10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਕੂੜੇ ਦੇ ਡੰਪ ਬਣ ਰਹੀਆਂ ਨੇ ਮੁੱਖ ਸੜਕਾਂ

Ad Position 21
No active advertisement
ਅਜੀਤ ਡੈਸਕ 15-06-2026

ਬੇਸਹਾਰਾ ਪਸ਼ੂਆਂ ਕਾਰਨ ਹਰ ਸਮੇਂ ਬਣਿਆ ਰਹਿੰਦਾ ਹੈ ਹਾਦਸਿਆਂ ਦਾ ਡਰ
ਰਾਏਕੋਟ, 14 ਜੂਨ (ਸੁਸ਼ੀਲ)-ਇਲਾਕੇ ਵਿਚ ਕੂੜੇ ਦਾ ਨਿਪਟਾਰਾ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ, ਪਹਿਲਾਂ ਸ਼ਹਿਰ ਜਾਂ ਪਿੰਡਾਂ ਵਿਚ ਇਕੱਠਾ ਹੋਇਆ ਕੂੜਾ, ਪਿੰਡ ਜਾਂ ਸ਼ਹਿਰ ਦੇ ਬਾਹਰਵਾਰ ਬਣੇ ਇੱਕ ਕੂੜੇ ਦੇ ਡੰਪ ਵਿੱਚ ਸੁੱਟਿਆ ਜਾਂਦਾ ਸੀ, ਜਿੱਥੇ ਬਾਅਦ ਵਿੱਚ ਉਸਦਾ ਨਿਪਟਾਰਾ ਕੀਤਾ ਜਾਂਦਾ ਸੀ, ਪ੍ਰੰਤੂ ਹੁਣ ਇਹ ਕੂੜਾ ਇੱਕ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਹੈ | ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਨਾਂ ਹੋਣ ਕਾਰਨ ਜਿੱਥੇ ਕੂੜੇ ਦੇ ਡੰਪ ਨੱਕੋ ਨੱਕ ਭਰੇ ਰਹਿੰਦੇ ਹਨ ਉੱਥੇ ਲੋਕਾਂ ਵਲੋਂ ਹੁਣ ਕੂੜਾ ਸ਼ਹਿਰ ਜਾਂ ਪਿੰਡਾਂ ਵਿੱਚੋਂ ਲੰਘਦੀਆਂ ਸੜਕਾਂ ਦੇ ਕਿਨਾਰਿਆਂ ‘ਤੇ ਡੰਪ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸੜਕਾਂ ਦੇ ਕਿਨਾਰੇ ਹੁਣ ਹਰੇ ਭਰੇ ਦਿਖਣ ਦੀ ਬਜਾਏ ਰੂੜੀਆਂ ਦੇ ਢੇਰ ਜ਼ਿਆਦਾ ਦਿਖਾਈ ਦੇ ਰਹੇ ਹਨ | ਮੁੱਖ ਰਾਜਮਾਰਗਾਂ (ਸੜਕਾਂ) ਅਤੇ ਲਿੰਕ ਸੜਕਾਂ ਦੇ ਕਿਨਾਰਿਆਂ ‘ਤੇ ਲੱਗੇ ਕੂੜੇ ਦੇ ਢੇਰ ਜਿੱਥੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਵੱਡੀ ਮੁਸੀਬਤ ਬਣਦੇ ਜਾ ਰਹੇ ਹਨ ਉੱਥੇ ਸੜਕਾਂ ਦੀ ਖੂਬਸੂਰਤੀ ਨੂੰ ਵੀ ਗ੍ਰਹਿਣ ਲਗਾ ਰਹੇ ਹਨ | ਲੋਕ ਘਰੇਲੂ ਕੂੜਾ ਬੋਰੀਆਂ ਵਿੱਚ ਇਕੱਠਾ ਕਰਕੇ ਰਾਤ ਬਰਾਤੇ ਨਜ਼ਰ ਬਚਾ ਕੇ ਤੁਰੇ ਜਾਂਦੇ ਵਾਹਨਾਂ ਤੋਂ ਹੀ ਸੜਕਾਂ ਦੇ ਕਿਨਾਰਿਆਂ ‘ਤੇ ਸੁੱਟ ਜਾਂਦੇ ਹਨ | ਇਸ ਤੋਂ ਇਲਾਵਾ ਮਲਬਾ, ਹੋਟਲਾਂ, ਢਾਬਿਆਂ ਜਾਂ ਮੈਰਿਜ਼ ਪੈਲਸਾਂ ਦੀ ਰਹਿੰਦ ਖੂੰਹਦ ਦਾ ਸਮਾਨ ਵੀ ਇਸ ਕੂੜੇ ਵਿੱਚ ਵੱਡੀ ਮਾਤਰਾ ਵਿੱਚ ਸ਼ਾਮਲ ਹੁੰਦਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਸਭ ਕੁਝ ਦੇਖਦੇ ਹੋਏ ਵੀ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਸੜਕਾਂ ਦੇ ਬਿਲਕੁਲ ਕਿਨਾਰਿਆਂ ‘ਤੇ ਖਿੱਲਰੇ ਇਸ ਕੂੜੇ ਕਾਰਨ ਜਿੱਥੇ ਆਉਣ-ਜਾਣ ਵਾਲੇ ਵਾਹਨਾਂ ਨੂੰ ਲੰਘਣ ਵਿੱਚ ਭਾਰੀ ਦਿੱਕਤ ਆਉਂਦੀ ਹੈ, ਉੱਥੇ ਹੀ ਹਰ ਵੇਲੇ ਹਾਦਸੇ ਹੋਣ ਦਾ ਵੀ ਖ਼ਦਸ਼ਾ ਬਣਿਆ ਰਹਿੰਦਾ ਹੈ | ਕੂੜੇ ਦੇ ਢੇਰਾਂ ਵਿੱਚੋਂ ਖਾਣਾ ਲੱਭਣ ਲਈ ਸੜਕ ਵਿਚਕਾਰ ਬੇਸਹਾਰਾ ਪਸ਼ੂ ਖੜ੍ਹੇ ਰਹਿੰਦੇ ਹਨ, ਜੋ ਤੇਜ਼ ਰਫ਼ਤਾਰ ਵਾਹਨਾਂ ਨਾਲ ਟਕਰਾ ਕੇ ਹਾਦਸਿਆਂ ਦਾ ਕਾਰਨ ਬਣਦੇ ਹਨ | ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਇਸ ਕੂੜੇ ਵਿੱਚੋਂ ਉੱਠਣ ਵਾਲੀ ਭਿਆਨਕ ਬਦਬੂ ਵੀ ਰਾਹਗੀਰਾਂ ਅਤੇ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਦਾ ਜੀਣਾ ਦੁਸ਼ਵਾਰ ਕਰਦੀ ਹੈ, ਜਿਸ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ | ਪ੍ਰਸ਼ਾਸਨਿਕ ਅਣਗਹਿਲੀ ਕਾਰਨ ਜਿੱਥੇ ਸੜਕਾਂ ਦੀ ਖ਼ੂਬਸੂਰਤੀ ਤਾਂ ਬਰਬਾਦ ਹੋ ਰਹੀ ਹੈ, ਉੱਥੇ ਜੇਕਰ ਸਮੇਂ ਰਹਿੰਦੇ ਇਸ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਵੱਲ੍ਹ ਧਿਆਨ ਨਾਂ ਦਿੱਤਾ ਗਿਆ ਤਾਂ ਸੜਕਾਂ ਦੇ ਕਿਨਾਰਿਆਂ ‘ਤੇ ਵੱਡੇ ਵੱਡੇ ਕੂੜੇ ਦੇ ਢੇਰ ਆਮ ਹੀ ਦੇਖਣ ਨੂੰ ਮਿਲਿਆ ਕਰਨਗੇ | ਸਥਾਨਕ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਸੜਕਾਂ ਕਿਨਾਰਿ�ਾ ਕੂੜੇ ਦੇ ਢੇਰਾਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਕੂੜਾ ਸੁੱਟਣ ਵਾਲੇ ਗੈਰਸਮਾਜੀ ਅਨਸਰਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਾਰੀ ਜੁਰਮਾਨੇ ਲਗਾਏ ਜਾਣ | ਸੜਕਾਂ ਦੇ ਕਿਨਾਰਿਆਂ ‘ਤੇ ‘ਕੂੜਾ ਸੁੱਟਣਾ ਮਨ੍ਹਾ ਹੈ’ ਦੇ ਬੋਰਡ ਲਗਾ ਕੇ ਨਿਗਰਾਨੀ ਰੱਖੀ ਜਾਵੇ | ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਵੱਲ ਧਿਆਨ ਦਿੰਦਾ ਹੈ ਜਾਂ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਸਟੋਰ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਦਵਾਈ ਲੈਣ ਲਈ ਪ੍ਰੇਸ਼ਾਨੀ ਅਗਲੀ ਖ਼ਬਰ ਸਮਰਾਲਾ ਦੇ ਨੈਸ਼ਨਲ ਹਾਈਵੇ ’ਤੇ ਸੜਕ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ
Ad Position 24