕਿਸ਼ਤ ਭਰਾਉਣ ਲਈ ਗਈ, ਪਰ ਮੁੜ ਕੇ ਉਹ ਘਰੇ ਵਾਪਸ ਨਹੀਂ ਆਈ । ਜ਼ਿਕਰਯੋਗ ਹੈ ਕਿ ਸਿਮ ਕੌਰ 2016 ਤੋਂ ਆਪਣੇ ਪੇਕੇ ਪਿੰਡ ਸ਼ੰਕਰ ਵਿਖੇ ਆਪਣੀ ਮਾਤਾ ਵਿਧਵਾ ਸੁਖਦੇਵ ਕੌਲ ਕੋਲ ਆਪਣੇ ਦੋ ਬੱਚਿਆਂ ਸਮੇਤ ਰਹਿ ਰਹੀ ਸੀ। ਥਾਣਾ ਡੇਹਲੋਂ ਵਿਖੇ ਮਿਤੀ 31 ਜੁਲਾਈ 2026 ਨੂੰ ਐਫ. ਆਈ. ਆਰ ਨੰਬਰ 159 ਬੀ. ਐਨ. ਐਸ 2023 ਧਾਰਾ 127 (6) ਅਧੀਨ ਰਿਪੋਰਟ ਦਰਜ ਕੀਤੀ ਗਈ, ਹੈਰਾਨੀ ਦੀ ਗੱਲ ਇਹ ਹੈ ਕਿ ਐਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਸਿਮ ਕੌਰ ਦੀ ਕੋਈ ਵੀ ਉੱਘ ਸੁਘ ਨਹੀਂ ਨਿਕਲ ਸਕੀ। ਅੱਜ ਥਾਣਾ ਡੇਹਲੋਂ ਦੇ ਮੁਖੀ ਵਿਜੇ ਕੁਮਾਰ ਨੂੰ ਇਸ ਮਾਮਲੇ ਨੂੰ ਤੁਰੰਤ ਹੱਲ ਕਰਵਾਉਣ ਲਈ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਵਿੱਚ ਇੱਕ ਵਫਦ ਮਿਲਿਆ, ਜਿਹਨਾਂ ਵਿਸ਼ਵਾਸ਼ ਦੁਵਾਇਆ ਕਿ ਇਸ ਮਾਮਲੇ ਨੂੰ ਜਲਦੀ ਸੁਲਝਾ ਦਿੱਤਾ ਜਾਵੇਗਾ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਜ਼ਿਲਾ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਲੜਕੀ ਨੂੰ ਜਲਦੀ ਲੱਭਿਆ ਜਾਵੇ, ਜੇਕਰ ਇਸ ਗੁੰਮਸੁਦਗੀ ’ਚ ਕਿਸੇ ਵਿਅਕਤੀ ਦਾ ਹੱਥ ਨਜ਼ਰ ਆਵੇ, ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਕਿਹਾ ਕਿ ਪੁਲਿਸ ਪੂਰੀ ਮੁਸ਼ਤੈਦੀ ਨਾਲ ਮਾਮਲੇ ਨੂੰ ਹੱਲ ਕਰਨ ਵਿੱਚ ਲੱਗੀ ਹੋਈ ਹੈ ਅਤੇ ਜਲਦ ਹੀ ਇਹ ਮਾਮਲਾ ਸੁਲਝਾ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸੜੂ ਦਾ ਜ਼ੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੇਪਰ ਲੀਕ ਮਾਮਲੇ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ- ਸਿਮਕ ਭੁੱਟਾ ਵਿਖੇ ਸ਼੍ਰੋਮਣੀ...
Ad Position 24
No active advertisement