10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਖੰਨਾ ਦੇ ਨਵ-ਨਿਯੁਕਤ ਅਬਜ਼ਰਵਰ ਲਾਪਰਾਂ ਤੇ ਇਸਤਰੀ ਵਿੰਗ ਖੰਨਾ ਦੇ ਪ੍ਰਧਾਨ ਗਗਨ ਕਾਲੀਰਾਓ ਸਨਮਾਨਿਤ

Ad Position 21
No active advertisement
ਅਜੀਤ ਡੈਸਕ 12-06-2026
ਖੰਨਾ, 11 ਜੂਨ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ 'ਚ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਨ ਤੇ ਬੀ. ਐੱਲ. ਏ ਨਿਯੁਕਤ ਕਰਨ ਸਬੰਧੀ ਆਗੂਆਂ ਤੇ ਵਰਕਰਾਂ ਨਾਲ ਬੈਠਕ ਕੀਤੀ ਗਈ | ਮੀਟਿੰਗ 'ਚ ਪਹੁੰਚੇ ਖੰਨਾ ਦੇ ਨਵ-ਨਿਯੁਕਤ ਅਬਜ਼ਰਵਰ ਗੁਰਪ੍ਰੀਤ ਸਿੰਘ ਲਾਪਰਾਂ ਤੇ ਇਸਤਰੀ ਵਿੰਗ ਹਲਕਾ ਖੰਨਾ ਦੇ ਪ੍ਰਧਾਨ ਬੀਬੀ ਕੁਲਦੀਪ ਕੌਰ ਗਗਨ ਕਾਲੀਰਾਓ ਨੂੰ ਪਾਰਟੀ ਵਲੋਂ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ 'ਤੇ ਸਨਮਾਨਿਤ ਕੀਤਾ ਗਿਆ | ਬਾਅਦ 'ਚ ਗੁਰਪ੍ਰੀਤ ਸਿੰਘ ਲਾਪਰਾਂ ਵਲੋਂ ਹਲਕੇ ਖੰਨੇ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਦੇ ਵਿਸਥਾਰ ਲਈ ਆਗੂਆਂ ਤੇ ਵਰਕਰ ਨਾਲ ਬੈਠਕ ਕੀਤੀ ਗਈ ਤੇ ਵਿਚਾਰ ਸਾਂਝੇ ਕੀਤੇ ਗਏ | ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੀਆਂ ਨੀਤੀਆਂ ਘਰ ਘਰ ਲਿਜਾਣ ਲਈ ਵਰਕਰਾਂ ਨੂੰ ਪ੍ਰੇਰਿਤ ਕੀਤਾ ਗਿਆ | ਯਾਦੂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਮੇਸ਼ਾ ਵਫ਼ਾਦਾਰ ਤੇ ਮਿਹਨਤੀ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਹੈ | ਜਿਸ ਨਾਲ ਪਾਰਟੀ 'ਚ ਵਰਕਰਾਂ ਨੂੰ ਹੌਸਲਾ ਮਿਲਦਾ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਪੱਧਰੀ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਜਾਵੇਗਾ ਤੇ ਪਾਰਟੀ ਨੂੰ ਸਮਰਪਿਤ ਵਰਕਰਾਂ ਨੂੰ ਢੁਕਵੇਂ ਅਹੁਦੇ ਦਿੱਤੇ ਜਾਣਗੇ | ਇਸ ਲਈ ਪਾਰਟੀ ਦੀ ਮਜ਼ਬੂਤੀ ਲਈ ਹਰੇਕ ਨੂੰ ਤਨਦੇਹੀ ਤੇ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਜਗਦੀਪ ਸਿੰਘ ਦੀਪੀ ਨਵਾਂ ਪਿੰਡ, ਸਾਬਕਾ ਚੇਅਰਮੈਨ ਰਣਜੀਤ ਸਿੰਘ ਗੋਹ, ਯੂਥ ਪ੍ਰਧਾਨ ਪਰਮਪ੍ਰੀਤ ਸਿੰਘ ਕੰਗ, ਸਰਕਲ ਪ੍ਰਧਾਨ ਪਵਨਜੋਤ ਸਿੰਘ ਹਰਿਓ, ਭੁਪਿੰਦਰ ਸਿੰਘ ਸਰਾਂ, ਮੋਹਣ ਸਿੰਘ ਜਟਾਣਾ, ਹਰਜੰਗ ਸਿੰਘ ਗੰਢੂਆਂ, ਅਜਮੇਰ ਸਿੰਘ ਇਕੋਲਾਹਾ, ਬਲਾਕ ਸੰਮਤੀ ਮੈਂਬਰ ਪਰਵਿੰਦਰ ਸਿੰਘ ਸੋਨੂੰ ਨਾਗਰਾ, ਕੌਂਸਲਰ ਰਵਿੰਦਰ ਸਿੰਘ ਜੱਸੀ ਕਾਲੀਰਾਓ, ਕੌਂਸਲਰ ਹਰਦੀਪ ਸਿੰਘ ਹਨੀ ਰੋਸਾ, ਪ੍ਰਸਾਂਤ ਡਾਂਗ, ਅਰਵਿੰਦਰ ਬਿੱਟੂ, ਦੀਦਾਰ ਸਿੰਘ ਬੱਲ, ਹਰਪ੍ਰੀਤ ਸਿੰਘ ਕਾਲਾ, ਜੱਸੀ ਚੌਕਹੀ, ਵਿਜੇਂਦਰ ਸਿੰਘ ਜੌਲੀ, ਬਲਜਿੰਦਰ ਸਿੰਘ ਬਿੰਦੀ ਸੇਖੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੰਗਲਾਂ 'ਚ ਛੋਟੇ ਭਰਾ ਦੀ ਮੌਤ ਦੇ ਸਦਮੇ ਕਾਰਨ ਵੱਡੇ ਭਰਾ ਨੇ ਵੀ ਸੰਸਾਰ ਨੂੰ ਕਿਹਾ ਅਲਵਿਦਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੇ ਉੱਜਵਲ ਭਵਿੱਖ ਲਈ ਭਰੋਸੇਯੋਗ-ਬਲਜਿੰਦਰ ਸਿੰਘ ਚੌਦਾ
Ad Position 24