ਮੰਗਲੀ ਉੱਚੀ ਵਿਖੇ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਸਟਾਫ਼ ਨੇ ਕੀਤੀ ਹੜਤਾਲ
ਮਰੀਜ਼ਾਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮਣਾ
ਸਾਹਨੇਵਾਲ, 26 ਅਗਸਤ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਮੰਗਲੀ ਉੱਚੀ ਵਿਖੇ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਸਟਾਫ਼ ਵਲੋਂ ਹੜਤਾਲ ਕਰਨ ਤੇ ਪਿੰਡ ਮੰਗਲੀ ਉੱਚੀ, ਗੋਬਿੰਦਗੜ੍ਹ, ਨੀਚੀ ਮੰਗਲੀ ਤੇ ਹੋਰ ਪਿੰਡਾਂ ਦੇ ਮਰੀਜ਼ਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ । ਆਮ ਆਦਮੀ ਕਲੀਨਿਕ ਮੰਗਲੀ ਉੱਚੀ ਵਿਖੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ 100 ਤੋਂ ਵੱਧ ਮਰੀਜ਼ ਆਪਣੇ ਦੁੱਖਾਂ ਦਾ ਛੁਟਕਾਰਾ ਪਾਉਣ ਲਈ ਦਵਾਈਆਂ ਲੈ ਕੇ ਲਾਭ ਉਠਾਉਂਦੇ ਹਨ।
ਸਾਹਨੇਵਾਲ, 26 ਅਗਸਤ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਮੰਗਲੀ ਉੱਚੀ ਵਿਖੇ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਸਟਾਫ਼ ਵਲੋਂ ਹੜਤਾਲ ਕਰਨ ਤੇ ਪਿੰਡ ਮੰਗਲੀ ਉੱਚੀ, ਗੋਬਿੰਦਗੜ੍ਹ, ਨੀਚੀ ਮੰਗਲੀ ਤੇ ਹੋਰ ਪਿੰਡਾਂ ਦੇ ਮਰੀਜ਼ਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ । ਆਮ ਆਦਮੀ ਕਲੀਨਿਕ ਮੰਗਲੀ ਉੱਚੀ ਵਿਖੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ 100 ਤੋਂ ਵੱਧ ਮਰੀਜ਼ ਆਪਣੇ ਦੁੱਖਾਂ ਦਾ ਛੁਟਕਾਰਾ ਪਾਉਣ ਲਈ ਦਵਾਈਆਂ ਲੈ ਕੇ ਲਾਭ ਉਠਾਉਂਦੇ ਹਨ। ਪਰ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਤੇ ਸਟਾਫ਼ ਵਲੋਂ ਹੜਤਾਲ ‘ਤੇ ਚਲੇ ਜਾਣ ਕਾਰਨ ਇਲਾਕੇ ਦੇ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਸਟਾਫ਼ ਨਾਲ ਜੋ ਵਾਅਦੇ ਕੀਤੇ ਸਨ। ਉਹ ਪੂਰੇ ਨਾ ਕਰਨ ਕਰ ਕੇ ਡਾਕਟਰਾਂ ਅਤੇ ਸਟਾਫ ਕਲੀਨਿਕ ਬੰਦ ਕਰ ਕੇ ਹੜਤਾਲ ‘ਤੇ ਚਲੇ ਗਏ ਹਨ ਤਾਂ ਜੋ ਪੰਜਾਬ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਪੂਰਾ ਕਰ ਸਕੇ ਕਿਉਂਕਿ ਮੁਲਾਜ਼ਮਾਂ ਨੂੰ ਆਮ ਆਦਮੀ ਕਲੀਨਿਕ ਵਿਚ ਤਾਇਨਾਤ ਕਰਨ ਸਮੇਂ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਜ ਤੱਕ ਪੂਰਾ ਨਹੀਂ ਕਰ ਸਕੀ।