02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵਿਦੇਸ਼ ਭੇਜਣ ਲਈ ਨੌਜਵਾਨ ਨਾਲ ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ਼ ਮਾਮਲਾ ਦਰਜ

ਮਾਛੀਵਾੜਾ ਸਾਹਿਬ, 1 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਇੱਕ ਸ਼ਿਕਾਇਤ ਦੇ ਅਧਾਰ ‘ਤੇ ਸਾਊਥ ਕੋਰੀਆ ਭੇਜਣ ਲਈ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਏਜੰਟ ਅਜੈਪਾਲ ਸਿੰਘ ਵਾਸੀ ਗੋਬਿੰਦਗੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਉੱਚ ਅਧਿਕਾਰੀਆਂ ਨੂੰ ਪਿੰਡ ਧਨੂੰਰ ਦੇ ਵਿਅਕਤੀ ਲਖਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਕਿ ਅਜੈਪਾਲ ਸਿੰਘ ਚੰਡੀਗੜ੍ਹ ਵਿਖੇ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਜੋ ਕਿ ਵਿਦੇਸ਼ ਭੇਜਣ ਵਾਲੀ ਕੰਪਨੀ ਨਾਲ ਕੰਮ ਕਰਦਾ ਹੈ।

Ad Position 21
No active advertisement
ਅਜੀਤ ਡੈਸਕ 02-08-2026
ਮਾਛੀਵਾੜਾ ਸਾਹਿਬ, 1 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਇੱਕ ਸ਼ਿਕਾਇਤ ਦੇ ਅਧਾਰ ‘ਤੇ ਸਾਊਥ ਕੋਰੀਆ ਭੇਜਣ ਲਈ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਏਜੰਟ ਅਜੈਪਾਲ ਸਿੰਘ ਵਾਸੀ ਗੋਬਿੰਦਗੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਉੱਚ ਅਧਿਕਾਰੀਆਂ ਨੂੰ ਪਿੰਡ ਧਨੂੰਰ ਦੇ ਵਿਅਕਤੀ ਲਖਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਕਿ ਅਜੈਪਾਲ ਸਿੰਘ ਚੰਡੀਗੜ੍ਹ ਵਿਖੇ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਜੋ ਕਿ ਵਿਦੇਸ਼ ਭੇਜਣ ਵਾਲੀ ਕੰਪਨੀ ਨਾਲ ਕੰਮ ਕਰਦਾ ਹੈ। ਸ਼ਿਕਾਇਤਕਰਤਾ ਅਨੁਸਾਰ ਸਾਊਥ ਕੋਰੀਆ ਭੇਜਣ ਲਈ ਉਸ ਦੀ ਟਰੈਵਲ ਏਜੰਟ ਨਾਲ 7.50 ਲੱਖ ਰੁਪਏ ਵਿਚ ਗੱਲ ਤੈਅ ਹੋਈ ਜਿਸ ਨੇ 2.48 ਲੱਖ ਰੁਪਏ ਵੱਖ-ਵੱਖ ਮਿਤੀਆਂ ਨੂੰ ਖਾਤੇ ਵਿਚ ਗੂਗਲ ਪੇਅ ਰਾਹੀਂ ਅਦਾ ਕਰ ਦਿੱਤੇ। ਪੈਸੇ ਵਸੂਲਣ ਤੋਂ ਬਾਅਦ ਉਹ ਵਿਦੇਸ਼ ਭੇਜਣ ਲਈ ਲਾਰਾ ਲੱਪਾ ਲਗਾਉਂਦੇ ਰਹੇ ਅਤੇ ਫਿਰ ਉਸ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਪੁਲਸ ਅਧਿਕਾਰੀਆਂ ਵਲੋਂ ਸ਼ਿਕਾਇਤ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਲੱਖ ਰੁਪਏ ਟਰੈਵਲ ਏਜੰਟ ਨੇ ਮੋੜ ਦਿੱਤਾ ਜਦਕਿ ਬਾਕੀ ਰਕਮ ਅਦਾ ਨਹੀਂ ਕੀਤੀ। ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਟਰੈਵਲ ਏਜੰਟ ਅਜੈਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਮਾਈਂਡ ਮੇਕਰ ਰਾਹੀਂ ਹਾਸਲ ਕੀਤਾ ਯੂ. ਕੇ. ਦਾ ਵਿਜ਼ਟਰ ਵੀਜ਼ਾ ਅਗਲੀ ਖ਼ਬਰ ਏ. ਐਸ. ਆਈ. ਬਲਵੀਰ ਸਿੰਘ ਖੰਨਾ ਐਸ. ਐਸ. ਪੀ. ਦਫ਼ਤਰ ਦੇ ਅਕਾਊਂਟੈਂਟ ਬਣੇ
Ad Position 24
No active advertisement