ਸਮਰਾਲਾ, 1 ਜੂਨ (ਗੋਪਾਲ ਸੋਫਤ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਢੀਂਡਸਾ ਵਿਖੇ ਟੈਕਨੀਸ਼ੀਅਨ ਦੀ ਡਿਊਟੀ ਨਿਭਾ ਰਹੇ ਬਲਜਿੰਦਰ ਸਿੰਘ ਨੂੰ 30 ਸਾਲ ਦੀ ਸੇਵਾ ਉਪਰੰਤ ਵਿਭਾਗ ਵਲੋਂ ਸੇਵਾ ਮੁਕਤੀ ਮੌਕੇ ਸ਼ਾਨਦਾਰ ਰਿਟਾਇਰਮੈਂਟ ਪਾਰਟੀ ਦਿੱਤੀ ਗਈ | ਇਸ ਮੌਕੇ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਕਿ੍ਸ਼ਨ ਲਾਲ ਐੱਸ. ਡੀ. ਓ., ਹਰਪ੍ਰੀਤ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ, ਜੰਗ ਸਿੰਘ ਪ੍ਰਧਾਨ, ਡਾ. ਹਰਜਿੰਦਰਪਾਲ ਸਿੰਘ ਸਮਰਾਲਾ ਪ੍ਰਧਾਨ ਡੈਮੋਕਰੈਟਿਕ ਫ਼ਰੰਟ, ਲਖਬੀਰ ਸਿੰਘ ਬਲਾਲਾ ਗੁਰਮਤਿ ਪ੍ਰਚਾਰ ਸਭਾ ਨੇ ਕਿਹਾ ਕਿ ਬਲਜਿੰਦਰ ਸਿੰਘ ਨੇ ਆਪਣੀ ਸਰਕਾਰੀ ਸੇਵਾ ਦੌਰਾਨ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ | ਹਰ ਤਰ੍ਹਾਂ ਦੇ ਕੰਮ ਪਹਿਲ ਦੇ ਅਧਾਰ 'ਤੇ ਕਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਾ ਰਿਹਾ ਹੈ ਅਤੇ ਹਰੇਕ ਅਦਾਰੇ 'ਚ ਮਿਹਨਤੀ ਅਤੇ ਕਰਮਯੋਗੀ ਅਧਿਕਾਰੀ ਬਲਜਿੰਦਰ ਸਿੰਘ ਵਿੱਕੀ ਵਰਗੇ ਵਿਰਲੇ ਹੀ ਹੁੰਦੇ ਹਨ | ਸਮੂਹ ਦਫ਼ਤਰੀ ਸਟਾਫ਼ ਅਤੇ ਦੋਸਤਾਂ ਵਲੋਂ ਬਲਜਿੰਦਰ ਸਿੰਘ ਵਿੱਕੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸੇਵਾ ਮੁਕਤੀ ਪਾਰਟੀ 'ਚ ਮੇਘ ਰਾਜ ਸੀਵਰੇਜ ਬੋਰਡ, ਮਨਪ੍ਰੀਤ ਸਿੰਘ ਜੇ. ਈ., ਨਗਿੰਦਰ ਕੌਰ, ਜਸਵੀਰ ਸਿੰਘ ਢਿੱਲੋਂ ਸਮਰਾਲਾ, ਚੰਦ ਸਿੰਘ ਰਸੂਲੜਾ, ਜਸਵੀਰ ਸਿੰਘ ਸੰਮਤੀ ਮੈਂਬਰ ਮਾਛੀਵਾੜਾ, ਲਾਲਾ ਮੰਗਤ ਰਾਏ ਐੱਮ. ਸੀ., ਮਿੰਟੂ ਕੁੱਲੇਵਾਲ, ਸਿਕੰਦਰ ਸਿੰਘ ਬਾਠ ਆਦਿ ਤੋਂ ਇਲਾਵਾ ਦਫ਼ਤਰੀ ਸਟਾਫ਼ ਅਤੇ ਮਹਿਕਮੇ ਦੇ ਰਿਟਾਇਰਡ ਮੁਲਾਜ਼ਮ ਵੀ ਹਾਜ਼ਰ ਸਨ |