ਏ. ਐਸ. ਕਾਲਜ ਫ਼ਾਰ ਵੁਮੈਨ ਵਿਚ ਸੰਸਕ੍ਰਿਤ ਭਾਸ਼ਾ ਦੀ ਆਧੁਨਿਕ ਦੌਰ ਵਿਚ ਸਾਰਥਿਕਤਾ ਵਿਸ਼ੇ ’ਤੇ ਵਿਚਾਰ ਗੋਸ਼ਟੀ
ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ.
ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਖੰਨਾ ਦੀ ਸਰਪ੍ਰਸਤੀ ਅਧੀਨ ਕਾਲਜ ਪ੍ਰਿੰ. ਡਾ. ਨੀਤੂ ਓਹਰੀ ਹਾਂਡਾ ਦੀ ਅਗਵਾਈ ਅਧੀਨ ਏ. ਐਸ. ਕਾਲਜ ਫ਼ਾਰ ਵੁਮੈਨ ਵਿਚ ਸੰਸਕ੍ਰਿਤ ਭਾਸ਼ਾ ਦੀ ਆਧੁਨਿਕ ਦੌਰ ਵਿਚ ਸਾਰਥਿਕਤਾ ਵਿਸ਼ੇ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਮੌਕੇ ਮੁੱਖ ਵਕਤਾ ਰਾਜ ਕੁਮਾਰ ਸਿੱਖਿਆ ਸ਼ਾਸਤਰੀ ਨੇ ਕਾਲਜ ਦੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਭਾਰਤੀ ਸਿੱਖਿਆ ਨੀਤੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜਿਸ ਦੀ ਅਗਵਾਈ ਪੂਰਾ ਵਿਸ਼ਵ ਕਬੂਲ ਕਰੇ। ਉਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਦੀ ਆਧੁਨਿਕ ਦੌਰ ਵਿਚ ਸਾਰਥਿਕਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਮੁੱਖ ਵਕਤਾ ਨੇ ਸੰਸਕ੍ਰਿਤ ਭਾਸ਼ਾ ਦੇ ਰੱਹਸਮਈ ਭੇਦ ਭਰੇ ਪ੍ਰਸੰਗਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਸਿੱਖਿਆ ਸ਼ਾਸਤਰੀ ਰਾਜ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਵਸੂਧੈਵ ਕੁਟੁੰਬਕਮ ਦੀ ਵਿਆਖਿਆ ਕੀਤੀ। ਇਸ ਮੌਕੇ ਹਰਜੀਤ ਸਿੰਘ ਗਰੇਵਾਲ ਲੈਕਚਰਾਰ ਤੇ ਨਵਦੀਪ ਸਿੰਘ ਭਾਟੀਆ ਲੈਕਚਰਾਰ ਵੀ ਹਾਜ਼ਰ ਰਹੇ। ਮੰਚ ਸੰਚਾਲਨ ਦੀ ਭੂਮਿਕਾ ਡਾ. ਚਮਕੌਰ ਸਿੰਘ ਲੈਕਚਰਾਰ ਨੇ ਨਿਭਾਈ।