ਸਮਰਾਲਾ, 31 ਮਈ (ਗੋਪਾਲ ਸੋਫਤ)-ਪਿੰਡ ਬਾਲਿ� ਨੇੜੇ ਸੜਕ ਹਾਦਸੇ ‘ਚ 5ਵੀਂ ਕਲਾਸ ਦੇ 11 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਹੈ। ਪੰਜਵੀਂ ਕਲਾਸ ਦਾ ਵਿਦਿਆਰਥੀ ਹਰਜੋਤ ਸਿੰਘ ਆਪਣੇ ਮਾਤਾ-ਪਿਤਾ ਅਤੇ ਇੱਕ ਛੋਟਾ ਭਰਾ ਨਾਲ ਮੋਟਰਸਾਈਕਲ ‘ਤੇ ਆਪਣੇ ਪਿੰਡ ਪਵਾਤ ਤੋਂ ਆਪਣੇ ਨਾਨਕੇ ਪਿੰਡ ਚਹਿਲਾਂ ਵਿਖੇ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਪਵਾਤ ਨਿਵਾਸੀ ਤਰਲੋਚਨ ਸਿੰਘ ਆਪਣੀ ਪਤਨੀ ਸਮੇਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਦੋ ਬੱਚਿਆਂ ਹਰਜੋਤ ਸਿੰਘ (11 ਸਾਲ) ਅਤੇ ਜਸਕਰਨ ਸਿੰਘ (9 ਸਾਲ) ਨੂੰ ਸਕੂਲ ਵਿਚ ਗਰਮੀ ਦੀਆਂ ਛੁੱਟੀਆਂ ਹੋਣ ਉਪਰੰਤ ਉਨ੍ਹਾਂ ਦੇ ਨਾਨਕੇ ਪਿੰਡ ਚਹਿਲਾਂ ਵਿਖੇ ਛੱਡਣ ਲਈ ਜਾ ਰਿਹਾ ਸੀ। ਪਿੰਡ ਬਾਲਿ� ਨੇੜੇ ਸਾਈਡ ਤੇ ਸੜਕ ਤੋਂ ਹੇਠਾਂ ਕੱਚੇ ਵਿਚ ਖੜੀ ਇੱਕ ਕਰੇਟਾ ਕਾਰ ਇੱਕ ਦਮ ਬੜੀ ਤੇਜ਼ੀ ਨਾਲ ਸੜਕ ਉੱਤੇ ਆ ਗਈ ਜਿਸ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਦਰਦਨਾਕ ਹਾਦਸੇ ਵਿਚ ਹਰਜੋਤ ਸਿੰਘ ਦੀ ਉੱਥੇ ਹੀ ਮੌਤ ਹੋ ਗਈ। ਜਦ ਕਿ ਮ੍ਰਿਤਕ ਬੱਚੇ ਦੇ ਪਿਤਾ ਤਰਲੋਚਨ ਸਿੰਘ, ਮਾਤਾ ਪਰਮਜੀਤ ਕੌਰ ਅਤੇ ਛੋਟੇ ਭਰਾ ਜਸਕਰਨ ਸਿੰਘ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ। ਸਥਾਨਕ ਪੁਲਿਸ ਨੇ ਕਰੇਟਾ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਇਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।