ਜਗਰਾਉਂ, 14 ਜੂਨ (ਵਿਨੋਦ ਕੁਮਾਰ)-ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਸ: ਕੇਵਲ ਸਿੰਘ ਢਿੱਲੋਂ ਪਹਿਲੀ ਵਾਰ ਅੱਜ 15 ਜੂਨ ਨੂੰ ਜਗਰਾਉਂ ਵਿਖ਼ੇ ਆ ਰਹੇ ਹਨ | ਇਸ ਮੌਕੇ ਡਾ: ਰਾਜਿੰਦਰ ਸ਼ਰਮਾ ਭਾਜਪਾ ਜ਼ਿਲ੍ਹਾ ਪ੍ਰਧਾਨ ਜਗਰਾਉਂ ਨੇ ਦੱਸਿਆ ਕਿ ਉਨ੍ਹਾਂ ਦੀ ਆਮਦ ਤੇ ਸਮੂਹ ਵਰਕਰਾਂ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਉਨ੍ਹਾਂ ਵਲੋਂ ਪਾਰਟੀ ਦੀਆਂ ਨੀਤੀਆਂ ਬਾਰੇ ਤੇ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਬਾਰੇ ਮਾਰਗ ਦਰਸ਼ਨ ਕੀਤਾ ਜਾਵੇਗਾ | ਇਸ ਸਮੇਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵੀ ਆ ਰਹੇ ਹਨ | ਡਾ: ਸ਼ਰਮਾ ਨੇ ਇਸ ਸਮੇਂ ਸਮੂਹ ਵਰਕਰਾਂ ਨੂੰ ਹੁਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ।
ਭਾਜਪਾ ਸੂਬਾ ਪ੍ਰਧਾਨ ਕੇਵਲ ਢਿੱਲੋਂ ਅੱਜ ਜਗਰਾਉਂ ਆਉਣਗੇ
ਅਜੀਤ ਡੈਸਕ
15-06-2026