02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਕਰਮਚਾਰੀਆਂ ਲਈ ਤੀਜ ਮੇਲਾ ਕਰਵਾਇਆ

ਗੁਰੂਸਰ ਸੁਧਾਰ, 1 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਕੈਂਪਸ ਵਿਚ ਸਮੂਹ ਕਰਮਚਾਰੀਆਂ ਲਈ ਇਕ ਤੀਜ ਮੇਲਾ ਕਰਵਾਇਆ ਗਿਆ। ਸਮਾਗਮ ਵਿਚ ਸੰਗੀਤਕ ਕੁਰਸੀਆਂ ਅਤੇ ਗੁਬਾਰੇ ਸੰਤੁਲਨ ਵਰਗੀਆਂ ਮਨੋਰੰਜਕ ਖੇਡਾਂ ਸ਼ਾਮਿਲ ਸਨ।

Ad Position 21
No active advertisement
ਅਜੀਤ ਡੈਸਕ 02-08-2026
ਗੁਰੂਸਰ ਸੁਧਾਰ, 1 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਕੈਂਪਸ ਵਿਚ ਸਮੂਹ ਕਰਮਚਾਰੀਆਂ ਲਈ ਇਕ ਤੀਜ ਮੇਲਾ ਕਰਵਾਇਆ ਗਿਆ। ਸਮਾਗਮ ਵਿਚ ਸੰਗੀਤਕ ਕੁਰਸੀਆਂ ਅਤੇ ਗੁਬਾਰੇ ਸੰਤੁਲਨ ਵਰਗੀਆਂ ਮਨੋਰੰਜਕ ਖੇਡਾਂ ਸ਼ਾਮਿਲ ਸਨ। ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰਦਰਸ਼ਨ ਅਤੇ ਵੱਖ-ਵੱਖ ਦਿਲਚਸਪ ਮੁਕਾਬਲੇ ਕਰਵਾਏ ਗਏ। ਭਾਗੀਦਾਰਾਂ ਨੂੰ ਉਨ੍ਹਾਂ ਦੀ ਪ੍ਰਤਿਭਾ, ਸ਼ਖ਼ਸੀਅਤ, ਪਹਿਰਾਵੇ ਅਤੇ ਪੇਸ਼ਕਾਰੀ ਦੇ ਆਧਾਰ ’ਤੇ ਸਨਮਾਨਿਤ ਕਰਦਿਆਂ ਖ਼ਿਤਾਬ ਦਿੱਤੇ ਗਏ, ਜਿਨ੍ਹਾਂ ਵਿਚ ‘ਮਿਸ ਤੀਜ’ ਕਮਲਜੀਤ ਕੌਰ, ‘ਮਨਮੋਹਕ ਪੰਜਾਬੀ ਜੁੱਤੀ’ ਗੁਰਮੀਤ ਕੌਰ, ‘ਮਧੁਰ ਮੁਸਕਾਨ’ ਤੇਜਿੰਦਰ ਕੌਰ, ‘ਸੁੰਦਰ ਪਰਾਂਦਾ ’ ਕਰਮਜੀਤ ਕੌਰ, ‘ਆਕਰਸ਼ਿਕ ਵਿਅਕਤੀਤਵ’ ਅਮਰਜੀਤ ਕੌਰ, ‘ਸੁੰਦਰ ਪਹਿਰਾਵਾ’ ਪਰਮਜੀਤ ਕੌਰ, ‘ਸੋਹਣੀ ਚਾਲ’ ਸੁਖਦੇਵ ਕੌਰ ਜਦਕਿ ‘ਪ੍ਰਤਿਭਾ ਦੀ ਪਟਾਰੀ’ ਦਾ ਖ਼ਿਤਾਬ ਸੰਦੀਪ ਕੌਰ ਦੇ ਹਿੱਸੇ ਆਇਆ। ਤੀਜ ਮੇਲੇ ਵਿਚ ਭਾਗ ਲੈਣ ਵਾਲੀਆਂ ਮਹਿਲਾ ਕਰਮਚਾਰੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪੋ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ। ਸਕੂਲ ਪ੍ਰਧਾਨ ਡਾ: ਐੱਚ.ਐੱਸ.ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ. ਮਨਪ੍ਰੀਤ ਕੌਰ ਧਾਲੀਵਾਲ ਅਤੇ ਸਕੂਲ ਸਕੱਤਰ ਜਗਦੇਵ ਕੌਰ ਥਿੰਦ ਨੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਆਪਸੀ ਸਹਿਯੋਗ, ਸਤਿਕਾਰ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹੋਏ ਸਟਾਫ਼ ਦੇ ਮਨੋਬਲ ਨੂੰ ਵਧਾਉਂਦੇ ਹਨ। ਅੰਤ ਵਿਚ ਸਕੂਲ ਪ੍ਰਿੰਸੀਪਲ ਸ਼੍ਰੀ ਚੰਦਰਸ਼ੇਖਰ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਸਮਾਗਮ ਦੇ ਸਫ਼ਲ ਆਯੋਜਨ ਵਿਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ’ਚ ਮੁਟਿਆਰਾਂ, ਮਹਿਲਾਵਾਂ ਦਾ ਮੇਲਾ ਤੀਆਂ ਤੀਜ ਯਾਦਗਾਰੀ ਬਣਿਆ ਸਿੰਗਲਾ ਇਨਕਲੇਵ ’ਚ ਪੰਜਾਬੀ ਵਿਰਸੇ ਦੀ... ਅਗਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦਾ ਵਫ਼ਦ ਫੜ੍ਹਾਂ ਦੀ ਵੰਡ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਮਿਲਿਆ, ਸੌਂਪਿਆ ਮੰਗ ਪੱਤ...
Ad Position 24
No active advertisement