08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨੰਬਰਦਾਰ ਯੂਨੀਅਨ (ਸਮਰਾ) ਗਰੁੱਪ ਤਹਿਸੀਲ ਪਾਇਲ ਦੀ ਮੀਟਿੰਗ ਹੋਈ

ਪਾਇਲ, 7 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)- ਨੰਬਰਦਾਰ ਯੂਨੀਅਨ (ਸਮਰਾ) ਤਹਿਸੀਲ ਪਾਇਲ ਦੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਘੁਡਾਣੀ ਖੁਰਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਤਹਿਸੀਲ ਪਾਇਲ ਦੇ ਵੱਡੀ ਗਿਣਤੀ ਵਿੱਚ ਨੰਬਰਦਾਰ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 08-08-2026
ਪਾਇਲ, 7 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)- ਨੰਬਰਦਾਰ ਯੂਨੀਅਨ (ਸਮਰਾ) ਤਹਿਸੀਲ ਪਾਇਲ ਦੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਘੁਡਾਣੀ ਖੁਰਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਤਹਿਸੀਲ ਪਾਇਲ ਦੇ ਵੱਡੀ ਗਿਣਤੀ ਵਿੱਚ ਨੰਬਰਦਾਰ ਸ਼ਾਮਿਲ ਹੋਏ। ਇਸ ਸਮੇਂ ਨੰਬਰਦਾਰ ਸੁਰਮੁਖ ਸਿੰਘ ਹਰਬੰਸਪੁਰਾ ਦਾ ਸਾਥੀਆਂ ਸਮੇਤ ਮੀਟਿੰਗ ਵਿੱਚ ਪਹੁੰਚਣ ਤੇ ਬਲਦੇਵ ਸਿੰਘ ਪ੍ਰਧਾਨ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸੁਰਮੁਖ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਮਰਾ ਗਰੁੱਪ ਦੀ ਪੰਜਾਬ ਦੇ ਨੰਬਰਦਾਰਾਂ ਨੂੰ ਬਹੁਤ ਵੱਡੀ ਦੇਣ ਹੈ । ਉਨਾ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਇਨਸਾਨ ਸ਼ਖਸ਼ੀਅਤ ਦੇ ਮਾਲਕ ਹਨ ਅਤੇ ਉਹ ਆਪਣੀ ਯੂਨੀਅਨ ਦੇ ਸੰਘਰਸ਼ ਦੇ ਨਾਲ ਸਮੇਂ ਦੀਆਂ ਸਰਕਾਰਾਂ ਤੋਂ ਨੰਬਰਦਾਰਾਂ ਦੀਆਂ ਮੰਗਾਂ ਮਨਾਉਣ ਵਿੱਚ ਕਈ ਵਾਰ ਕਾਮਯਾਬ ਹੋਏ ਹਨ। ਉਹਨਾਂ ਅੱਗੇ ਪੰਜਾਬ ਦੇ ਨੰਬਰਦਾਰਾਂ ਦੇ ਵੱਖ-ਵੱਖ ਗਰੁੱਪਾਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਜਾਣਾ ਚਾਹੀਦਾ ਹੈ ਤਾਂ ਜੋ ਨੰਬਰਦਾਰਾਂ ਦੀਆਂ ਰਹਿੰਦੀਆਂ ਮੰਗਾਂ ਵੀ ਮਨਵਾਈਆਂ ਜਾ ਸਕਣ। ਇਸ ਮੀਟਿੰਗ ਵਿੱਚ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਇਸ ਵਾਰ 15 ਅਗਸਤ ਤੇ ਨੰਬਰਦਾਰ ਜਗਜੀਤ ਸਿੰਘ ਘਲੋਟੀ ਨੂੰ ਸਨਮਾਨਿਤ ਕਰਨ ਲਈ ਨਾਮ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ। ਇਸ ਸਮੇਂ ਜੂਨੀਅਰ ਦੇ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਬੁਆਣੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਵਧਾ ਕੇ ਦਸ ਹਜਾਰ ਰੁਪਏ ਮਹੀਨਾ ਕੀਤਾ ਜਾਵੇ । ਇਸ ਸਮੇਂ ਹਰਪਾਲ ਸਿੰਘ ਘਲੋਟੀ, ਪਰਮਿੰਦਰ ਸਿੰਘ ਬੇਗੋਵਾਲ, ਗੁਰਤੇਜ ਸਿੰਘ ਬਰਮਾਲੀਪੁਰ, ਮੋਹਨ ਸਿੰਘ ਦਬੁਰਜੀ, ਜਗਜੀਤ ਸਿੰਘ ਘਲੋਟੀ, ਮਨਪ੍ਰੀਤ ਸਿੰਘ ਘੁਡਾਣੀ ਖੁਰਦ, ਗੁਰਦੀਪ ਸਿੰਘ ਚਾਪੜਾ, ਚਰਨਜੀਤ ਸਿੰਘ ਘੁੜਾਣੀ ਕਲਾਂ, ਹਰੀ ਸਿੰਘ ਘਲੋਟੀ, ਦਰਸ਼ਨ ਸਿੰਘ ਰਾਮਪੁਰ, ਜੈਲ ਸਿੰਘ ਮਕਸੂਦੜਾ, ਅਮਰਜੀਤ ਸਿੰਘ ਗੁੜਥੜੀ, ਦਰਸ਼ਨ ਸਿੰਘ ਘੁਡਾਣੀ ਕਲਾਂ, ਬਲਵੰਤ ਸਿੰਘ ਬਿਲਾਸਪੁਰ, ਪਰਮਜੀਤ ਸਿੰਘ ਕਰਤਾਰਪੁਰ, ਅਸ਼ੋਕ ਸੋਨੀ ਪਾਇਲ ਅਤੇ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਬੁਆਣੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਪੀ. ਜੀ. ਡੀ. ਸੀ. ਏ. ਦੇ ਨਤੀਜੇ ਸ਼ਾਨਦਾਰ ਰਹੇ ਅਗਲੀ ਖ਼ਬਰ ਰਾਣੋ ਪਿੰਡ ਦੇ ਸਰਪੰਚ ਖ਼ਿਲਾਫ਼ ਮਨਰੇਗਾ ਵਰਕਰਾਂ ਵਲੋਂ ਬੀ. ਡੀ. ਪੀ. ਓ. ਦੋਰਾਹਾ ਨੂੰ ਸ਼ਿਕਾਇਤ-ਸਰਪੰਚ ਨੇ ਦੋਸ਼ਾਂ ਨੂੰ ਨਕ...
Ad Position 24