23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਗੁਰੂ ਰਵਿਦਾਸ ਦੀ ਸੋਚ ਦਾ ਬੇਗਮਪੁਰਾ ਵਸਾਉਣ ਤੱਕ ਸੰਘਰਸ਼ ਕਰੇਗੀ ਬਸਪਾ- ਰੋੜੀਆਂ

ਮਲੌਦ, 23 ਅਗਸਤ (ਦਿਲਬਾਗ ਸਿੰਘ ਚਾਪੜਾ)- ਬਹੁਜਨ ਸਮਾਜ ਪਾਰਟੀ ਦੇ ਹਲਕਾ ਪਾਇਲ ਦੇ ਆਗੂ ਕੁਲਵੰਤ ਸਿੰਘ ਰੋੜੀਆਂ ਅਤੇ ਮਾ. ਦਰਸ਼ਨ ਸਿੰਘ ਮਲੌਦ ਨੇ ਕਿਹਾ ਕਿ 649 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਨੇ ਬੇਗਮਪੁਰਾ ਵਸਾਉਂਣ ਦੀ ਗੱਲ ਕੀਤੀ ਸੀ ਜਿੱਥੇ ਕੋਈ ਵੀ ਜਾਤ ਪਾਤ ਜਾਂ ਧਰਮ ਦਾ ਵਿਤਕਰਾ ਨਾ ਹੋਵੇ ਅਤੇ ਸਭ ਨੂੰ ਸਮਾਨਤਾ ਦਾ ਅਧਿਕਾਰ ਹੋਵੇ।

Ad Position 21
No active advertisement
ਬਸਪਾ ਦੀ ਰੈਲੀ ਸੰਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਕੁਲਵੰਤ ਸਿੰਘ ਰੋੜੀਆਂ, ਮਾ. ਦਰਸ਼ਨ ਸਿੰਘ ਅਤੇ ਹੋਰ। ਅਜੀਤ ਤਸਵੀਰ। 24-08-2026
ਮਲੌਦ, 23 ਅਗਸਤ (ਦਿਲਬਾਗ ਸਿੰਘ ਚਾਪੜਾ)- ਬਹੁਜਨ ਸਮਾਜ ਪਾਰਟੀ ਦੇ ਹਲਕਾ ਪਾਇਲ ਦੇ ਆਗੂ ਕੁਲਵੰਤ ਸਿੰਘ ਰੋੜੀਆਂ ਅਤੇ ਮਾ. ਦਰਸ਼ਨ ਸਿੰਘ ਮਲੌਦ ਨੇ ਕਿਹਾ ਕਿ 649 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਨੇ ਬੇਗਮਪੁਰਾ ਵਸਾਉਂਣ ਦੀ ਗੱਲ ਕੀਤੀ ਸੀ ਜਿੱਥੇ ਕੋਈ ਵੀ ਜਾਤ ਪਾਤ ਜਾਂ ਧਰਮ ਦਾ ਵਿਤਕਰਾ ਨਾ ਹੋਵੇ ਅਤੇ ਸਭ ਨੂੰ ਸਮਾਨਤਾ ਦਾ ਅਧਿਕਾਰ ਹੋਵੇ। ਬਹੁਜਨ ਸਮਾਜ ਪਾਰਟੀ ਨੇ ਵੀ ਉਨ੍ਹਾਂ ਦੇ ਦਿਖਾਏ ਰਸਤੇ ਅਨੁਸਾਰ ਬੇਗਮਪੁਰਾ ਵਸਾਉਂਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦਿੱਲੀ ’ਚ ਤੁਗਲਕਾਬਾਦ ਵਿਖੇ ਸਤਿਗੁਰੂ ਰਵਿਦਾਸ ਮੰਦਿਰ ’ਤੇ ਜੇ ਸੀ ਬੀ ਚਲਾਈ ਗਈ ਉਥੇ ਪੰਜਾਬ ਦੇ ਫਿਲੌਰ ਨਜ਼ਦੀਕ ਪਿੰਡ ਧਲੇਤਾ ਵਿਖੇ ਵੀ ਸਤਿਗੁਰੂ ਰਵਿਦਾਸ ਦੇ ਮੰਦਿਰ ਨੂੰ ਢਹਿ ਢੇਰੀ ਕੀਤਾ ਗਿਆ ਸੀ, ਜਿਸ ਦੇ ਖਿਲਾਫ਼ ਬਸਪਾ ਵੱਲੋਂ ਬੇਗਮਪੁਰਾ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਆਖਰੀ ਪੜ੍ਹਾਅ ਤੇ ਪਿੰਡ ਧਲੇਤਾ ਵਿਖੇ ਰੈਲੀ ਕੀਤੀ ਗਈ ਹੈ। ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ, ਮਾ. ਦਰਸ਼ਨ ਸਿੰਘ, ਮਾ. ਦਰਬਾਰਾ ਸਿੰਘ ਉਕਸੀ, ਗੁਰਨਾਮ ਸਿੰਘ ਸੇਖਾ, ਹਰਦੇਵ ਸਿੰਘ ਉਕਸੀ, ਰਾਮ ਜੀ ਰੋੜੀਆ, ਮਾਧੋ ਸਿੰਘ ਰੋੜੀਆਂ, ਬਲਜੀਤ ਸਿੰਘ ਰਾਮਗੜ੍ਹ ਸਰਦਾਰਾਂ, ਬਲਵੀਰ ਸਿੰਘ ਜੋਗੀਮਾਜਰਾ, ਬਲਵਿੰਦਰ ਸਿੰਘ ਸੋਹੀਆ, ਗੁਰਬਚਨਪਾਲ ਸਿੰਘ ਕਟਾਹਰੀ, ਪ੍ਰਧਾਨ ਧਰਮਿੰਦਰ ਸਿੰਘ, ਮਨਜੀਤ ਸਿੰਘ ਅੜੈਚਾਂ, ਭਗਵਾਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਜੀਤ ਯਾਦਗਾਰੀ ਸ਼ਬਦ ਲਾਇਬ੍ਰੇਰੀ ਵਿਦਿਆਰਥੀਆਂ ਤੇ ਆਮ ਲੋਕਾਂ ਲਈ ਖੋਲ੍ਹੀ ਗਈ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਆਪ ਵਾਂਗ ਨੌਜਵਾਨਾ ਨੂੰ ਗੁੰਮਰਾਹ ਕਰਨ ਲੱਗੀ- ਗਿੱਲ ਬੇਰ ਕਲਾਂ
Ad Position 24