26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੰਥਕ ਅਕਾਲੀ ਲਹਿਰ ਹਲਕਾ ਪਾਇਲ ਸੋਸ਼ਲ ਮੀਡੀਆ ਸੈੱਲ ਦੀ ਮੀਟਿੰਗ ਦਾ ਆਯੋਜਨ

ਮਲੌਦ, 26 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਥਕ ਅਕਾਲੀ ਲਹਿਰ ਹਲਕਾ ਪਾਇਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕੇ ਅਧੀਨ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਸੰਗਤਾਂ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿੱਤੇ ਪੰਥਕ ਪ੍ਰੋਗਰਾਮ ਘਰ-ਘਰ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਸੈਲ ਨੂੰ ਸਰਗਰਮ ਕਰਨ ਲਈ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸੋਸ਼ਲ ਮੀਡੀਆ ਸੈਲ ਦੇ ਇੰਚਾਰਜ ਚੰਦਨਪ੍ਰੀਤ ਸਿੰਘ ਮਾਨ ਦੀ ਅਗਵਾਈ ਵਿਚ ਗੁਰਦੁਆਰਾ ਸ਼੍ਰੀ ਸਿੱਧਸਰ ਸਾਹਿਬ ਸਿਹੌੜਾ ਵਿਖੇ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੇ ਇੰਚਾਰਜ ਜਥੇ: ਗੁਰਜੀਵਨ ਸਿੰਘ ਸਰੌਦ ਨੇ ਕਿਹਾ ਕਿ ਇਸ ਵਕਤ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਪੰਥਕ ਅਕਾਲੀ ਲਹਿਰ ਨੂੰ ਹਰ ਪੱਖੋਂ ਭਰਵਾਂ ਸਹਿਯੋਗ ਦੇ ਰਿਹਾ ਅਤੇ ਹਰ ਸ਼ਰਧਾਵਾਨ ਦੀ ਇਹ ਇੱਛਾ ਹੈ ਕਿ ਪੰਥਕ ਪਰੰਪਰਾਵਾਂ ਨੂੰ ਬਚਾਉਣ ਅਤੇ ਸਿੱਖ ਸੰਸਥਾਵਾਂ ਦੀ ਰਾਖੀ ਲਈ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵਲੋਂ ਆਰੰਭੇ ਸੰਘਰਸ਼ ਦਾ ਸੁਨੇਹਾ ਹਰ ਘਰ ਤੱਕ ਜਾਵੇ।

Ad Position 21
No active advertisement
ਅਜੀਤ ਡੈਸਕ 27-08-2026
ਮਲੌਦ, 26 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਥਕ ਅਕਾਲੀ ਲਹਿਰ ਹਲਕਾ ਪਾਇਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕੇ ਅਧੀਨ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਸੰਗਤਾਂ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿੱਤੇ ਪੰਥਕ ਪ੍ਰੋਗਰਾਮ ਘਰ-ਘਰ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਸੈਲ ਨੂੰ ਸਰਗਰਮ ਕਰਨ ਲਈ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸੋਸ਼ਲ ਮੀਡੀਆ ਸੈਲ ਦੇ ਇੰਚਾਰਜ ਚੰਦਨਪ੍ਰੀਤ ਸਿੰਘ ਮਾਨ ਦੀ ਅਗਵਾਈ ਵਿਚ ਗੁਰਦੁਆਰਾ ਸ਼੍ਰੀ ਸਿੱਧਸਰ ਸਾਹਿਬ ਸਿਹੌੜਾ ਵਿਖੇ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੇ ਇੰਚਾਰਜ ਜਥੇ: ਗੁਰਜੀਵਨ ਸਿੰਘ ਸਰੌਦ ਨੇ ਕਿਹਾ ਕਿ ਇਸ ਵਕਤ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਪੰਥਕ ਅਕਾਲੀ ਲਹਿਰ ਨੂੰ ਹਰ ਪੱਖੋਂ ਭਰਵਾਂ ਸਹਿਯੋਗ ਦੇ ਰਿਹਾ ਅਤੇ ਹਰ ਸ਼ਰਧਾਵਾਨ ਦੀ ਇਹ ਇੱਛਾ ਹੈ ਕਿ ਪੰਥਕ ਪਰੰਪਰਾਵਾਂ ਨੂੰ ਬਚਾਉਣ ਅਤੇ ਸਿੱਖ ਸੰਸਥਾਵਾਂ ਦੀ ਰਾਖੀ ਲਈ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵਲੋਂ ਆਰੰਭੇ ਸੰਘਰਸ਼ ਦਾ ਸੁਨੇਹਾ ਹਰ ਘਰ ਤੱਕ ਜਾਵੇ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਸੋਸ਼ਲ ਮੀਡੀਆ ਵੀ ਆਪਣੀ ਅਹਿਮ ਭੂਮਿਕਾ ਅਦਾ ਕਰੇ ਤੇ ਇਸ ਸੰਦਰਭ ਵਿਚ ਪੰਥਕ ਅਕਾਲੀ ਲਹਿਰ ਦੀ ਟੀਮ ਦੀਆਂ ਵਿਸ਼ੇਸ਼ ਰੂਪ ਵਿਚ ਡਿਊਟੀਆਂ ਨਿਰਧਾਰਿਤ ਕੀਤੀਆਂ ਗਈਆਂ। ਜਥੇ: ਗੁਰਜੀਵਨ ਸਿੰਘ ਨੇ ਕਿਹਾ ਕਿ ਸਿੱਖ ਧਰਮ ਸਰਬ ਸਾਂਝੀਵਾਲਤਾ ਦਾ ਧਰਮ ਹੈ ਇਸ ਵਿਚ ਕਹਿਣੀ ਤੇ ਕਰਨੀ ਇੱਕ ਹੋਣੀ ਚਾਹੀਦੀ ਹੈ। ਇਸ ਮੌਕੇ ਚੰਦਨਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਹਲਕਾ ਪਾਇਲ ਦੇ ਸੋਸ਼ਲ ਮੀਡੀਆ ਵਿੰਗ ਵਲੋਂ ਵੱਖ-ਵੱਖ ਜੋਨਾਂ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਅੱਗੇ ਲਿਆ ਕੇ ਇਹ ਪੰਥਕ ਸੇਵਾ ਸੌਂਪੀ ਗਈ ਹੈ। ਇਸ ਮੌਕੇ ਹਾਜ਼ਰ ਹਲਕਾ ਪਾਇਲ ਦੇ ਉਪ ਇੰਚਾਰਜ ਵਜੋਂ ਸਰਪੰਚ ਜਗਵਿੰਦਰ ਸਿੰਘ ਸੋਹੀਆਂ ਨੂੰ ਨਵੀਂ ਜਿੰਮੇਵਾਰੀ ਸੌਂਪੀ ਗਈ। ਮੰਡਲ ਇੰਚਾਰਜ ਗੁਰਿੰਦਰ ਸਿੰਘ ਗੈਰੀ ਉਕਸੀ, ਮਨਜੋਤ ਸਿੰਘ ਸੇਖਾ, ਦਿਸਾਂਤ ਉਕਸੀ ਆਦਿ ਨੇ ਵੀ ਆਪਣੇ ਵਿਚਾਰ ਰੱਖੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਸੇਖਾ, ਕੁਲਵੰਤ ਸਿੰਘ ਚੋਮੋ, ਖੁਸਪ੍ਰੀਤ ਸਿੰਘ ਸਿਹੌੜਾ, ਅਰਸ਼ਪ੍ਰੀਤ ਸਿੰਘ ਉਕਸੀ, ਮਾ: ਹਰਵਿੰਦਰ ਸਿੰਘ ਚਹਿਲ ,ਕਰਨ ਦੁਧਾਲ, ਗੁਰਤੇਜ ਸਿੰਘ ਲਸਾੜ੍ਹਾ , ਸੁਖਜਿੰਦਰ ਸਿੰਘ ਨਿਜਾਮਪੁਰ, ਅਮਰੀਕ ਸਿੰਘ ਬੇਰ ਕਲਾਂ, ਅੰਮ੍ਰਿਤਪਾਲ ਸਿੰਘ ਚੋਮੋਂ ਪੰਚ, ਗੋਲਡੀ ਕਰਤਾਰਪੁਰ, ਅਵਤਾਰ ਸਿੰਘ ਰੋੜ੍ਹੀਆਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਰੀਬ ਵਰਗ ਦੀ ਰਸੋਈ ’ਤੇ ਪਈ ਮਹਿੰਗਾਈ ਦੀ ਮਾਰ, ਵਸਤਾਂ ਹੋਣ ਲੱਗੀਆਂ ਪਹੁੰਚ ਤੋਂ ਬਾਹਰ-ਵਿਕਰਮ ਬਾਜਵਾ ਅਗਲੀ ਖ਼ਬਰ ਖ਼ਾਲਸਾ ਸਕੂਲ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਅੱਵਲ
Ad Position 24