ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਐਡਵੋਕੇਟ ਚਿਰਾਂਸ਼ੂ ਰਤਨ ਨੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 29-06-2026

ਖੰਨਾ, 28 ਜੂਨ (ਹਰਜਿੰਦਰ ਸਿੰਘ ਲਾਲ)-ਭਾਜਪਾ ਆਗੂ ਅਤੇ ਐਡਵੋਕੇਟ ਚਿਰਾਂਸ਼ੂ ਰਤਨ ਨੇ ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਖੰਨਾ ਅਦਾਲਤ ਕੰਪਲੈਕਸ ਦੇ ਚੱਲ ਰਹੇ ਤਬਾਦਲੇ ਅਤੇ ਇਸ ਨਾਲ ਜੁੜੇ ਵਕੀਲ ਭਾਈਚਾਰੇ ਦੇ ਭਵਿੱਖ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ। ਮੁਲਾਕਾਤ ਦੌਰਾਨ ਐਡਵੋਕੇਟ ਚਿਰਾਂਸ਼ੂ ਰਤਨ ਨੇ ਕਿਹਾ ਕਿ ਖੰਨਾ ਅਦਾਲਤ ਦਾ ਨਵੇਂ ਸਥਾਨ ’ਤੇ ਤਬਾਦਲਾ ਇੱਕ ਇਤਿਹਾਸਕ ਮੌਕਾ ਹੈ, ਜਿਸ ਰਾਹੀਂ ਜੱਜਾਂ, ਵਕੀਲਾਂ, ਅਤੇ ਆਮ ਲੋਕਾਂ ਲਈ ਵਿਸ਼ਵ-ਪੱਧਰੀ ਸੁਵਿਧਾਵਾਂ ਨਾਲ ਲੈਸ ਇੱਕ ਆਧੁਨਿਕ ਨਿਆਇਕ ਕੰਪਲੈਕਸ ਤਿਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਤਬਾਦਲੇ ਦੇ ਨਾਲ-ਨਾਲ ਵਕੀਲ ਭਾਈਚਾਰੇ, ਖ਼ਾਸ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਨੌਜਵਾਨ ਵਕੀਲਾਂ ਲਈ ਹਰ ਸੰਭਵ ਸੁਵਿਧਾਵਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਆਧੁਨਿਕ ਬਾਰ ਰੂਮ, ਡਿਜ਼ੀਟਲ ਬੁਨਿਆਦੀ ਢਾਂਚਾ, ਯੋਗ ਚੈਂਬਰ, ਲਾਇਬ੍ਰੇਰੀ ਅਤੇ ਖੋਜ ਸਹੂਲਤਾਂ, ਲੀਗਲ ਏਡ ਕੇਂਦਰ, ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ।
ਐਡਵੋਕੇਟ ਚਿਰਾਂਸ਼ੂ ਰਤਨ ਨੇ ਕਿਹਾ ਕਿ ਨੌਜਵਾਨ ਵਕੀਲ ਨਿਆਂ ਪ੍ਰਣਾਲੀ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਆਧੁਨਿਕ, ਸੁਵਿਧਾਜਨਕ ਅਤੇ ਉੱਚ ਪੱਧਰੀ ਕਾਰਜ ਮਾਹੌਲ ਮਿਲਣਾ ਚਾਹੀਦਾ ਹੈ। ਇਹ ਮੀਟਿੰਗ ਡਿਪਟੀ ਸੋਲਿਸਟਰ ਜਨਰਲ ਐਡਵੋਕੇਟ ਜਸਜੋਤ ਲਾਲੀ ਦੀ ਰਿਹਾਇਸ਼ ’ਤੇ ਹੋਈ, ਜਿਸ ਵਿੱਚ ਸੀਨੀਅਰ ਐਡਵੋਕੇਟ ਚੇਤਨ ਮਿੱਤਲ, ਪਵਨ ਮੁਟਨੇਜਾ, ਗੁਰਤੇਜ ਗਰੇਵਾਲ (ਸਾਬਕਾ ਸਕੱਤਰ, ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ) ਅਤੇ ਸੰਜੇ ਟੰਡਨ (ਸਾਬਕਾ ਭਾਜਪਾ ਪ੍ਰਧਾਨ, ਚੰਡੀਗੜ੍ਹ) ਸਮੇਤ ਕਈ ਪ੍ਰਸਿੱਧ ਕਾਨੂੰਨੀ ਹਸਤੀਆਂ ਮੌਜੂਦ ਸਨ।
ਐਡਵੋਕੇਟ ਚਿਰਾਂਸ਼ੂ ਰਤਨ ਨੇ ਕੇਂਦਰੀ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਖੰਨਾ ਦੇ ਵਕੀਲ ਭਾਈਚਾਰੇ ਦੇ ਜਾਇਜ਼ ਹੱਕਾਂ ਅਤੇ ਨਿਆਂਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹਿਣਗੇ, ਤਾਂ ਜੋ ਨਵਾਂ ਅਦਾਲਤੀ ਕੰਪਲੈਕਸ ਪੰਜਾਬ ਦੇ ਸਭ ਤੋਂ ਆਧੁਨਿਕ ਅਤੇ ਮਿਆਰੀ ਨਿਆਇਕ ਕੰਪਲੈਕਸਾਂ ਵਿੱਚ ਸ਼ਾਮਲ ਹੋ ਸਕੇ।

Ad Position 22
No active advertisement
ਪਿਛਲੀ ਖ਼ਬਰ ਡੇਹਲੋਂ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਹਰਮਨਜੋਤ ਸਿੰਘ ਹਨੀ ਵਲੋਂ ਚੌਂਕਾ ਬੀਬੀ ਰਜਨੀ ਦਾ ਨੂੰ 11000 ਰੁਪਏ ਦੀ ਰਾਸ਼ੀ ਭੇਟ
Ad Position 24
No active advertisement