16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਏ. ਐੱੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਸਵਿਮਿੰਗ ਪੂਲ ਦੇ ਸਮਰ ਕੈਂਪ ਦਾ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਸਥਾਨਕ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ, ਖੰਨਾ ‘ਚ ਤੈਰਾਕਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਵਿਮਿੰਗ ਪੂਲ ਦਾ ਰਸਮੀ ਉਦਘਾਟਨ ਏ. ਐੱਸ. ਹਾਈ ਸਕੂਲ ਖੰਨਾ ਅਤੇ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ ਵੱਲੋਂ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਸਵਿਮਿੰਗ ਸਮਰ-ਕੋਚਿੰਗ ਕੈਂਪ 1 ਜੂਨ ਤੋਂ 30 ਜੂਨ 2026 ਤੱਕ ਲੱਗੇਗਾ। ਸਕੂਲ ਪਿ੍ੰਸੀਪਲ ਇੰਦਰਜੀਤ ਸਿੰਘ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਆਲੇ ਦੁਆਲੇ 40 ਕਿੱਲੋਮੀਟਰ ਤੱਕ ਇਸ ਤਰ੍ਹਾਂ ਦਾ ਸਵਿਮਿੰਗ ਪੂਲ ਕਿਤੇ ਵੀ ਨਹੀਂ ਹੈ। ਇਹ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਬਣਿਆ ਹੋਇਆ ਹੈ। ਪ੍ਰਧਾਨ ਸੰਜੀਵ ਧਮੀਜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਮਰ ਕੈਂਪ ਵਿੱਚ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਹ ਕੈਂਪ ਤੈਰਾਕਾਂ ਲਈ ਬਹੁਤ ਲਾਹੇਵੰਦ ਹੋਵੇਗਾ। ਇਸ ਮੌਕੇ ਏ. ਐੱਸ. ਮੈਨੇਜਮੈਂਟ ਦੇ ਵਾਇਸ ਪ੍ਰਧਾਨ ਐਡਵੋਕੇਟ ਨਵੀਨ ਥੰਮਨ, ਸਕੂਲ ਮੈਨੇਜਰ ਮੋਹਿਤ ਗੋਇਲ ਪੌਂਪੀ, ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਖੰਨਾ ਦੇ ਸਕੱਤਰ ਸੁਬੋਧ ਮਿੱਤਲ, ਰਿਟਾਇਰਡ ਆਈ ਆਰ ਐੱਸ ਕਮਿਸ਼ਨਰ ਇਨਕਮ ਟੈਕਸ ਸੁਖਦੀਪ ਸਿੰਘ ਨੈਸ਼ਨਲ ਤੈਰਾਕ, ਪੁਰਾਣੇ ਤੈਰਾਕ ਸੁਰੇਸ਼ ਕੁਮਾਰ ਮੱਲ, ਰਿਟਾਇਰਡ ਪ੍ਰਿੰਸੀਪਲ ਕੇ. ਕੇ. ਸ਼ਰਮਾ, ਇੰਦਰਜੀਤ ਸਿੰਘ ਸੋਨੀ, ਜਿੰਮੀ ਸਾਹਨੇਵਾਲੀਆ, ਰਵੀ ਵਰਮਾ, ਨੇ ਭਾਗ ਲਿਆ। ਇਸ ਮੌਕੇ ਤੇ ਸਵਿਮਿੰਗ ਇੰਚਾਰਜ ਗੁਰਬਚਨ ਸਿੰਘ, ਸੁਰਿੰਦਰ ਸਿੰਘ ਵਾਲੀਆ, ਭੁਪਿੰਦਰ ਸਿੰਘ ਡੀਪੀਈ, ਜਤਿੰਦਰ ਕੁਮਾਰ, ਸੰਦੀਪ ਕੁਮਾਰ, ਜਸਪ੍ਰੀਤ ਸਿੰਘ, ਮੋਹਿਤ ਕੁਮਾਰ, ਭੁਪਿੰਦਰ ਸਿੰਘ ਲਾਇਬਰੇਰੀਅਨ, ਰਾਮ ਸੁਧਾਰੇ ਅਤੇ ਸਕੂਲ ਦੇ ਹੋਰ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਤੇ ਏ. ਐੱਸ. ਮੈਨੇਜਮੈਂਟ ਦੇ ਜਨਰਲ ਸਕੱਤਰ ਰਾਜੇਸ਼ ਡਾਲੀ ਨੇ ਇਸ ਸਮਰ ਕੈਂਪ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਚੋਰ ਮੋਰੀਆਂ ਤੇ ਆਪਣੀ ਅਫ਼ਸਰਸ਼ਾਹੀ ਰਾਹੀਂ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਹਿਲਾਉਣ ਦੀ ਕੋਸ਼ਿਸ਼ ’ਚ ਲੱਗੀ-... ਅਗਲੀ ਖ਼ਬਰ ਸੀਨੀਅਰ ਵਰਗ ’ਚ ਗਿੱਲ ਕਲੱਬ ਘਵੱਦੀ ਅਤੇ ਨੀਟਾ ਕਲੱਬ ਰਾਮਪੁਰ ਫਾਈਨਲ ਵਿਚ ਪੁੱਜੇ
Ad Position 24