07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਾਮਲਾ ਫ਼ਰਜ਼ੀ ਐਨ. ਓ. ਸੀ. ਨਾਲ ਰਜਿਸਟਰੀਆਂ ਕਰਵਾਉਣ ਦਾ : ਖੰਨਾ ਪੁਲਿਸ ਨੇ ਐੱਸ. ਡੀ. ਐੱਮ. ਸਵਾਤੀ ਟਿਵਾਣਾ ਦੀ ਸ਼ਿਕਾਇਤ ’ਤੇ ਸਾਬਕਾ ਸਰਪੰਚ, ਵਸੀਕਾ ਨਵੀਸ ਸਮੇਤ 4 ਖ਼ਿਲਾਫ਼ ਧੋਖਾਧੜੀ ਮਾਮਲਾ ਦਰਜ ਕੀਤਾ

Ad Position 21
No active advertisement
ਅਜੀਤ ਡੈਸਕ 03-07-2026
ਖੰਨਾ, 2 ਜੁਲਾਈ (ਹਰਜਿੰਦਰ ਸਿੰਘ ਲਾਲ)-ਥਾਣਾ ਖੰਨਾ ਸਿਟੀ-2 ਵਿਖੇ ਧੋਖਾਧੜੀ ਕਰਨ ਦੇ ਦੋਸ਼ ਵਿਚ ਪੁਲਿਸ ਵਲੋਂ 4 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਸਬ ਇੰਸਪੈਕਟਰ ਤਰਵਿੰਦਰ ਕੁਮਾਰ ਨੇ ਦੱਸਿਆ ਕਿ ਖੰਨਾ ਪੁਲਿਸ ਨੇ ਐੱਸ. ਡੀ. ਐੱਮ. ਸਵਾਤੀ ਟਿਵਾਣਾ ਦੀ ਸ਼ਿਕਾਇਤ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਖੰਨਾ ਦੇ ਇੱਕ ਵਸੀਕਾ ਨਵੀਸ, ਸਾਬਕਾ ਸਰਪੰਚ ਸਮੇਤ 4 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ-2 ਖੰਨਾ ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਰਵਿੰਦਰ ਸਿੰਘ ਵਸੀਕਾ ਨਵੀਸ ਵਾਸੀ ਖੰਨਾ, ਪਰਮਜੀਤ ਸਿੰਘ ਸਾਬਕਾ ਸਰਪੰਚ ਵਾਸੀ ਖੰਨਾ ਖੁਰਦ, ਗੁਰਦੀਪ ਸਿੰਘ ਵਾਸੀ ਗੁਰੂ ਅੰਗਦ ਦੇਵ ਨਗਰ, ਖੰਨਾ, ਵਿਕਾਸ ਉਰਫ਼ ਵਿੱਕੀ, ਗੁਰਦੀਪ ਸਿੰਘ ਵਾਸੀ ਗੁਰੂ ਅੰਗਦ ਦੇਵ ਨਗਰ, ਖੰਨਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਨ੍ਹਾਂ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸਿਟੀ-2 ਖੰਨਾ ਵਿਖੇ ਧਾਰਾ 318 (4), 238, 336 (3), 340 (2) ਅਤੇ 61 (2) ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਹ ਸਾਰੇ ਕਥਿਤ ਦੋਸ਼ੀ ਆਪਸੀ ਮਿਲੀਭੁਗਤ ਕਰ ਕੇ ਧੋਖਾਧੜੀ ਅਤੇ ਜਾਲਸਾਜ਼ੀ ਕਰਨ ਦੀ ਨੀਅਤ ਨਾਲ ਫ਼ਰਜ਼ੀ ਐਨ. ਓ. ਸੀ. ਅਤੇ ਹੋਰ ਨਕਲੀ ਕਾਗ਼ਜ਼ ਤਿਆਰ ਕਰਦੇ ਸਨ। ਪੁਲਿਸ ਅਨੁਸਾਰ ਇਹ ਵਿਅਕਤੀ ਇਨ੍ਹਾਂ ਜਾਅਲੀ ਕਾਗ਼ਜ਼ਾਂ ਦੇ ਸਹਾਰੇ ਜਾਅਲੀ ਰਜਿਸਟਰੀਆਂ ਕਰਵਾ ਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਸੀ। ਇਸ ਗਿਰੋਹ ਨੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿਚ ਫਸਾ ਕੇ ਉਨ੍ਹਾਂ ਕੋਲੋਂ ਪਲਾਟਾਂ, ਮਕਾਨਾਂ, ਜ਼ਮੀਨਾਂ ਦੇ ਨਾਮ ’ਤੇ ਮੋਟੀ ਰੁਪਏ ਲੈਂਦੇ ਸੀ। ਖੰਨਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਹਲਕਾ ਗਿੱਲ ਦੇ ਪਿੰਡਾਂ ਅੰਦਰ ਪ੍ਰਭਾਵੀ ਲੋਕ ਮਿਲਣੀ ਪ੍ਰੋਗਰਾਮ ਅਗਲੀ ਖ਼ਬਰ ਬਹਿਬਲ ਗੋਲੀਕਾਂਡ ਦੀ ਜਾਂਚ ਲਈ ਨਵੀਂ ਬਣੀ ਟੀਮ ਵਲੋਂ ਬੁਰਜ, ਬਰਗਾੜੀ ਤੇ ਬਹਿਬਲ ਘਟਨਾ ਸਥਾਨਾਂ ਦਾ ਦੌਰਾ
Ad Position 24