ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਵਿੱਚ ਨਸ਼ੇ ਦੀ ਓਵਰਡੋਜ ਨਾਲ ਦੋ ਬੱਚੀਆਂ ਦੇ ਪਿਤਾ ਦੀ ਮੌਤ ਹੋ ਗਈ।ਜਾਣ ਦੀ ਖ਼ਬਰ ਹੈ । ਹਾਲਾਂਕਿ ਕੁੱਝ ਪੁਲਿਸ ਅਧਿਕਾਰੀ ਇਸ ਨੂੰ ਨਸ਼ੇ ਦੀ ਓਵਰਡੋਜ ਨਹੀਂ ਸਗੋਂ ਗਲਤ ਟੀਕਾ ਲੱਗਣ ਕਾਰਨ ਹੋਈ ਮੌਤ ਦੱਸ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਦੇ ਉਤਮ ਨਗਰ ਇਲਾਕੇ ਵਿੱਚ 28 ਸਾਲ ਦੇ ਸ਼ਿਵ ਕੁਮਾਰ ਦੀ ਲਾਸ਼ ਉਸ ਦੇ ਦੋਸਤ ਦੇ ਘਰ ਤੋਂ ਬਰਾਮਦ ਹੋਈ । ਪਰਿਵਾਰਕ ਮੈਂਬਰਾਂ ਨੇ ਨਸ਼ੇ ਦੀ ਓਵਰਡੋਜ ਨਾਲ ਮੌਤ ਦਾ ਇਲਜ਼ਾਮ ਲਗਾਉਂਦੇ ਹੋਏ ਮਾਮਲੇ ਦੀ ਡੂੰਘਾਈ ਵਿਚ ਜਾਂਚ ਦੀ ਮੰਗ ਕੀਤੀ ਹੈ । ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ (ਡੇਢ ਅਤੇ ਢਾਈ ਸਾਲ) ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਰਾਤ ਨੂੰ ਦੋਸਤ ਉਸ ਨੂੰ ਆਪਣੇ ਨਾਲ ਲੈ ਗਿਆ ਸੀ । ਸਵੇਰੇ ਲੱਭਣ ਤੇ ਉਤੇ ਉਹ ਦੋਸਤ ਦੇ ਘਰ ਪੁੱਜੇ ਤਾਂ ਸ਼ਿਵ ਮ੍ਰਿਤਕ ਮਿਲਿਆ । ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਭੇਜ ਦਿੱਤਾ ਹੈ । ਐੇਸ. ਪੀ. ਪਵਨਜੀਤ ਸਿੰਘ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਮ੍ਰਿਤਕ ਦੇ ਸਾਥੀ, ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਵਾਲੀ ਮੰਡੀ ਗੋਬਿੰਦਗੜ੍ਹ ਵਿੱਚ ਰਹਿੰਦੀ ਔਰਤ ਤਸਕਰ ਮਾਲਾ ਅਤੇ ਉਸਦੇ ਸਾਥੀਆਂ ਉਤੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿੱਚ ਛੇਤੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ । ਐਸ. ਐੱਚ. ਓ. ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਮੌਤ ਦੇ ਕਾਰਨਾਂ ਦਾ ਸਪਸ਼ਟ ਪਤਾ ਚੱਲੇਗਾ । ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ।
ਖੰਨਾ ਪੁਲਿਸ ਦੀ ਸੂਚਨਾ ’ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ 34 ਹੋਰ ਤਸਕਰ ਗ੍ਰਿਫ਼ਤਾਰ-ਐਸ. ਐਸ. ਪੀ. ਡਾ. ਆਹਲੂਵਾਲੀਆ
ਇਸ ਦਰਮਿਆਨ ਜਦੋਂ ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਖੰਨਾ ਪੁਲਿਸ ਨੇ ਨਸ਼ਾ ਤਸਕਰ ਮਾਲਾ ਸਮੇਤ 3 ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਮਾਲਾ ਤੋਂ ਮਿਲੀਆਂ ਸੂਚਨਾਵਾਂ ਸ੍ਰੀ ਫ਼ਤਿਹਗੜ੍ਹ ਸਾਹਿਬ ਪੁਲਿਸ ਨੂੰ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੇ ਸੰਤ ਨਗਰ ਮੰਡੀ ਗੋਬਿੰਦਗੜ੍ਹ ਵਿਚ ਨਸ਼ੇ ਦੇ ਹਾਟ ਸਪਾਟ ਸੰਤ ਨਗਰ ਵਿਚ ਤੇਜ਼ੀ ਨਾਲ ਕਾਰਵਾਈ ਕਰਦਿਆਂ 34 ਨਸ਼ਾ ਤਸਕਰ ਹਿਰਾਸਤ ਵਿਚ ਲਏ ਹਨ। ਗੌਰਤਲਬ ਹੈ ਕਿ ਮਾਲਾ ਇਕ ਵਿਧਵਾ ਔਰਤ ਹੈ।
ਨਸ਼ੇ ਦੀ ਓਵਰਡਜ਼ ਨਾਲ ਨੌਜਵਾਨ ਦੀ ਮੌਤ ਦੋਸ਼, ਖੰਨਾ ਪੁਲਿਸ ਨੇ ਸਮੇਤ 3 ਕੀਤੇ ਗ੍ਰਿਫ਼ਤਾਰ
ਅਜੀਤ ਡੈਸਕ
25-06-2026