05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਨਸਰਾਲੀ ਵਿਖੇ ਮੀਟਿੰਗ

Ad Position 21
No active advertisement
ਅਜੀਤ ਡੈਸਕ 20-06-2026

ਈਸੜੂ, 19 ਜੂਨ (ਬਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਨਸਰਾਲੀ ਦੀ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਬਲਾਕ ਸਕੱਤਰ ਜਸਬੀਰ ਸਿੰਘ ਅਸਕਰੀਪੁਰ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੈਟਰੋਲ, ਡੀਜ਼ਲ, ਰਸੋਈ, ਗੈਸ ਅਤੇ ਯੂਰੀਏ ਦੀ ਕਿੱਲਤ ਤੇ ਹੋਰ ਮੰਗਾਂ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ ਕਿਹਾ ਕਿ ਸਰਕਾਰ ਵਲੋਂ ਕਦੇ ਜੰਗ ਦੇ ਬਹਾਨੇ ਕਦੇ ਕੋਰੋਨਾ ਦੇ ਬਹਾਨੇ ਦੀ ਆੜ ਹੇਠ ਮਹਿੰਗਾਈ ਕੀਤੀ ਜਾ ਰਹੀ ਹੈ ਤੇ ਲੋਕਾਂ ਦਾ ਕਚੂੰਬਰ ਕੱਢਿਆ ਜਾ ਰਿਹਾ ਹੈ। ਯੂਰੀਆ ਖਾਦ ਦੀ ਕਿੱਲਤ ਬਾਰੇ ਕਿਹਾ ਕਿ ਜੋ ਵੀ ਯੂਰੀਆ ਆਉਂਦਾ ਵੀ ਹੈ, ਉਸ ਦੇ ਨਾਲ ਹੋਰ ਵਗ਼ੈਰਾ ਚੀਜ਼ਾਂ ਦੇ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਕਿਰਤੀਆਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਨਰੇਗਾ ਖ਼ਤਮ ਕੀਤੀ ਜਾ ਰਹੀ ਹੈ ਕਾਰਪੋਰੇਟਾਂ ਨੂੰ ਸਭ ਕੁੱਝ ਲੁਟਾਇਆ ਜਾ ਰਿਹਾ ਹੈ। ਇਸ ਮੌਕੇ ਯੂਨੀਅਨ ਦੀ ਪਿੰਡ ਨਸਰਾਲੀ ਦੀ ਚੋਣ ਵੀ ਕੀਤੀ ਗਈ, ਜਿਸ ਵਿਚ ਸੋਹਣ ਸਿੰਘ ਪ੍ਰਧਾਨ, ਸੁਰਿੰਦਰ ਸਿੰਘ ਸਕੱਤਰ, ਮੀਤ ਪ੍ਰਧਾਨ ਬਲਵਿੰਦਰ ਸਿੰਘ, ਜੁਆਇੰਟ ਸਕੱਤਰ ਜੋਗਿੰਦਰ ਸਿੰਘ, ਖ਼ਜ਼ਾਨਚੀ ਅਮਰਿੰਦਰ ਸਿੰਘ ਤੇ ਸਲਾਹਕਾਰ ਮੈਂਬਰ ਗੁਰਵਿੰਦਰ ਸਿੰਘ, ਸਹਿਲਪ੍ਰੀਤ ਸਿੰਘ, ਬਿੱਕਰ ਸਿੰਘ, ਜਗਦੇਵ ਸਿੰਘ, ਪ੍ਰਗਟ ਸਿੰਘ, ਸੰਤੋਖ ਸਿੰਘ, ਮਨਦੀਪ ਸਿੰਘ ਚੁਣੇ ਗਏ।

Ad Position 22
No active advertisement
ਪਿਛਲੀ ਖ਼ਬਰ ‘ਲਾਲ ਲਕੀਰ’ ਵਿਚਲੀ ਜਾਇਦਾਦ ਦੇ ਮਾਲਕਾਨਾ ਅਧਿਕਾਰਾਂ ਦੀ ਅਣਹੋਂਦ ’ਚ ਕਰੋੜਾਂ ਦੀਆਂ ਜਾਇਦਾਦਾਂ ਕੌਡੀਆਂ ਬਰਾਬਰ ਅਗਲੀ ਖ਼ਬਰ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ
Ad Position 24
No active advertisement