ਮੰਡੀ ਮੁੱਲਾਂਪੁਰ ’ਚ ਮੁਟਿਆਰਾਂ, ਮਹਿਲਾਵਾਂ ਦਾ ਮੇਲਾ ਤੀਆਂ ਤੀਜ ਯਾਦਗਾਰੀ ਬਣਿਆ
ਸਿੰਗਲਾ ਇਨਕਲੇਵ ’ਚ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਂਦੀ ਸੰਪੂਰਨ ਬਣੀ ਬੀਬੀਆਂ ਦੀ ਇਕੱਤਰਤਾ
ਮੁੱਲਾਂਪੁਰ-ਦਾਖਾ, 1 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਸਿੰਗਲਾ ਇਨਕਲੇਵ ਵਿਖੇ ਗੁਰਦੀਪ ਨਿਊਟਰੀਸ਼ੀਅਨ ਕਲੱਬ ਅਤੇ ਮਹਿਕ ਫੈਸ਼ਨ ਬੁਟੀਕ ਦੇ ਯਤਨਾਂ ਨਾਲ ਸ਼ਹਿਰੀ ਲੜਕੀਆਂ, ਮਹਿਲਾਵਾਂ ਵਲੋਂ ਤੀਆਂ ਤੀਜ ਤਿਉਹਾਰ ਮਨਾਇਆ ਗਿਆ। ਤੀਆਂ ਦੇ ਪਿੜ ’ਚ ਲੜਕੀਆਂ ਪੰਜਾਬੀ ਪਹਿਰਾਵੇ ’ਚ ਖੂਬ ਸਬ-ਫਬ ਕੇ ਪਹੁੰਚੀਆਂ।
ਮੁੱਲਾਂਪੁਰ-ਦਾਖਾ, 1 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਸਿੰਗਲਾ ਇਨਕਲੇਵ ਵਿਖੇ ਗੁਰਦੀਪ ਨਿਊਟਰੀਸ਼ੀਅਨ ਕਲੱਬ ਅਤੇ ਮਹਿਕ ਫੈਸ਼ਨ ਬੁਟੀਕ ਦੇ ਯਤਨਾਂ ਨਾਲ ਸ਼ਹਿਰੀ ਲੜਕੀਆਂ, ਮਹਿਲਾਵਾਂ ਵਲੋਂ ਤੀਆਂ ਤੀਜ ਤਿਉਹਾਰ ਮਨਾਇਆ ਗਿਆ। ਤੀਆਂ ਦੇ ਪਿੜ ’ਚ ਲੜਕੀਆਂ ਪੰਜਾਬੀ ਪਹਿਰਾਵੇ ’ਚ ਖੂਬ ਸਬ-ਫਬ ਕੇ ਪਹੁੰਚੀਆਂ। ਗਿੱਧੇ ਦੀ ਤਾਲ ’ਤੇ ਮਹਿਲਾਵਾਂ ਵਲੋਂ ‘ਬਾਜਰੇ ਦਾ ਸਿੱਟਾ ਵੇ ਮੈਂ ਤਲੀ ’ਤੇ ਮਰੋੜਿਆ’, ‘ਤੇਰੇ ਬਾਜਰੇ ਦੀ ਰਾਖੀ ਮੁੰਡਿਆ ਵੇ ਹੁਣ ਮੈਂ ਨਾ ਬਹਿੰਦੀ’ ਹੋਰ ਬੋਲੀਆਂ ਪਾ ਕੇ ਖੂਬ ਰੰਗ ਬੰਨਿਆ। ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਗਿੱਧੇ ਦੇ ਨਾਲ ਸ਼ਹਿਰੀ ਤੀਆਂ ’ਚ ਦਰੀਆਂ, ਖੇਸ, ਚੱਕੀ, ਚਰਖਾ, ਫ਼ੁੱਲਕਾਰੀ , ਪੱਖੀਆਂ, ਜਾਗੋ, ਸੰਦੂਕ, ਘੜੇ, ਛੱਜ ਅਤੇ ਹੋਰ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਦੇ ਨਾਲ ਚਾਟੀ ਵਾਲੀ ਲੱਸੀ, ਮਿੱਸੀਆਂ ਰੋਟੀਆਂ ਦਾ ਲੰਗਰ ਲਗਾਇਆ ਗਿਆ। ਤੀਆਂ ਮੇਲੇ ਦੇ ਨਾਲ-ਨਾਲ ਲੜਕੀਆਂ, ਔਰਤਾਂ ਦੇ ਹਰ ਪ੍ਰੋਗਰਾਮ ਦੀ ਜੱਜਮੈਂਟ ਕਰ ਰਹੀਆਂ ਸਤਿੰਦਰ ਕੌਰ ਅਤੇ ਬਲਜੀਤ ਕੌਰ ਵਲੋਂ ਅੰਕਾਂ ਦੇ ਅਧਾਰ ’ਤੇ ਮਿਸ ਤੀਜ ਬਰਲੀਨ ਕੌਰ ਤੇ ਕੁਲਜੀਤ ਕੌਰ ਚੁਣੀ ਗਈ। ਮਹਿਕਦੀਪ ਕੌਰ (ਹੁਸਨ ਪਰੀ), ਮਹਿਕਦੀਪ ਕੌਰ ਤੇ ਸਿੰਮੀ ਜੋਸ਼ੀ ਸੁਨੱਖੀ ਮੁਟਿਆਰ, ਅੰਮ੍ਰਿਤ ਕੌਰ ਤੇ ਅਭੀਨੀਤ ਕੌਰ ਸੋਹਣੀ ਪੰਜਾਬਣ, ਰਮਣੀਕ ਕੌਰ ਗਿੱਧਿਆਂ ਦੀ ਰਾਣੀ, ਸਿਮਰਨਪ੍ਰੀਤ ਕੌਰ ਤੇ ਸੋਨੀਆ ਬੋਲੀਆਂ ਦੀ ਰਾਣੀ, ਕਈ ਹੋਰ ਮੁਕਾਬਲਾ ਜੇਤੂ ਮੁਟਿਆਰਾਂ, ਮਹਿਲਾਵਾਂ ਨੂੰ ਦਿਲਖਿੱਚ ਇਨਾਮ ਦਿੱਤੇ ਗਏ।