ਖੰਨਾ, 1 ਜੂਨ (ਹਰਜਿੰਦਰ ਸਿੰਘ ਲਾਲ)-ਸਥਾਨਕ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ, ਖੰਨਾ ਦੇ ਗਣਿਤ ਅਧਿਆਪਕਾ ਅੰਜੂ ਢੰਡ ਅਤੇ ਕਲਰਕ ਅਮੀਤਾ ਅੰਗਰੀਸ਼ ਨੂੰ ਰਿਟਾਇਰਮੈਂਟ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ | ਪਿ੍ੰਸੀਪਲ ਇੰਦਰਜੀਤ ਸਿੰਘ ਨੇ ਇਨ੍ਹਾਂ ਦੋਹਾਂ ਮੈਡਮਾਂ ਅਤੇ ਇਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ | ਟਰੱਸਟ ਦੇ ਜਨਰਲ ਸਕੱਤਰ ਰਾਜੇਸ਼ ਡਾਲੀ ਅਤੇ ਸਕੂਲ ਮੈਨੇਜਰ ਮੋਹਿਤ ਗੋਇਲ ਪੌਂਪੀ ਨੇ ਸਾਝੇਂ ਸੰਬੋਧਨ ਵਿੱਚ ਇਨ੍ਹਾਂ ਦੋਹਾਂ ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ | ਇਸ ਮੌਕੇ ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਤੇ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਜਰਨਲ ਸਕੱਤਰ ਰਾਜੇਸ਼ ਡਾਲੀ, ਵਾਈਸ ਪ੍ਰਧਾਨ ਨਵੀਨ ਥੰਮਨ, ਜੁਆਇੰਟ ਸਕੱਤਰ ਅਤੇ ਇੰਟਰਨਲ ਆਡੀਟਰ ਜਤਿੰਦਰ ਦੇਵਗਨ, ਏ. ਐਸ ਮਾਡਰਨ ਸਕੂਲ ਦੇ ਸਕੱਤਰ ਮਨੀਸ਼ ਭਾਂਬਰੀ, ਐਮ. ਜੀ. ਸੀ ਏ. ਏ. ਐਸ ਸਕੂਲ ਦੇ ਸਕੱਤਰ ਸ਼ਿਵਮ ਬੇਦੀ, ਟਰੱਸਟੀ ਸ਼ਾਲੂ ਕਾਲੀਆ, ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ, ਉਮਾ ਦੱਤ ਸ਼ਰਮਾ, ਰਿਟਾਇਰਡ ਪਿ੍ੰਸੀਪਲ ਕੇ ਕੇ ਸ਼ਰਮਾ, ਰਿਟਾਇਰਡ ਅਧਿਆਪਕ ਨਗਿੰਦਰ ਪਾਲ, ਜਗਮੋਹਨ ਦੱਤ, ਬਲਰਾਜ ਸ਼ਰਮਾ, ਜਸਵੀਰ ਸਿੰਘ, ਬਚਨ ਸਿੰਘ ਭੁੱਮਦੀ, ਅਰਜੁਨ ਦਾਸ ਡੀਪੀਈ, ਮੀਨਾ ਕੁਮਾਰੀ, ਮੈਡਮ ਸੁਦੇਸ਼ ਗੌਡ, ਹਰਜਿੰਦਰ ਕੌਰ, ਸਫ਼ਾਈ ਸੇਵਕਾ ਸਰੋਜ ਅਤੇ ਸਮੂਹ ਸਟਾਫ਼ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਭੀਮ ਸੈਨ ਨੇ ਨਿਭਾਈ | ਅੰਤ ਵਿੱਚ ਪ੍ਰਧਾਨ ਸੰਜੀਵ ਧਮੀਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |