27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਹਿੰਗੇ ਪਿਆਜ਼ ਤੇ ਚੀਨੀ ਨੇ ਵਿਗਾੜਿਆ ਰਸੋਈ ਦਾ ਬਜਟ

ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)-ਪਿਆਜ਼ ਅਤੇ ਚੀਨੀ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਕੁੱਝ ਦਿਨ ਪਹਿਲਾਂ 25 ਤੋਂ 30 ਰੁਪਏ ਪ੍ਰਤੀ ਕਿੱਲੋ ਮਿਲਣ ਵਾਲਾ ਪਿਆਜ਼ ਹੁਣ 50 ਤੋਂ 55 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ।

Ad Position 21
No active advertisement
ਅਜੀਤ ਡੈਸਕ 27-08-2026
ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)-ਪਿਆਜ਼ ਅਤੇ ਚੀਨੀ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਕੁੱਝ ਦਿਨ ਪਹਿਲਾਂ 25 ਤੋਂ 30 ਰੁਪਏ ਪ੍ਰਤੀ ਕਿੱਲੋ ਮਿਲਣ ਵਾਲਾ ਪਿਆਜ਼ ਹੁਣ 50 ਤੋਂ 55 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ। ਕੀਮਤਾਂ ਵਿਚ ਇਸ ਵਾਧੇ ਕਾਰਨ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਹੋਟਲਾਂ, ਢਾਬਿਆਂ ਅਤੇ ਰੇੜੀ-ਫੜ੍ਹੀ ਵਾਲਿਆਂ ਦੇ ਕਾਰੋਬਾਰ ’ਤੇ ਵੀ ਅਸਰ ਪੈ ਰਿਹਾ ਹੈ। ਆੜਤੀ ਦਲਜੀਤ ਥਾਪਰ ਨੇ ਦੱਸਿਆ ਕਿ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਅਤੇ ਖਾਸ ਕਰਕੇ ਮਹਾਰਾਸ਼ਟਰ ਇੰਦੌਰ ਵਿਚ ਪਿਆਜ਼ ਦੀ ਵੱਡੇ ਪੱਧਰ ’ਤੇ ਖੇਤੀ ਹੁੰਦੀ ਹੈ। ਉਨ੍ਹਾਂ ਅਨੁਸਾਰ ਜਦੋਂ ਪਿਆਜ਼ ਦੀ ਫਸਲ ਪੱਕਣ ਦੇ ਪੜਾਅ ’ਤੇ ਸੀ ਤਾਂ ਇੰਨਾਂ ਇਲਾਕਿਆਂ ਵਿਚ ਹੋਈ ਬਾਰਿਸ਼ ਕਾਰਨ ਪਿਆਜ਼ ਦੀਆਂ ਪਰਤਾਂ ਵਿਚ ਪਾਣੀ ਵੜ ਗਿਆ, ਜਿਸ ਨਾਲ ਵੱਡੀ ਮਾਤਰਾ ਵਿਚ ਫਸਲ ਖਰਾਬ ਹੋਈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਸਰਕਾਰੀ ਪੱਧਰ ’ਤੇ ਸਟੋਰ ਕੀਤਾ ਗਿਆ ਪਿਆਜ਼ ਵੀ ਵੱਡੀ ਮਾਤਰਾ ਵਿਚ ਖਰਾਬ ਹੋਣ ਕਾਰਨ ਮੰਡੀ ਵਿੱਚ ਸਪਲਾਈ ਦੀ ਕਿੱਲਤ ਪੈਦਾ ਹੋਈ ਹੈ। ਪਿਆਜ ਦੀ ਘਟੀਆ ਗੁਣਵੱਤਾ ਨੂੰ ਦੇਖਦਿਆਂ ਪਿਆਜ਼ ਨੂੰ ਲੰਬੇ ਸਮੇਂ ਲਈ ਸਟੋਰ ਕਰਨਾ ਵੀ ਆੜਤੀਆਂ ਲਈ ਜੋਖਮ ਭਰਿਆ ਬਣ ਗਿਆ ਹੈ। ਅੱਜ ਸਬਜ਼ੀ ਮੰਡੀ ਖੰਨਾ ਦਾ ਦੌਰਾ ਕਰਨ ਦੌਰਾਨ ਆੜਤੀਆਂ ਅਤੇ ਪਿਆਜ਼ ਖਰੀਦਣ ਆਏ ਗਾਹਕਾਂ ਨਾਲ ਗੱਲਬਾਤ ਵਿਚ ਲੋਕਾਂ ਵਿਚ ਵੱਧਦੀ ਮਹਿੰਗਾਈ ਬਾਰੇ ਕਾਫੀ ਰੋਸ ਨਜ਼ਰ ਆਇਆ। ਮੰਡੀ ਵਿਚ ਪਿਆਜ਼ ਖਰੀਦਣ ਆਏ ਗਾਹਕਾਂ ਨੇ ਕਿਹਾ ਕਿ ਪਹਿਲਾਂ 25 ਤੋਂ 30 ਰੁਪਏ ਪ੍ਰਤੀ ਕਿੱਲੋ ਮਿਲਣ ਵਾਲਾ ਪਿਆਜ਼ ਹੁਣ 50 ਰੁਪਏ ਤੋਂ ਉੱਪਰ ਪਹੁੰਚ ਗਿਆ ਹੈ। ਇਸ ਨਾਲ ਆਮ ਪਰਿਵਾਰਾਂ ਦੀ ਰਸੋਈ ਦਾ ਖਰਚ ਵਧਿਆ ਹੈ ਅਤੇ ਖਾਣ-ਪੀਣ ਨਾਲ ਜੁੜੇ ਕਾਰੋਬਾਰਾਂ ’ਤੇ ਵੀ ਵਾਧੂ ਬੋਝ ਪਿਆ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਲੋੜ ਪਵੇ ਤਾਂ ਪਿਆਜ਼ ਦੀ ਬਾਹਰੋਂ ਦਰਾਮਦ ਕਰਵਾਈ ਜਾਵੇ, ਤਾਂ ਜੋ ਬਾਜ਼ਾਰ ਵਿਚ ਸਪਲਾਈ ਵਧੇ ਅਤੇ ਖਪਤਕਾਰਾਂ ਨੂੰ ਵਾਜਬ ਕੀਮਤ ’ਤੇ ਪਿਆਜ਼ ਮਿਲ ਸਕੇ। ਮਹਿੰਗਾ ਪਿਆਜ਼ ਹੁਣ ਸਿਰਫ਼ ਰਸੋਈ ਦਾ ਖਰਚ ਨਹੀਂ ਵਧਾ ਰਿਹਾ, ਸਗੋਂ ਛੋਟੇ ਖਾਣ-ਪੀਣ ਦੇ ਕਾਰੋਬਾਰਾਂ ਲਈ ਵੀ ਚਿੰਤਾ ਦਾ ਕਾਰਨ ਬਣ ਗਿਆ ਹੈ। ਜਦੋਂ ਕਿ ਚੀਨੀ ਦੀਆਂ ਵਧੀਆਂ ਕੀਮਤਾਂ ਵੀ ਪਹਿਲਾਂ ਹੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਕਰਮਜੀਤ ਸਿੰਘ ਮਾਛੀਵਾੜਾ ਥਾਣਾ ਦੇ ਨਵੇਂ ਮੁਖੀ ਬਣੇ ਅਗਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਅਤੇ ਵਿਧਾਇਕ ਗਿਆਸਪੁਰਾ ਦੀ ਮੌਜੂਦਗੀ ਵਿਚ ਨਗਰ ਕੌਂਸਲ ਪਾਇਲ ਦੇ ਪ੍ਰਧਾਨ ਨੇ ਸੰਭਾਲਿਆ ਅਹੁਦਾ
Ad Position 24