05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵੱਡੇ ਵਾਹਨਾਂ ਲਈ ਸਤਲੁਜ ਪੁਲ ਬੰਦ ਹੋਣ ਕਾਰਨ ਲੋਕਾਂ ਵਿਚ ਵਧਣ ਲੱਗਾ ਗੁੱਸਾ ਕਿਸਾਨ ਜਥੇਬੰਦੀਆਂ, ਟਰੱਕ ਆਪ੍ਰੇਟਰਾਂ ਅਤੇ ਦੁਕਾਨਦਾਰਾਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ

ਮਾਛੀਵਾੜਾ ਸਾਹਿਬ, 4 ਅਗਸਤ (ਰਾਜਦੀਪ ਸਿੰਘ ਅਲਬੇਲਾ)- ਖੰਨਾ-ਨਵਾਂਸ਼ਹਿਰ ਮਾਰਗ ’ਤੇ ਸਤਲੁਜ ਦਰਿਆ ਉੱਪਰ ਬਣਿਆ ਪੁਲ ਪ੍ਰਸ਼ਾਸਨ ਵਲੋਂ ਸਲੈਬ ਧਸੀ ਹੋਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲੋਕਾਂ ਵਿਚ ਇਸ ਦੀ ਮੁਰੰਮਤ ਕਰਵਾਉਣ ਦੀ ਮੰਗ ਉੱਠ ਰਹੀ ਹੈ ਅਤੇ ਗੁੱਸਾ ਵੱਧਣ ਲੱਗਾ ਹੈ । ਭਾਰਤੀ ਕਿਸਾਨ ਯੂਨੀਅਨਾਂ, ਟਰੱਕ ਆਪ੍ਰੇਟਰਾਂ, ਖੰਨਾ-ਨਵਾਂਸ਼ਹਿਰ ਮਾਰਗ ’ਤੇ ਸਥਿਤ ਢਾਬਾ ਮਾਲਕਾਂ ਤੇ ਦੁਕਾਨਦਾਰਾਂ ਨੇ ਮੀਟਿੰਗ ਕੀਤੀ।

Ad Position 21
No active advertisement
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ, ਟਰੱਕ ਆਪ੍ਰੇਟਰ ਅਤੇ ਦੁਕਾਨਦਾਰ। ਤਸਵੀਰ: ਰਾਜਦੀਪ ਅਲਬੇਲਾ 05-08-2026
ਮਾਛੀਵਾੜਾ ਸਾਹਿਬ, 4 ਅਗਸਤ (ਰਾਜਦੀਪ ਸਿੰਘ ਅਲਬੇਲਾ)- ਖੰਨਾ-ਨਵਾਂਸ਼ਹਿਰ ਮਾਰਗ ’ਤੇ ਸਤਲੁਜ ਦਰਿਆ ਉੱਪਰ ਬਣਿਆ ਪੁਲ ਪ੍ਰਸ਼ਾਸਨ ਵਲੋਂ ਸਲੈਬ ਧਸੀ ਹੋਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲੋਕਾਂ ਵਿਚ ਇਸ ਦੀ ਮੁਰੰਮਤ ਕਰਵਾਉਣ ਦੀ ਮੰਗ ਉੱਠ ਰਹੀ ਹੈ ਅਤੇ ਗੁੱਸਾ ਵੱਧਣ ਲੱਗਾ ਹੈ । ਭਾਰਤੀ ਕਿਸਾਨ ਯੂਨੀਅਨਾਂ, ਟਰੱਕ ਆਪ੍ਰੇਟਰਾਂ, ਖੰਨਾ-ਨਵਾਂਸ਼ਹਿਰ ਮਾਰਗ ’ਤੇ ਸਥਿਤ ਢਾਬਾ ਮਾਲਕਾਂ ਤੇ ਦੁਕਾਨਦਾਰਾਂ ਨੇ ਮੀਟਿੰਗ ਕੀਤੀ। ਜਿਸ ਵਿਚ ਪ੍ਰਸ਼ਾਸਨ ਨੂੰ ਤੁਰੰਤ ਇਸ ਪੁਲ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਉੱਥੇ 10 ਦਿਨਾਂ ਦਾ ਅਲਟੀਮੇਟਮ ਵੀ ਦਿੱਤਾ ਕਿ ਜੇਕਰ ਸਰਕਾਰ ਨੇ ਇਸ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਉਹ ਵੱਡਾ ਸੰਘਰਸ਼ ਉਲੀਕਣਗੇ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਤਲੁਜ ਦਰਿਆ ’ਤੇ ਬਣਿਆ ਪੁਲ 2006 ਵਿਚ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ 20 ਸਾਲਾਂ ਵਿਚ ਇਹ ਘੱਟੋ-ਘੱਟੋ 7 ਵਾਰ ਇਸ ਦੀ ਸਲੈਬ ਧਸ ਚੁੱਕੀ ਹੈ ਜਿਸ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਪੌਣੇ 2 ਸਾਲ ਹੋ ਗਏ ਇਸ ਪੁਲ ਦੀ ਸਲੈਸ ਧੱਸੀ ਨੂੰ ਪਰ ਲੋਕ ਨਿਰਮਾਣ ਵਿਭਾਗ ਵਲੋਂ ਇਸਦੀ ਮੁਰੰਮਤ ਕਰਨ ਦੀ ਬਜਾਏ ਵੱਡੇ ਗਾਰਡਰ ਲਗਾ ਕੇ ਕੇਵਲ ਕਾਰਾਂ ਨੂੰ ਲੰਘਣ ਦਿੱਤਾ ਜਾ ਰਿਹਾ ਹੈ ਜਦਕਿ ਵੱਡੇ ਵਾਹਨਾਂ ਲਈ ਆਵਾਜਾਈ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲ ਦੇ ਗਾਰਡਰ ਲਗਾਉਣ ਕਾਰਨ ਦਰਿਆ ਦੇ ਆਰਪਾਰ ਜੋ ਕਿਸਾਨ ਹਨ ਉਨ੍ਹਾਂ ਨੂੰ ਸਭ ਤੋਂ ਵੱਡੀ ਮੁਸ਼ਕਿਲ ਆ ਰਹੀ ਹੈ ਕਿਉਂਕਿ ਉਨ੍ਹਾਂ ਦੇ ਵੱਡੇ ਖੇਤੀਬਾੜੀ ਸੰਦ, ਗੰਨੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਨਹੀਂ ਲੰਘ ਰਹੀਆਂ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਰਹੇ ਹਨ। ਇਸ ਤੋਂ ਇਲਾਵਾ ਇਕੱਤਰ ਹੋਏ ਟਰਾਂਸਪੋਰਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਰੋਜ਼ਾਨਾ ਹਜ਼ਾਰਾਂ ਵਾਹਨ ਲੱਖਾਂ ਰੁਪਏ ਦਾ ਵਾਧੂ ਡੀਜ਼ਲ ਫੂਕ ਕੇ ਵਾਇਆ ਰੋਪੜ-ਲੁਧਿਆਣਾ ਆ ਰਹੇ ਹਨ ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਪਿਆ ਹੈ। ਟਰੱਕ ਆਪ੍ਰੇਟਰਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਲੋਕ ਨਿਰਮਾਣ ਵਿਭਾਗ ਕੋਲ ਫੰਡਾਂ ਦੀ ਘਾਟ ਹੈ ਤਾਂ ਉਹ ਪੁਲ ਉੱਪਰੋਂ ਲੰਘਣ ਲਈ ਟੈਕਸ ਦੇਣ ਨੂੰ ਤਿਆਰ ਹਨ ਪਰ ਇਸ ਦੀ ਮੁਰੰਮਤ ਕਰ ਦਿੱਤੀ ਜਾਵੇ। ਟਰੱਕ ਆਪ੍ਰੇਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਰੋਜ਼ਾਨਾ ਪ੍ਰਤੀ ਟਰੱਕ 3 ਹਜ਼ਾਰ ਤੋਂ 3500 ਰੁਪਏ ਵਾਧੂ ਖਰਚਾ ਪੈ ਰਿਹਾ ਹੈ ਜਿਸ ਕਾਰਨ ਰੋਜ਼ਾਨਾਂ ਲੱਖਾਂ ਰੁਪਏ ਇਸ ਪੁਲ ਦੀ ਮੁਰੰਮਤ ਨਾ ਹੋਣ ਕਾਰਨ ਫਜੂਲ ਖਰਚ ਹੋ ਰਿਹਾ ਹੈ। ਇਸ ਲਈ ਸਰਕਾਰ ਲੋਕਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਤੁਰੰਤ ਪੁਲ ਦੀ ਮੁਰੰਮਤ ਕਰਵਾਏ। ਦੂਸਰੇ ਪਾਸੇ ਖੰਨਾ-ਨਵਾਂਸ਼ਹਿਰ ਮਾਰਗ ਦੇ ਦੁਕਾਨਦਾਰਾਂ ਤੇ ਢਾਬਾ ਮਾਲਕਾਂ ਨੇ ਕਿਹਾ ਕਿ ਪੁਲ ਬੰਦ ਹੋਣ ਕਾਰਨ ਇਸ ਰੋਡ ’ਤੇ ਆਵਾਜਾਈ ਬਹੁਤ ਘਟ ਗਈ ਹੈ, ਇਸ ਲਈ ਤੁਰੰਤ ਪੁਲ ਦੀ ਮੁਰੰਮਤ ਕੀਤੀ ਜਾਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਪੁਲ ਦੇ ਦੋਵੇਂ ਪਾਸੇ ਖੜ੍ਹੀਆਂ ਸਵਾਰੀਆਂ ਵੀ ਪ੍ਰਸ਼ਾਸਨ ਨੂੰ ਕੋਸ ਰਹੀਆਂ ਸਨ ਕਿ ਬੱਸਾਂ ਨਹੀਂ ਲੰਘ ਰਹੀਆਂ ਅਤੇ ਉਨ੍ਹਾਂ ਨੂੰ ਮੀਂਹ, ਧੁੱਪ ਵਿਚ ਪੁਲ ਦੇ ਆਰ-ਪਾਰ ਜਾਣ ਲਈ ਪੈਦਲ ਜਾਣਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਟਿੰਗ ਉਪਰੰਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਪੁਲ ਦੀ ਮੁਰੰਮਤ ਕਰਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਠੋਸ ਕਦਮ ਨਾ ਉਠਾਏ ਤਾਂ ਉਹ ਵੱਡਾ ਸੰਘਰਸ਼ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵਚਨਬੱਧ- ਚੇਅਰਮੈਨ ਛਿੰਦਾ ਘੁਡਾਣੀ ਦੁੱਧ ਦੇ ਭਾਅ ਵਿ... ਅਗਲੀ ਖ਼ਬਰ ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸੜੂ ਦਾ ਜ਼ੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement