ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਮਲੌਦ ਦੇ ਨਵੇਂ ਥਾਣਾ ਮੁਖੀ ਅਤੇ ਚੌਕੀ ਇੰਚਾਰਜ ਨੇ ਨਸ਼ਿਆਂ ਵਿਰੁੱਧ ਸ਼ਿਕੰਜਾ ਕੱਸਿਆ

Ad Position 21
No active advertisement
ਅਜੀਤ ਡੈਸਕ 11-07-2026
ਮਲੌਦ, 10 ਜੁਲਾਈ (ਦਿਲਬਾਗ ਸਿੰਘ ਚਾਪੜਾ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਦਰਪਣ ਆਹਲੂਵਾਲੀਆ ਦੀਆਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਕੀਤੀਆਂ ਸਖ਼ਤ ਹਦਾਇਤਾਂ ਅਨੁਸਾਰ ਖੰਨਾ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਥਾਣਾ ਮਲੌਦ ਦੇ ਨਵੇਂ ਆਏ ਥਾਣਾ ਮੁਖੀ ਸਬ ਇੰਸਪੈਕਟਰ ਸਤਨਾਮ ਸਿੰਘ ਅਤੇ ਚੌਂਕੀ ਇੰਚਾਰਜ ਸਿਆੜ ਹਰਜਿੰਦਰ ਸਿੰਘ ਘਲੋਟੀ ਵਲੋਂ ਥਾਣੇਦਾਰ ਸੁਖਦੀਪ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਕੀਤੀ ਜਾ ਰਹੀ ਗਸ਼ਤ ਦੌਰਾਨ ਪਿੰਡ ਭੀਖੀ ਵਿਚ ਇੱਕ ਵਿਅਕਤੀ ਨੂੰ ਇਕ ਕੁਵਿੰਟਲ ਭੁੱਕੀ ਸਮੇਤ ਕਾਬੂ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰੁਪਿੰਦਰ ਸਿੰਘ ਪੁੱਤਰ ਜਸਮੇਲ ਸਿੰਘ ਜੋ ਆਪਣੇ ਘਰ ਦੇ ਗੇਟ ਅੱਗੇ ਸਵਿਫ਼ਟ ਡਿਜਾਇਰ ਗੱਡੀ ਦੀ ਡਿੱਗੀ ਵਿਚੋਂ ਇੱਕ ਵਜ਼ਨੀ ਥੈਲਾ ਉਤਾਰ ਕੇ ਥੱਲੇ ਸੁੱਟ ਕੇ ਪੁਲਿਸ ਨੂੰ ਵੇਖ ਕਿ ਭੱਜਣ ਲੱਗਾ ਤਾਂ ਉਸੇ ਸਮੇਂ ਪੁਲਿਸ ਪਾਰਟੀ ਵਲੋਂ ਉਸ ਨੂੰ ਕਾਬੂ ਕੀਤਾ ਅਤੇ ਭੱਜਣ ਦਾ ਕਾਰਨ ਪੁੱਛਿਆ। ਜਦੋਂ ਗੱਡੀ ਕੋਲ ਆ ਕੇ ਵੇਖਿਆ ਤਾਂ ਇੱਕ ਹੋਰ ਵਜ਼ਨੀ ਥੈਲਾ ਗੱਡੀ ਦੀ ਡਿੱਗੀ ਵਿਚ ਪਿਆ ਸੀ, ਉਸ ਸਮੇਂ ਮੌਕੇ ਤੇ ਪੁੱਜੇ ਡੀ. ਐੱਸ. ਪੀ. ਹਰਮਨਪ੍ਰੀਤ ਸਿੰਘ ਪਾਇਲ ਦੀ ਹਾਜ਼ਰੀ ਵਿਚ ਥੈਲੇ ਖੋਲ੍ਹ ਕੇ ਵੇਖੇ ਤਾਂ ਉਸ ਵਿਚ 50-50 ਕਿੱਲੋ ਭੁੱਕੀ ਚੂਰਾ ਬਰਾਮਦ ਕੀਤਾ ਗਿਆ। ਉਕਤ ਰੁਪਿੰਦਰ ਸਿੰਘ ਖ਼ਿਲਾਫ਼ ਮੁੱਖ ਅਫ਼ਸਰ ਥਾਣਾ ਮਲੌਦ ਵਲੋਂ ਧਾਰਾ 15/61/85 ਐਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਥਾਣਾ ਮਲੌਦ ਅਤੇ ਚੌਂਕੀ ਸਿਆੜ ਅਧੀਨ ਪੈਂਦੇ ਪਿੰਡਾ ਵਿੱਚ ਚਿੱਟੇ ਦੇ ਤਸਕਰਾਂ ਅਤੇ ਚਿੱਟੇ ਦਾ ਸੇਵਨ ਕਰਨ ਵਾਲਿਆਂ ਨੂੰ ਤਾੜਨਾ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਸਤਨਾਮ ਸਿੰਘ ਅਤੇ ਚੌਂਕੀ ਇੰਚਾਰਜ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਵਿਅਕਤੀ ਨੂੰ ਮੁਆਫ਼ ਨਹੀਂ ਕਰਨਗੇ, ਜਿਸ ਦਾ ਚਿੱਟੇ ਨਾਲ ਨਾਮ ਜੁੜਦਾ ਹੋਵੇ। ਅੱਜ ਵੱਖ-ਵੱਖ ਪਿੰਡ ਵਿਚੋਂ ਚਿੱਟੇ ਨਾਲ ਸਬੰਧਿਤ 9 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਸਟੋਰ ਦੀ ਆੜ ’ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼ ਅਗਲੀ ਖ਼ਬਰ 3500 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵਲੋਂ ਕਾਬੂ
Ad Position 24
No active advertisement