02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਗੈਰ ਵਿੱਦਿਅਕ ਡਿਊਟੀਆਂ ਤੇ ਅਧਿਆਪਕਾਂ ਦੀ ਘਾਟ ਕਾਰਨ ਸਕੂਲਾਂ ਦੀ ਹਾਲਤ ਹੋਈ ਖ਼ਰਾਬ-ਅਧਿਆਪਕ ਆਗੂ

Ad Position 21
No active advertisement
ਅਜੀਤ ਡੈਸਕ 11-07-2026
ਕੁਹਾੜਾ, 10 ਜੁਲਾਈ(ਸੰਦੀਪ ਸਿੰਘ ਕੁਹਾੜਾ)-ਬੀ. ਐੱਡ. ਅਧਿਆਪਕ ਫ਼ਰੰਟ ਮਾਂਗਟ-3 ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਗੈਰ ਵਿੱਦਿਅਕ ਡਿਊਟੀਆਂ, ਡੈਪੂਟੇਸ਼ਨਾਂ ਤੇ ਅਧਿਆਪਕਾਂ ਦੀ ਘਾਟ ਕਰ ਕੇ ਬਲਾਕ ਮਾਂਗਟ-3 ਵਿਚ ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਾਂਗਟ-3 ਬਲਾਕ ਦੇ ਪ੍ਰਾਇਮਰੀ, ਹਾਈ ਤੇ ਸੈਕੰਡਰੀ ਸਕੂਲਾਂ ਵਿਚ ਅਧਿਆਪਕਾਂ ਦੀ ਬਹੁਤ ਵੱਡੀ ਘਾਟ ਹੈ, ਪ੍ਰਾਇਮਰੀ ਸਕੂਲਾਂ ਵਿਚ 15 ਸਕੂਲ ਸਿੰਗਲ ਤੇ 7 ਸਕੂਲ ਟੀਚਰ ਲੈੱਸ ਹਨ। ਪਰ ਇਸ ਦੇ ਬਾਵਜੂਦ ਬੀ. ਐੱਲ. ਓ. ਤੇ ਡਰੱਗ ਡਿਊਟੀ ਵਿਚ ਲੱਗੇ ਅਧਿਆਪਕਾਂ ਨੂੰ ਸਕੂਲ ਤੋਂ ਫ਼ਾਰਗ ਕਰਨ ਕਰ ਕੇ ਸਕੂਲ ਖਾਲੀ ਹੋ ਗਏ ਹਨ ਤੇ ਉਨ੍ਹਾਂ ਦੀ ਥਾਂ ਜੋ ਬਾਕੀ ਅਧਿਆਪਕ ਡੈਪੂਟੇਸ਼ਨ ‘ਤੇ ਆ ਰਹੇ ਹਨ, ਉਨ੍ਹਾਂ ਦੇ ਆਪਣੇ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਮੰਦਾ ਹਾਲ ਹੋ ਗਿਆ। ਸਪੇਟਾ ਦੇ ਬਲਾਕ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਬਲਾਕ ਵੱਲ ਅੱਜ ਤੱਕ ਕਿਸੇ ਵੀ ਉੱਚ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ ਗਿਆ। ਹੁਣ ਜੋ ਨਵੇਂ 5994 ਅਧਿਆਪਕ ਆਏ ਹਨ, ਉਨ੍ਹਾਂ ਵਿਚੋਂ ਸਿਰਫ਼ 1 ਅਧਿਆਪਕ ਹੀ ਮਾਂਗਟ-3 ਬਲਾਕ ਵਿਚ ਆਇਆ ਹੈ। ਜਦ ਕਿ ਸਿੱਖਿਆ ਵਿਭਾਗ ਨੂੰ ਪਤਾ ਹੈ ਕਿ ਇਸ ਬਲਾਕ ਵਿਚ ਪ੍ਰਾਇਮਰੀ, ਹਾਈ ਤੇ ਸੈਕੰਡਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਿੰਨੀ ਵੱਡੀ ਘਾਟ ਹੈ। ਈ. ਟੀ. ਟੀ. ਯੂਨੀਅਨ ਦੇ ਬਲਾਕ ਆਗੂ ਸੰਜੇ ਕੁਮਾਰ ਨੇ ਕਿਹਾ ਬਲਾਕ ਦੇ 60 ਫ਼ੀਸਦੀ ਦੇ ਕਰੀਬ ਅਧਿਆਪਕਾਂ ਦੇ ਬਦਲੀ ਅਪਲਾਈ ਕੀਤੀ ਹੋਈ ਹੈ। ਜੇਕਰ ਇਸ ਮਹੀਨੇ ਇਨ੍ਹਾਂ ਅਧਿਆਪਕਾਂ ਦੀ ਬਦਲੀ ਹੋ ਗਈ ਤਾਂ ਬਲਾਕ ਵਿਚਲੇ ਬਹੁਤ ਸਾਰੇ ਸਕੂਲ ਬੰਦ ਹੋਣ ਕਿਨਾਰੇ ਪਹੁੰਚ ਜਾਣਗੇ। ਬਲਾਕ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਾਂਗਟ-3 ਬਲਾਕ ਵਿਚ ਬੱਚਿਆਂ ਦੀ ਪੜਾਈ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਆਪਕਾਂ ਦੀ ਘਾਟ ਬਾਰੇ ਕੋਈ ਸਖ਼ਤ ਫ਼ੈਸਲਾ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿਚ ਪਿੰਡਾਂ ਦੀ ਪੰਚਾਇਤਾਂ ਨਾਲ ਰਾਬਤਾ ਕਾਇਮ ਕਰ ਕੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਿੱਖ ਇਤਹਿਾਸ ਨਾਲ ਸੰਬੰਧਿਤ ‘ਸਤਲੁਜ’ ਫ਼ਿਲਮ ਨੂੰ ਜ਼ੀ5 ਤੋਂ ਹਟਾਏ ਜਾਣਾ ਨਿੰਦਣਯੋਗ ਫ਼ੈਸਲਾ- ਜਥੇ: ਮਲਕਪੁਰ ਅਗਲੀ ਖ਼ਬਰ ਡਾਕਟਰ ਗੁਰਿੰਦਰ ਸਿੰਘ ਗਰੇਵਾਲ ਸਿੱਧਵਾਂ ਟਰੱਸਟ ਦੇ ਦੁਬਾਰਾ ਮੈਨੇਜਰ ਤੇ ਟਰੱਸਟੀ ਬਣੇ
Ad Position 24
No active advertisement