02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਰਾਜੇਵਾਲ ਪੰਚਾਇਤ ਭੱਠੇ ਦੀ 6 ਏਕੜ ਜ਼ਮੀਨ ’ਤੇ ਹੋਈ ਕਾਬਜ਼

Ad Position 21
No active advertisement
ਅਜੀਤ ਡੈਸਕ 09-07-2026

ਜੌੜੇਪੁਲ ਜਰਗ, 8 ਜੁਲਾਈ (ਪਾਲਾ ਰਾਜੇਵਾਲੀਆ)- ਪਿੰਡ ਰਾਜੇਵਾਲ ਵਿਖੇ ਅੱਜ ਗ੍ਰਾਮ ਪੰਚਾਇਤ ਰਾਜੇਵਾਲ ਅਤੇ ਨਗਰ ਨਿਵਾਸੀਆਂ ਨੇ ਚੁਬਕੀ ਵਿਖੇ ਭੱਠੇ ਵਾਲੀ 6 ਏਕੜ ਜ਼ਮੀਨ ’ਤੇ ਕਬਜਾ ਕਰ ਲਿਆ ਹੈ। ਨਗਰ ਪੰਚਾਇਤ ਅਤੇ ਪਿੰਡ ਦੇ ਪਤਵੰਤਿਆਂ ਸਰਪੰਚ ਰਣਜੀਤ ਸਿੰਘ, ਸਵਰਨ ਸਿੰਘ, ਪ੍ਰਧਾਨ ਭਗਵੰਤ ਸਿੰਘ, ਪ੍ਰਗਟ ਸਿੰਘ, ਕਰਨੈਲ ਸਿੰਘ ਨੇ ਦੱਸਿਆ ਕਿ ਜ਼ਮੀਨ ਪੰਚਾਇਤ ਦੀ ਹੀ ਹੈ ਪ੍ਰੰਤੂ ਭੱਠਾ ਮਾਲਕਾਂ ਵੱਲੋਂ ਭੱਠਾ ਲੰਮੇ ਸਮੇਂ ਤੋਂ ਭੱਠਾ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2014 ਤੋਂ ਪੰਚਾਇਤ ਨੂੰ ਕਈ ਮਾਮਲਾ ਨਹੀਂ ਦਿੱਤਾ ਗਿਆ। ਜਿਸ ਕਰ ਕੇ ਪੰਚਾਇਤ ਅਤੇ ਪਿੰਡ ਵਾਸੀਆਂ ਸਲਾਹ ਮਸ਼ਵਰਾ ਕਰ ਕੇ ਇਹ ਛੇ ਏਕੜ ਜ਼ਮੀਨ ਕਬਜਾ ਮੁਕਤ ਕਰਵਾ ਲਈ ਹੈ। ਪਤਵੰਤਿਆਂ ਨੇ ਦੱਸਿਆ ਕਿ ਇਸ ਜ਼ਮੀਨ ਨੂੰ ਪੂਰਾ ਪੱਧਰ ਕਰ ਕੇ ਇਸ ਤੇ ਮਹਾਨ ਯੁੱਗ ਪੁਰਸ਼ ਭਗਤ ਸਿੰਘ ਦੀ ਯਾਦ ਵਿੱਚ ਹਸਪਤਾਲ ਬਣਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਕੁੱਝ ਸਮਾਂ ਪਹਿਲਾਂ ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰੇ ਦੌਰਾਨ ਕਿਹਾ ਸੀ ਕਿ ਤੁਸੀਂ ਪਿੰਡ ਵਾਸੀ ਜਗਾ ਦਾ ਇੰਤਜ਼ਾਮ ਕਰੋ ਤੇ ਸਰਕਾਰ ਭਗਤ ਪੂਰਨ ਸਿੰਘ ਦੀ ਯਾਦ ਵਿੱਚ ਹਸਪਤਾਲ ਬਣਾਉਣ ਲਈ ਪੂਰਨ ਸਾਥ ਦੇਵੇਗੀ। ਇਹਨਾਂ ਪਤਵੰਤਿਆਂ ਨੇ ਪਹਿਲੇ ਸਰਪੰਚ ਸੁਦਾਗਰ ਸਿੰਘ ਦੇ ਸਮੇਂ ਪਾਏ ਮਤੇ ਬਾਰੇ ਵੀ ਜਾਣਕਾਰੀ ਦਿੱਤੀ ਜੋ ਕਿ ਭਗਤ ਪੂਰਨ ਸਿੰਘ ਦੀ ਯਾਦ ਵਿੱਚ ਹਸਪਤਾਲ ਬਣਾਉਣ ਸਬੰਧੀ ਸਰਕਾਰ ਨੂੰ ਮੰਗ ਕੀਤੀ ਗਈ ਸੀ। ਦੱਸਣਯੋਗ ਹੈ ਕਿ ਪਿੰਡ ਰਾਜੇਵਾਲ ਭਗਤ ਪੂਰਨ ਸਿੰਘ (ਬਾਨੀ ਪਿੰਗਲਵਾੜਾ ਅੰਮ੍ਰਿਤਸਰ) ਦੀ ਜਨਮ ਨਗਰੀ ਹੈ। ਅੱਜ ਸਵੇਰੇ ਪਿੰਡ ਰਾਜੇਵਾਲ ਦੇ ਤਿੰਨ ਗੁਰੂ ਘਰਾਂ ਵਿੱਚ ਅਨਾੳਂੂਸਮੈਂਟ ਕਰਵਾਈ ਗਈ ਸੀ ਕਿ ਚੁਬਕੀ ਵਾਲੀ 6 ਏਕੜ ਜਮੀਨ ਦੀ ਸਾਫ਼ ਸਫ਼ਾਈ ਕਰਨੀ ਹੈ ਤੇ ਉਸ ਨੂੰ ਪੱਧਰਾ ਕਰਨਾ ਹੈ। ਅੱਜ ਸਾਰੇ ਪਿੰਡ ਵਾਸੀਆਂ ਨੇ ਜੇ ਸੀ ਬੀ ਰਾਹੀਂ ਇਹ ਜਗਾ ਪੱਧਰ ਕਰਨ ਦਾ ਕੰਮ ਆਰੰਭ ਦਿੱਤਾ। ਇਸ ਮੌਕੇ ਸਰਪੰਚ ਰਣਜੀਤ ਸਿੰਘ, ਕਰਨੈਲ ਸਿੰਘ, ਸਵਰਨ ਸਿੰਘ, ਭਗਵੰਤ ਸਿੰਘ, ਹਰਦਮ ਸਿੰਘ, ਗੁਰਵਿੰਦਰ ਸਿੰਘ ਗਿੰਦਾ, ਰਾਜਿੰਦਰ ਸਿੰਘ ਪ੍ਰਧਾਨ ਭਗਤ ਰਵਿਦਾਸ ਕਮੇਟੀ, ਪ੍ਰਿੰਸ ਰਾਜੇਵਾਲ, ਕੁਲਵਿੰਦਰ ਸਿੰਘ ਕਿੰਦੀ, ਦਲਬਾਰਾ ਸਿੰਘ, ਇੰਦਰਜੀਤ ਸਿੰਘ ਪੰਚ, ਹਰਿੰਦਰ ਸਿੰਘ, ਸੁਰਿੰਦਰ ਸਿੰਘ ਛਿੰਦੀ ਸਮੇਤ ਹੋਰ ਹਾਜਰ ਸਨ।
ਸਾਡੇ ਨਾਲ ਧੱਕਾ ਹੋ ਰਿਹਾ ਹੈ- ਭੱਠਾ ਮਾਲਿਕ
-ਜਦੋਂ ਦੀ ਕੋਹੇਨੂਰ ਗ੍ਰਾਮ ਜੁੱਗ ਸੰਮਤੀ ਦੇ ਕਾਰਕੁਨ ਤੇ ਭੱਠਾ ਮਾਲਕ ਹਾਕਮਦੀਨ ਅਤੇ ਲਾਭਦੀਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ। ਕਿਉਂ ਕਿ ਭੱਠੇ ਵਾਲੀ ਜਗ੍ਹਾ ’ਤੇ ਸਾਡਾ ਕਾਫੀ ਸਮਾਨ ਪਿਆ ਹੈ ਜੋ ਕਾਫੀ ਕੀਮਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਹਾਈਕੋਰਟ ’ਚ ਕੇਸ ਚੱਲ ਰਿਹਾ ਹੈ ਅਤੇ ਅਸੀਂ ਕੋਰਟ ਦੇ ਹੁਕਮ ਦੀ ਪਾਲਣਾ ਕਰਾਂਗੇ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਖੰਨਾ ਦੇ ਸਫ਼ਾਈ ਕਰਮਚਾਰੀਆਂ ਨੇ ਗੇਟ ਬੰਦ ਕਰ ਕੇ ਕੀਤੀ ਹੜਤਾਲ ਅਗਲੀ ਖ਼ਬਰ ਕੇਜਰੀਵਾਲ ਦੇ ਮੂੰਹੋਂ ਅੱਜ ਮੰਦਰਾਂ ਦੀ ਗੱਲ ਸਿਰਫ਼ ‘ਚੋਣਾਵੀਂ ਹਿੰਦੂ ਪ੍ਰੇਮ’ ਹੈ-ਢਿੱਲੋਂ
Ad Position 24
No active advertisement