05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮਸਤ ਬਾਬਾ ਗੇਂਦੇ ਸ਼ਾਹ ਦਾ ਸਾਲਾਨਾ ਮੇਲਾ ਤੇ ਭੰਡਾਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 02-07-2026
ਮਾਛੀਵਾੜਾ ਸਾਹਿਬ, 1 ਜੁਲਾਈ (ਪੱਤਰ ਪ੍ਰੇਰਕ)-ਨੇੜਲੇ ਪਿੰਡ ਬੇਗਾਂ ਝੂਗੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਦਰਬਾਰ ਮਸਤ ਬਾਬਾ ਗੇਂਦੇ ਸ਼ਾਹ ਅਤੇ ਸਪੁੱਤਰੀ ਬੀਬੀ ਕਰਤਾਰੀ ਜੀ ਅਤੇ ਸਮੂਹ ਪਰਿਵਾਰ ਇਲਾਕੇ ਦੀ ਸੰਗਤ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ। ਡੇਰੇ ਦੇ ਮੁੱਖ ਸੇਵਾਦਾਰ ਜਸਵੀਰ ਸਿੰਘ ਕਾਲਾ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਸਤ ਬਾਬਾ ਗੇਂਦੇ ਸ਼ਾਹ ਜੀ ਦੇ ਦਰਬਾਰ ਤੇ ਸੰਗਤਾਂ ਦੋ ਦਿਨ ਸੇਵਾ ਕਰਦੀਆਂ ਹਨ। ਸਲਾਨਾ ਮੇਲੇ ’ਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਨਾਮੀਂ ਕਲਾਕਾਰਾਂ ਨੇ ਆਪਣੀ ਕਲਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵਲੋਂ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਵਰਤਾਏ ਗਏ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮਸਤ ਬਾਬਾ ਗੇਂਦੇ ਸ਼ਾਹ ਜੀ ਦਰਬਾਰ ਤੇ ਮੁੱਖ ਸੇਵਾਦਾਰ ਜਸਵੀਰ ਸਿੰਘ ਕਾਲਾ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਆਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਮਲਕੀਤ ਸਿੰਘ ਸੋਨੂੰ, ਭਾਗ ਰਾਮ, ਹੁਸਨ ਲਾਲ, ਜੀਵਨ, ਕਮਲ, ਕੇਸੀ, ਗੁਰਿੰਦਰ ਸਿੰਘ, ਸੋਢੀ, ਵਿਜੇ ਜਲੰਧਰ, ਬਾਵਾ ਢੋਲੀ, ਜਸ਼ਨ, ਮੁਨੀਸ਼, ਅਜੇ, ਸਾਂਲੀ, ਡੈਨੀ, ਹੈਰੀ, ਕਿੰਦਾ, ਜਰਨੈਲ ਸਿੰਘ ਤੂਰ, ਬਹਾਦਰ ਸਿੰਘ ਤੂਰ, ਬਲਵੀਰ ਚੰਦ ਜੱਸਲ, ਮਹਿੰਦਰ ਸਿੰਘ ਮੰਗਾਂ, ਦੇਵ ਰਾਜ, ਹੈਪੀ, ਹਰਜੋਤ, ਬਲਵਿੰਦਰ ਸਿੰਘ ਬਿੰਦਰ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹ ਸਰਦਾਰਾਂ ਵਿਖੇ ਛਬੀਲ ਲਗਾਈ ਅਗਲੀ ਖ਼ਬਰ ਸੇਵਾ ਕੇਂਦਰ ਬਣ ਰਹੇ ਨੇ ਦੁਬਿਧਾ ਕੇਂਦਰ, ਆਮ ਜਨਤਾ ਹੋ ਰਹੀ ਹੈ ਖੱਜਲ ਖੁਆਰ
Ad Position 24
No active advertisement