05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਦੀ ਮਹੀਨਾਵਾਰ ਮੀਟਿੰਗ ਦੌਰਾਨ 11ਵੇਂ ਅੱਖਾਂ ਦੇ ਕੈਂਪ ਸਮੇਤ ਹੋਰ ਅਹਿਮ ਵਿਚਾਰਾਂ ਸੋਸ਼ਲ ਸੇਵਾਵਾਂ ਪ੍ਰਦਾਨ ਕਰਨ ਵਿਚ ਮਾਲਵਾ ਕਲੱਬ ਨੇ ਇੱਕ ਵੱਖਰਾ ਨਾਂਅ ਬਣਾਇਆ - ਡਾ . ਬਲਜਿੰਦਰ ਪਾਲ

ਮਲੌਦ, 4 ਅਗਸਤ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ (ਰਜਿ.) ਮਲੌਦ ਦੀ ਮੀਟਿੰਗ ਪ੍ਰਧਾਨ ਇੰਜ.

Ad Position 21
No active advertisement
ਮੀਟਿੰਗ ਦੌਰਾਨ ਇੰਜ. ਹਰਮਿੰਦਰ ਪਾਲ ਸਿੰਘ, ਪ੍ਰਿੰ. ਮੋਦਗਿੱਲ, ਡਾ. ਕਾਲੀਆ, ਦੌਲਤਪੁਰ, ਡਾ. ਬਲਜਿੰਦਰ ਪਾਲ ਅਤੇ ਸੀਨੀਅਰ ਮੈਂਬਰ। ਤਸਵੀਰ : ਸਹਾਰਨ ਮਾਜਰਾ 05-08-2026
ਮਲੌਦ, 4 ਅਗਸਤ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ (ਰਜਿ.) ਮਲੌਦ ਦੀ ਮੀਟਿੰਗ ਪ੍ਰਧਾਨ ਇੰਜ. ਹਰਮਿੰਦਰਪਾਲ ਸਿੰਘ ਸਹਾਰਨ ਮਾਜਰਾ ਦੀ ਪ੍ਰਧਾਨਗੀ ਹੇਠ ਕੈਂਬਰਿਜ਼ ਸਕੂਲ ਮਲੌਦ ਵਿਖੇ ਹੋਈ। ਜਿਸ ਵਿੱਚ ਸੀ. ਮੀਤ ਪ੍ਰਧਾਨ ਪ੍ਰਿੰ. ਸੰਜੀਵ ਮੋਦਗਿੱਲ, ਡਾ. ਕਰਨੈਲ ਸਿੰਘ ਕਾਲੀਆ, ਵਿਸ਼ੇਸ਼ ਮਹਿਮਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਡਾ. ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਇੰਜ. ਦਵਿੰਦਰ ਸਿੰਘ ਬੇਰਖ਼ੁਰਦ, ਸੁਖਵਿੰਦਰ ਸਿੰਘ ਦੌਲਤਪੁਰ, ਡਾ. ਬਲਜਿੰਦਰਪਾਲ ਸਿੰਘ, ਜਤਿੰਦਰਪਾਲ ਸ਼ਰਮਾ, ਠੇਕੇਦਾਰ ਅਵਤਾਰ ਸਿੰਘ ਸਿਆੜ, ਬਲਵੰਤ ਰਾਮ ਪੱਪੂ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਡਾ. ਲਾਭ ਸਿੰਘ, ਬਹਾਬਜੀਤ ਗਿੱਲ ਆਦਿ ਹਾਜ਼ਰ ਹੋਏ। ਇਸ ਮੌਕੇ ਪਿਛਲੇ ਕੁੱਝ ਸਮੇਂ ਬਿਮਾਰ ਰਹੇ ਕਲੱਬ ਮੈਂਬਰਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ। ਕਲੱਬ ਪ੍ਰਧਾਨ ਇੰਜ.ਹਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਕਲੱਬ ਕੀਤੀਆਂ ਜਾ ਰਹੀਆਂ ਸਾਫ਼ ਸੁਥਰੀਆਂ ਸੇਵਾਵਾਂ ਰਾਹੀਂ ਇਕ ਵੱਡੇ ਕਾਫਲੇ ਦਾ ਹਿੱਸਾ ਬਣ ਚੁੱਕਾ ਹੈ। ਜਿਸ ਦਾ ਹਰ ਮੈਂਬਰ ਸਮਾਜ ਸੇਵੀ ਕਾਰਜਾਂ ਵਿਚ ਵੱਡਾ ਯੋਗਦਾਨ ਪਾਉਣ ਲਈ ਦਿਨ ਰਾਤ ਯਤਨਸ਼ੀਲ ਰਹਿੰਦਾ ਹੈ। ਜਿਸ ਤੇ ਹਮੇਸ਼ਾ ਮਾਣ ਰਹੇਗਾ। ਇਸ ਮੌਕੇ ਜਨਰਲ ਸਕੱਤਰ ਡਾ. ਬਲਜਿੰਦਰਪਾਲ ਸਿੰਘ ਨੇ ਕਲੱਬ ਦੀ ਪ੍ਰਗਤੀ ਰਿਪੋਰਟ ਪੜੀ ਅਤੇ ਕਿਹਾ ਕਿ ਮਾਲਵਾ ਕਲੱਬ ਮਲੌਦ ਨੇ ਪਿਛਲੇ 26 ਸਾਲ ਤੋਂ ਲੜਕੀਆਂ ਦੇ ਵਿਆਹ, ਅੱਖਾਂ ਦੇ ਕੈਂਪ, ਖ਼ੂਨਦਾਨ ਕੈਂਪ, ਦਸਤਾਰ ਮੁਕਾਬਲੇ, ਸਰਬੱਤ ਦੇ ਭਲੇ ਲਈ ਸਮਾਗਮ ਸਮੇਤ ਬਹੁਤ ਵੱਡੀਆਂ ਸਮਾਜਿਕ, ਧਾਰਮਿਕ ਤੇ ਸੋਸ਼ਲ ਸੇਵਾਵਾਂ ਕਰਨ ਦੀ ਪ੍ਰੰਪਰਾ ਨੂੰ ਬਾਖੂਬੀ ਅੱਗੇ ਤੋਰਿਆ ਹੈ ਅਤੇ ਨਿਸ਼ਕਾਮ ਸੇਵਾਵਾਂ ਪ੍ਰਦਾਨ ਕਰਦਿਆਂ ਇੱਕ ਵੱਖਰਾ ਨਾਮ ਬਣਾਇਆ ਗਿਆ ਹੈ। ਵਿਸ਼ੇਸ਼ ਮਹਿਮਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਪ੍ਰਿੰ. ਸੰਜੀਵ ਮੋਦਗਿੱਲ ਅਤੇ ਡਾ. ਕਰਨੈਲ ਸਿੰਘ ਕਾਲੀਆ, ਸੁਖਵਿੰਦਰ ਸਿੰਘ ਦੌਲਤਪੁਰ ਵਲੋਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵਿਚਾਰ ਸਾਂਝੇ ਕਰਦਿਆਂ ਖ਼ਾਸ ਤੌਰ ਤੇ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਵੱਖ ਵੱਖ ਬੁਰਾਈਆਂ ਨੂੰ ਦੂਰ ਕਰਨ ਸੰਬੰਧੀ ਜਾਗਰੂਕਤਾ ਕੈਂਪ ਲਗਾਉਣ ਬਾਰੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਮਾਲਵਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਹਮੇਸ਼ਾ ਨਿਸ਼ਕਾਮ, ਬਿਨਾਂ ਕਿਸੇ ਭੇਦ ਭਾਵ ਸਮਾਜ ਦੇ ਹਰ ਖੇਤਰ ਵਿੱਚ ਅਹਿਮ ਰੋਲ ਨਿਭਾਉਣ ਲਈ ਸਾਰੇ ਮੈਂਬਰ ਬਹੁਤ ਹੀ ਸੁਹਿਰਦਤਾ ਨਾਲ ਜੁਟੇ ਹੋਏ ਹਨ। ਇਸ ਮੌਕੇ ਜਲਦੀ ਹੀ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਅਖ਼ੀਰ ਵਿੱਚ ਅਗਲੇ ਮਹੀਨੇ ਲਗਾਏ ਜਾ ਰਹੇ 11ਵੇਂ ਅੱਖਾਂ ਦੇ ਕੈਂਪ ਬਾਰੇ ਵਿਚਾਰਾਂ ਕੀਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਹਲਕਾ ਪਾਇਲ ਦੇ ਆਗੂ ਅਗਲੀ ਖ਼ਬਰ ਸਰਕਾਰ ਬਿਨਾਂ ਦੇਰੀ ਕੀਤੇ ਮੁਲਾਜ਼ਮਾਂ ਦਾ ਡੀ. ਏ. ਤੁਰੰਤ ਜਾਰੀ ਕਰੇ - ਢਿੱਲੋਂ
Ad Position 24
No active advertisement