ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਹਰਮਨਜੋਤ ਸਿੰਘ ਹਨੀ ਵਲੋਂ ਚੌਂਕਾ ਬੀਬੀ ਰਜਨੀ ਦਾ ਨੂੰ 11000 ਰੁਪਏ ਦੀ ਰਾਸ਼ੀ ਭੇਟ

Ad Position 21
No active advertisement
ਅਜੀਤ ਡੈਸਕ 29-06-2026

ਪੱਟੀ, 28 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਥਾਨਿਕ ਸ਼ਹਿਰ ਅੰਦਰ ਸਵ: ਸਮਾਜ ਸੇਵੀ ਵਿਨੋਦ ਕੁਮਾਰ ਸ਼ਰਮਾ ਕਾਨੂੰਗੋ ਵਲੋਂ ਲੋੜਵੰਦ ਪਰਿਵਾਰਾਂ ਨੂੰ ਦੋ ਡੰਗ ਦੀ ਰੋਟੀ ਖਾਣ ਨੂੰ ਮਿਲਣ ਦੇ ਮਕਸਦ ਨਾਲ ਬੀਬੀ ਰਜਨੀ ਜੀ ਦੇ ਨਾਮ ਉਪਰ ਸ਼ੁਰੂ ਕੀਤਾ ਚੌਂਕਾ ਬੀਬੀ ਰਜਨੀ ਦਾ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਿਹਾ ਹੈ। ਸਥਾਨਿਕ ਸ਼ਹਿਰ ਅਤੇ ਇਲਾਕੇ ਨਿਵਾਸੀਆ ਤੋਂ ਇਲਾਵਾ ਇਸ ਇਤਿਹਾਸਕ ਸ਼ਹਿਰ ਨੂੰ ਮੋਹ ਪਿਆਰ ਕਰਨ ਵਾਲੇ ਲੋਕ ਦੂਰ ਦੁਰਾਂਡੇ ਤੋਂ ਚੌਂਕਾ ਵਿਖੇ ਪਹੁੰਚ ਕੇ ਆਪਣੇ ਜਨਮ ਦਿਨ, ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰੇਗੰਢ ਅਤੇ ਬਜ਼ੁਰਗਾਂ ਦੀਆਂ ਬਰਸੀਆਂ ਮਨਾਉਂਦੇ ਹਨ ਅਤੇ ਆਪਣੀ ਨੇਕ ਕਮਾਈ ਵਿਚੋਂ ਚੌਂਕਾ ਵਿਚ ਦਸਵੰਧ ਪਾਉਂਦੇ ਹਨ। ਇਸ ਪ੍ਰੰਪਰਾ ਨੂੰ ਅੱਗੇ ਤੋਰਦਿਆਂ ਹਰਮਨਜੋਤ ਸਿੰਘ ਹਨੀ ਵਲੋਂ ਆਪਣੇ 27ਵੇਂ ਜਨਮ ਦਿਨ ਮੌਕੇ ਚੌਂਕਾ ਬੀਬੀ ਰਜਨੀ ਵਿਖੇ ਪਹੁੰਚ ਕੇ ਮਨਾਇਆ ਅਤੇ ਚੌਂਕਾਂ ਨੂੰ 11000 ਰੁਪਏ ਦੀ ਰਾਸ਼ੀ ਦਾ ਦਸਵੰਦ ਚੌਂਕਾ ਦੇ ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ ਸਪੁੱਤਰ ਸਵ: ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਕਾਨੂੰਗੋ ਨੂੰ ਭੇਂਟ ਕੀਤੇ। ਹਰਮਨਜੋਤ ਸਿੰਘ ਹਨੀ ਨੇ ਕਿਹਾ ਕਿ ਚੌਂਕਾ ਵਿਖੇ ਪ੍ਰਸ਼ਾਦਾ ਛਕ ਕੇ ਮਨ ਨੂੰ ਬਹੁਤ ਸਕੂਨ ਮਿਲਿਆ । ਚੌਂਕਾ ਦੇ ਪ੍ਰਬੰਧਕ ਭਵਨ ਕੁਮਾਰ ਟਾਹ ਵਲੋਂ ਹਰਮਨਜੋਤ ਸਿੰਘ ਹਨੀ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਹਿਮਾਂਸ਼ੂ, ਸਹਿਲ ਅਤੇ ਪ੍ਰਿਥਵੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੌਂਕਾ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਅਤੇ ਅੱਗੇ ਵੀ ਨਿਭਾਉਂਦਾ ਰਹੇਗਾ। ਇਸ ਮੌਕੇ ਕੁਲਦੀਪ ਰਾਏ ਸ਼ਰਮਾ, ਮੁਕੇਸ਼ ਕੁਮਾਰ ਜੋਸ਼ੀ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਭਵਨ ਕੁਮਾਰ ਟਾਹ, ਵਿਪਨ ਘਰਿਆਲਾ, ਸਾਬਕਾ ਪ੍ਰਿੰਸੀਪਲ ਮੰਗਤ ਰਾਮ ਅਤੇ ਕ੍ਰਿਸ਼ਨ ਸ਼ਰਮਾ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਚਿਰਾਂਸ਼ੂ ਰਤਨ ਨੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ੍ਰੀ ਠਾਕੁਰ ਮਦਨ ਮੋਹਨ ਮੰਦਰ ਵਿਖੇ ਸ਼ਿਵ ਕਥਾ ਕਰਵਾਈ
Ad Position 24
No active advertisement