10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕਾਂਗਰਸੀ ਆਗੂ ਅਮਨਦੀਪ ਕੌਰ ਖੰਗੂੜਾ ਦਾ ਬਾਜ਼ੀਗਰ ਭਾਈਚਾਰੇ ਨੇ ਕੀਤਾ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 15-06-2026

ਅਹਿਮਦਗੜ੍ਹ, 14 ਜੂਨ (ਰਵਿੰਦਰ ਪੁਰੀ)-ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਸਰਗਰਮ ਆਗੂ ਅਮਨਦੀਪ ਕੌਰ ਖੰਗੂੜਾ ਨੂੰ ਅੱਜ ਉਸ ਸਮੇਂ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ, ਜਦੋਂ ਉਨ੍ਹਾਂ ਨੇ ਅੱਜ ਅਹਿਮਦਗੜ੍ਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕ ਮਿਲਣੀ ਅਤੇ ਮੀਟਿੰਗਾਂ ਕਰ ਕੇ ਵਰਕਰਾਂ ਅਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਇਸ ਦੌਰਾਨ ਸ਼ਹਿਰ ਦੇ ਵਾਰਡ ਨੰਬਰ 2 ਦੇ ਬਾਜੀਗਰ ਭਾਈਚਾਰਾ ਬਰਾਦਰੀ ਦੇ ਲੋਕਾਂ ਨੇ ਚੇਅਰਮੈਨ ਜੱਗਾ ਰਾਮ ਧਰਮਸੋਤ ਦੀ ਅਗਵਾਈ ਵਿਚ ਅਮਨਦੀਪ ਕੌਰ ਦਾ ਫੁੱਲ ਮਾਲਾਵਾਂ ਪਾ ਕੇ ਨਿੱਘਾ ਸਵਾਗਤ ਕਰਦਿਆ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਅਮਨਦੀਪ ਖੰਗੂੜਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਇਸ ਮੌਕੇ ਬਾਜ਼ੀਗਰ ਭਾਈਚਾਰੇ ਦੇ ਨੁਮਾਇੰਦਿਆਂ ਨੇ ਆਪਣੇ ਮਸਲੇ ਅਮਨਦੀਪ ਖੰਗੂੜਾ ਦੇ ਧਿਆਨ ਵਿਚ ਲਿਆਂਦੇ, ਜਿਨ੍ਹਾਂ ਦੇ ਹੱਲ ਲਈ ਉਨ੍ਹਾਂ ਨੇ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਅਮਨਦੀਪ ਕੌਰ ਖੰਗੂੜਾ ਨੇ ਕਿਹਾ ਕਿ ਹਲਕਾ ਅਮਰਗੜ੍ਹ ਦੇ ਹਰ ਵਰਗ ਨਾਲ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਖੜੀ ਹੈ ਅਤੇ ਲੋਕਾਂ ਵਲੋਂ ਮਿਲ ਰਿਹਾ ਪਿਆਰ ਤੇ ਸਤਿਕਾਰ ਉਨ੍ਹਾਂ ਨੂੰ ਹੋਰ ਵੀ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰਨਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ। ਬਾਜ਼ੀਗਰ ਭਾਈਚਾਰੇ ਵਲੋਂ ਦਿੱਤੇ ਗਏ ਭਰਵੇਂ ਸਵਾਗਤ ਨੇ ਮੀਟਿੰਗ ਨੂੰ ਖ਼ਾਸ ਰੂਪ ਦਿੱਤਾ ਅਤੇ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਅਮਨਦੀਪ ਖੰਗੂੜਾ ਨੇ ਵਾਰਡ ਨੰ. 17 ਦੇ ਜੇਤੂ ਮੋਨੀਆ ਬੱਧਣ ਨੂੰ ਮੁਬਾਰਕਬਾਦ ਦਿੰਦਿਆਂ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਿੱਟੂ ਖੰਗੂੜਾ, ਕਾਂਗਰਸ ਸ਼ਹਿਰੀ ਦੇ ਪ੍ਰਧਾਨ ਕੌਂਸਲਰ ਦੀਪਕ ਸ਼ਰਮਾ, ਹਾਜੀ ਸ਼ਗੀਰ ਮੁਹੰਮਦ ਸਰਪੰਚ ਦਹਿਲੀਜ਼ ਕਲਾਂ, ਦਲਵੀਰ ਖੰਗੂੜਾ, ਰਾਕੇਸ਼ ਹੈਪੀ ਟੈਲੀਕਾਮ, ਕੁਲਦੀਪ ਰਾਮ ਲਾਲਕਾ, ਨਿੱਕਾ ਰਾਮ ਧਰਮਸੋਤ, ਸਤਨਾਮ ਸਿੰਘ, ਸੰਦੀਪ ਬੱਧਣ, ਕੌਂਸਲਰ ਮੋਨੀਆ ਬੱਧਣ, ਬਾਬੂ ਰਾਮ ਧਰਮਸੋਤ, ਕਾਲੂ ਰਾਮ ਧਰਮਸੋਤ, ਨੂਖਾ ਰਾਮ ਧਰਮਸੋਤ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਕੌਂਸਲਰ ਗੁਰਪ੍ਰੀਤ ਸਿੰਘ ਨੇ ਜਿੱਤ ਦੀ ਖ਼ੁਸ਼ੀ ’ਚ ਸ਼ੁਕਰਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਭਾਈ ਤਰਸੇਮ ਸਿੰਘ ਖ਼ਾਲਸਾ ਤੇ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ...
Ad Position 24