14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਸਵੇਰ ਦੇ ਦੀਵਾਨ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਸਵੇਰ ਦੇ ਦੀਵਾਨ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਗੁਰੂ ਘਰ ਦੇ ਕੀਰਤਨੀਏ ਭਾਈ ਗੁਰਚਰਨ ਸਿੰਘ ਨੇ ਰਸ ਭਿੰਨਾ ਕੀਰਤਨ ਕੀਤਾ। ਸਮਾਪਤੀ ਤੇ ਦੁੱਧ ਤੇ ਮਿਸ਼ਠਾਨ ਲੰਗਰ ਵਰਤਾਏ ਗਏ। ਸ਼ਾਮ ਦੇ ਦੀਵਾਨ ਵਿਚ ਨਿਤਨੇਮ ਤੋਂ ਬਾਅਦ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਅਮਨਦੀਪ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਗੁਰਬਾਣੀ ਉਤੇ ਚੱਲਣ ਬਾਰੇ ਇਤਿਹਾਸ ਤੋਂ ਜਾਣੂ ਕਰਵਾਇਆ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਗੁਰੂ ਘਰ ਨਤਮਸਤਕ ਹੋਣ ਲਈ ਲੰਬੀਆਂ ਲਾਈਨਾਂ ਵਿਚ ਲੱਗਿਆ ਰਿਹਾ ਕਥਾ ਦੀ ਸਮਾਪਤੀ ਤੋਂ ਬਾਅਦ ਉਚੇਚੇ ਤੌਰ ’ਤੇ ਬੁਲਾਏ ਗਏ ਭਾਈ ਗਗਨਪ੍ਰੀਤ ਸਿੰਘ ਖਾਲਸਾ ਲੁਧਿਆਣੇ ਵਾਲਿਆਂ ਨੇ ਕੀਰਤਨ ਦੀ ਛਹਿਬਰ ਲਾਈ ਸੰਗਤਾਂ ਨੇ ਮੰਤਰ ਮੁਘਧ ਹੋ ਕੇ ਕੀਰਤਨ ਸਰਵਣ ਕੀਤਾ। ਗੁਰਦੁਆਰਾ ਸਾਹਿਬ ਦੀ ਨੌਜਵਾਨ ਬੱਚਿਆਂ ਦੀ ਟੀਮ ਨੇ ਸੰਗਤਾਂ ਵਾਸਤੇ ਜਲ ਜੀਰੇ ਦਾ ਲੰਗਰ ਲਗਾਇਆ । ਗਰਮੀ ਹੋਣ ਕਰ ਕੇ ਸਭ ਨੇ ਆਨੰਦ ਨਾਲ ਪੀਤਾ। ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਨੂੰ ਨਿੱਜੀ ਅਸਥਾਨ ਤੇ ਪਹੁੰਚਾ ਕੇ ਸੰਗਤਾਂ ਨੂੂੰ ਗੁਰੂ ਘਰ ਦੇ ਸੈਕਟਰੀ ਅਵਤਾਰ ਸਿੰਘ ਕੈਂਥ ਨੇ ਸੰਗਤਾਂ ਦਾ ਅਤੇ ਸ੍ਰੀ ਗੁਰੂ ਗ੍ਰੰਥ ਦਾ ਧੰਨਵਾਦ ਕੀਤਾ, ਜਿਹੜੇ ਕਿ ਆਪਣੀ ਸੇਵਾ ਆਪ ਲੈ ਰਹੇ ਨੇ। ਵਿਸ਼ੇਸ਼ ਧੰਨਵਾਦ ਗੁਰਪ੍ਰੀਤ ਸਿੰਘ ਕੰਗ ਜਿਨ੍ਹਾਂ ਨੇ ਸਮੁੱਚੇ ਲੰਗਰ ਦੀ ਸੇਵਾ ਕੀਤੀ। ਸੰਗਤੀ ਰੂਪ ’ਚ ਪਹੁੰਚੇ ਹਰਬੀਰ ਸਿੰਘ ਕੋਹਲੀ, ਅਮਰਬੀਰ ਸਿੰਘ, ਰਵਿੰਦਰ ਸਿੰਘ ਬੱਬਲੂ, ਹਰਦੀਪ ਸਿੰਘ, ਦਰਸ਼ਨ ਸਿੰਘ ਗਿੱਲ, ਗੁਰਪ੍ਰੀਤ ਸਿੰਘ ਡੀ. ਸੀ., ਬਲਵਿੰਦਰ ਸਿੰਘ ਜਸਕਰਣ ਸਿੰਘ, ਮਨੀ ਬੱਗਾ, ਚੀਨੂੰ, ਸ਼ੈਕੀ, ਗੁਰਪ੍ਰੀਤ ਸਿੰਘ ਕੰਗ, ਬਾਬਾ ਅਵਤਾਰ ਸਿੰਘ, ਭੁਪਿੰਦਰ ਸਿੰਘ, ਖੁਸ਼ਦੀਪ ਸਿੰਘ ਤੇ ਤਜਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਕਰਮਚਾਰੀ ਕੰਟਰੈਕਟ ਵਰਕਰਜ਼ ਅਤੇ ਲੇਬਰ ਯੂਨੀਅਨ ਵਲੋਂ ਮੰਤਰੀ ਬੈਂਸ ਨਾਲ ਮੁਲਾਕਾਤ ਅਗਲੀ ਖ਼ਬਰ ਏ. ਐਸ. ਕਾਲਜ ਖੰਨਾ ਵਿਖੇ ਹਿੰਦੀ ਦਿਵਸ ਮੌਕੇ ਸਮਾਗਮ ਕਰਵਾਇਆ
Ad Position 24