15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਰਾਜਸਥਾਨ 'ਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਣੇ ਰਣਧੀਰ ਸਿੰਘ ਝੱਮਟ

Ad Position 21
No active advertisement
ਅਜੀਤ ਡੈਸਕ 04-06-2026
ਮਲੌਦ, 3 ਜੂਨ (ਦਿਲਬਾਗ ਸਿੰਘ ਚਾਪੜਾ)-ਬਲਾਕ ਮਲੌਦ ਦੇ ਪਿੰਡ ਝੱਮਟ ਦੇ ਜੰਮਪਲ ਰਣਧੀਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਵੱਡਾ ਮਾਣ ਦਿੰਦਿਆਂ ਰਾਜਸਥਾਨ ਸੂਬੇ ਵਿੱਚ ਭਾਜਪਾ ਦੇ ਘੱਟ ਗਿਣਤੀ ਮੋਰਚੇ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਰਣਧੀਰ ਸਿੰਘ ਝੱਮਟ ਕਾਫ਼ੀ ਲੰਮੇ ਸਮੇਂ ਤੋਂ ਜੈਪੁਰ, ਰਾਜਸਥਾਨ ਵਿਖੇ ਰਹਿ ਰਹੇ ਹਨ ਅਤੇ ਉਥੇ ਭਾਜਪਾ ਦੇ ਸਰਗਰਮ ਅਤੇ ਸੀਨੀਅਰ ਆਗੂ ਹਨ | ਉਹ ਰਾਜਸਥਾਨ ਵਿਖੇ ਰਹਿ ਰਹੇ ਸਿੱਖਾਂ ਦੇ ਮੁੱਦਿਆਂ ਤੇ ਸਰਗਰਮ ਅਤੇ ਸੰਘਰਸ਼ਸ਼ੀਲ ਹਨ, ਜਿਸ ਕਾਰਨ ਪਾਰਟੀ ਵੱਲੋਂ ਘੱਟ ਗਿਣਤੀ ਮੋਰਚੇ ਵਿੱਚ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਹੈ | ਭਾਜਪਾ ਦੇ ਐਜੂਕੇਸ਼ਨ ਵਿੰਗ ਪੰਜਾਬ ਦੇ ਕੋ ਕਨਵੀਨਰ ਪਿ੍ੰਸੀਪਲ ਸੰਜੀਵ ਮੌਦਗਿੱਲ ਅਤੇ ਮੰਡਲ ਪ੍ਰਧਾਨ ਕੁਲਦੀਪ ਸਿੰਘ ਸੋਮਲ ਨੇ ਇਸ ਨਿਯੁਕਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਮਲੌਦ ਇਲਾਕੇ ਦੇ ਮਿਹਨਤੀ ਸਿੱਖ ਆਗੂ ਦੀ ਇਹ ਅਹਿਮ ਨਿਯੁਕਤੀ ਇਲਾਕੇ ਲਈ ਵੀ ਮਾਣ ਵਾਲੀ ਗੱਲ ਹੈ |
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲਾਂ ਅੱਗੇ ਪਿੰਡ ਘਲੋਟੀ ਨਿਵਾਸੀਆਂ ਤੇ ਗੁ. ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸ਼ਾਂਤਮਈ ਮ... ਅਗਲੀ ਖ਼ਬਰ ਖੇਤਾਂ 'ਚੋਂ ਮੋਟਰਾਂ ਚੋਰੀਆਂ ਕਰ ਕੇ ਵੇਚਣ ਵਾਲੇ ਚੋਰ ਕਿਸਾਨਾਂ ਨੇ ਟਰੈਪ ਲਗਾ ਕੇ ਕੀਤੇ ਕਾਬੂ
Ad Position 24