14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਰੈਸਟੋਰੈਂਟ ਤੇ ਰੇਹੜੀਆਂ ’ਤੇ ਖੁੱਲ੍ਹੇਆਮ ਸ਼ਰਾਬ ਪਿਲਾਉਣ ਵਾਲਿਆਂ ਤੇ ਪੁਲਿਸ ਨੇ ਕੱਸਿਆ ਸ਼ਿਕੰਜਾ, ਮੁਕੱਦਮੇ ਦਰਜ

Ad Position 21
No active advertisement
ਅਜੀਤ ਡੈਸਕ 16-07-2026
ਮਾਛੀਵਾੜਾ ਸਾਹਿਬ, 15 ਜੁਲਾਈ (ਮਨੋਜ ਕੁਮਾਰ)-ਹੁਣ ਤੱਕ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਥਾਣਾ ਮੁਖੀ ਨੇ ਨਾਨ ਵੇਜ ਪਰੋਸਨ ਵਾਲੇ ਅਤੇ ਅਜਿਹੀਆਂ ਰੇਹੜੀ ਹਾਕਰਾਂ ਵਿਰੁੱਧ ਜ਼ਬਰਦਸਤ ਸ਼ਿਕੰਜਾ ਕੱਸਿਆ ਜਿਹਨਾ ਦੀਆਂ ਦੁਕਾਨਾਂ ਦੇ ਬਾਹਰ ਤੇ ਅੰਦਰ ਸ਼ਾਮ ਢਲਦੇ ਹੀ ਖੁੱਲੇ੍ਆਮ ਸ਼ਰਾਬ ਪੀਣ ਵਾਲਿਆਂ ਦਾ ਤਾਂਤਾ ਲੱਗ ਜਾਂਦਾ ਸੀ। ਹਾਲਾਂਕਿ ਇਸ ਮਾਮਲੇ ਵਿੱਚ ਕੁੱਝ ਮੁਕੱਦਮੇ ਵੀ ਦਰਜ ਕੀਤੇ ਗਏ ਹਨ। ਇਹ ਕਾਰਵਾਈ ਮਾਛੀਵਾੜਾ ਪੁਲਿਸ ਸਟੇਸ਼ਨ ਦੇ ਪੁਲਿਸ ਅਧਿਕਾਰੀ ਥਾਣਾ ਮੁਖੀ ਅਜੀਤੇਸ਼ ਕੋਸ਼ਲ ਨੇ ਆਪਣੀ ਸੁਚਜੀ ਟੀਮ ਨਾਲ ਕੀਤੀ। ਇਸ ਸਾਰੇ ਮਾਮਲੇ ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਦੁਕਾਨਦਾਰ ਤੇ ਰੇਹੜੀ ਹਾਕਰ ਨੂੰ ਬਖਸਿਆ ਨਹੀ ਜਾਵੇਗਾ ਜੋ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਏਗਾ। ਇਹ ਹਰਕਤ ਆਮ ਲੋਕਾਂ ਨੂੰ ਕਾਫੀ ਤਕਲੀਫ਼ ਦਿੰਦੀ ਹੈ ਤੇ ਇਸ ਨਾਲ ਲੜਾਈ ਝਗੜੇ ਦੇ ਆਸਾਰ ਵੀ ਬਣੇ ਰਹਿੰਦੇ ਹਨ। ਇਸ ਦੇ ਨਾਲ ਹੀ ਕੁੱਝ ਸੰਦੇਹ ਵਾਲੇ ਉਨ੍ਹਾਂ ਘਰਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਜਿਹੜੇ ਅਜਿਹੇ ਸਮਾਜ ਵਿਰੋਧੀ ਮਾਹੌਲ ਵਿੱਚ ਸ਼ਾਮਿਲ ਹੋ ਸਕਦੇ ਸਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੇਖ਼ੌਫ ਹੋ ਕੇ ਪੁਲਿਸ ਦਾ ਸਾਥ ਦੇਣ ਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਸ਼ਰਾਰਤੀ ਦੀ ਸੋਚ ਨੂੰ ਕਾਮਯਾਬ ਨਾ ਹੋਣ ਦੇਣ।
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਨਾਬਾਲਗ ਲੜਕੇ ਵਲੋਂ ਸਰੀਰਕ ਸੰਬੰਧ ਬਣਾਉਣ ਦੀ ਦੋਸਤ ਨੇ ਬਣਾਈ ਵੀਡੀਓ ਪੁਲਿਸ ਨੇ ਦੋਵੇਂ ਨੌਜਵਾਨ ਕੀਤੇ... ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਖੰਨਾ ਦੀ ਮੀਟਿੰਗ- ਆਤਿਸ਼ ਪਾਇਲਵੀ ਦੀ ਕਿਤਾਬ ‘ਸੁਰਖ਼ਾਬ ਦੇ ਪਰ’ ਕੀਤੀ ਲੋਕ ਅਰਪਣ
Ad Position 24