ਅਕਾਲੀ ਦਲ ਵਾਰਸ ਪੰਜਾਬ ਹਲਕਾ ਇੰਚਾਰਜ ਜਥੇ. ਰੁਪਾਲੋ ਦੀ ਅਗਵਾਈ ’ਚ ਧੌਲ ਖ਼ੁਰਦ ਸਮੇਤ ਵੱਖ-ਵੱਖ ਪਿੰਡਾਂ ਵਿਚ ਭਰਵੀਆਂ ਮੀਟਿੰਗਾਂ
ਮਲੌਦ, 14 ਸਤੰਬਰ (ਸਹਾਰਨ ਮਾਜਰਾ)-ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਬਦਲਣ ਲਈ ਕਾਹਲੇ ਹਨ। ਕਿਉਂਕਿ ਇਸ ਨੇ 1984 ਵੇਲੇ ਕਾਂਗਰਸ ਦੇ ਰਾਜ ਵਾਲੀ ਸਰਕਾਰ ਦਾ ਕਾਲਾ ਦੌਰ ਯਾਦ ਕਰਾ ਦਿੱਤਾ ਹੈ।
ਮਲੌਦ, 14 ਸਤੰਬਰ (ਸਹਾਰਨ ਮਾਜਰਾ)-ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਬਦਲਣ ਲਈ ਕਾਹਲੇ ਹਨ। ਕਿਉਂਕਿ ਇਸ ਨੇ 1984 ਵੇਲੇ ਕਾਂਗਰਸ ਦੇ ਰਾਜ ਵਾਲੀ ਸਰਕਾਰ ਦਾ ਕਾਲਾ ਦੌਰ ਯਾਦ ਕਰਾ ਦਿੱਤਾ ਹੈ। ਜਦੋਂ ਪੰਜਾਬ ਵਿਚ ਕਥਿਤ ਪੁਲਿਸ ਤੇ ਡੰਡੇ ਦਾ ਰਾਜ ਸੀ। ਇਸ ਵਕਤ ਵੀ ਪੰਜਾਬ ਵਿਚ ਪੁਲਿਸ ਤੇ ਡੰਡੇ ਦਾ ਰਾਜ ਹੈ। ਇਹ ਦੋਸ਼ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਪਾਇਲ ਸੰਦੀਪ ਸਿੰਘ ਰੁਪਾਲੋ ਨੇ ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਧੌਲ ਖ਼ੁਰਦ, ਪਿੰਡ ਸੋਹੀਆਂ ਅਤੇ ਵੱਖ-ਵੱਖ ਪਿੰਡਾਂ ਵਿਚ ਕੀਤੀਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲਗਾਏ। ਇਸ ਮੀਟਿੰਗ ਬਹੁਤ ਸਾਰੇ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਭਰਵੀਂ ਮੀਟਿੰਗ ਦੌਰਾਨ ਬੋਲਦਿਆਂ ਜਥੇ. ਰੁਪਾਲੋਂ ਨੇ ਕਿਹਾ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਬਣੀ ਸੀ ਉਨਾਂ ਮੁੱਦਿਆਂ ਦਾ ਹੱਲ ਹੁਣ ਤੱਕ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਨਾ ਅਜੇ ਤੱਕ ਬੇਅਦਬੀ ਦਾ ਇਨਸਾਫ਼ ਮਿਲਿਆ ਤੇ ਨਾ ਹੀ ਬਰਗਾੜੀ ਬਹਿਬਲ ਕਾਂਡ ਦੇ ਕੋਈ ਦੋਸ਼ੀ ਫੜੇ ਗਏ ਹਨ। ਬਲਕਿ ਜਿਹੜਾ ਕੁੱਝ ਕਾਂਗਰਸ ਸਰਕਾਰ ਕਰਦੀ ਸੀ ਉਹੀ ਕੱੁਝ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ। ਅੱਜ 11 ਸਾਲ ਬੀਤਣ ਤੋਂ ਬਾਅਦ ਵੀ ਸਿੱਖ ਇਨਸਾਫ਼ ਨੂੰ ਉਡੀਕ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਸਿੱਟ ਵਲੋਂ ਬੁਲਾ ਕੇ ਜਾਣ ਬੁੱਝ ਕੇ ਕੇਸ ਨੂੰ ਲੰਬਾ ਕੀਤਾ ਜਾ ਰਿਹਾ ਹੈ । ਜਥੇ. ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੱਤਾ ਸੰਭਾਲਣ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਹਨ। ਗੁਲਜਾਰ ਸਿੰਘ ਕਥਿਤ ਖੁਦਕੁਸ਼ੀ ਕਾਂਡ ਅਤੇ ਮੋਹਣਜੀਤ ਸਿੰਘ ਸ਼ੇਰੋ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਸਰਕਾਰ ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਇਸ ਦਾ ਖਮਿਆਜ਼ਾ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਸੀਨੀਅਰ ਆਗੂ ਪਰਗਟ ਸਿੰਘ ਰੱਬੋਂ, ਰੂਪ ਸਿੰਘ, ਗੁਰਦੀਪ ਸਿੰਘ ਲਸਾੜਾ, ਸੁਖਬੀਰ ਸਿੰਘ ਹੈਪੀ, ਸੋਡੀ ਸਿੰਘ ਮਾਂਗੇਵਾਲ, ਬਲਵਿੰਦਰ ਸਿੰਘ ਚੋਮੋ, ਕਾਕਾ ਚੋਮੋ, ਹਰਬੰਤ ਸਿੰਘ ਗਿੱਲ, ਵਰਿੰਦਰ ਸਿੰਘ ਬੇਰ, ਜੋਗਾ ਸਿੰਘ ਬੇਰ ਹਾਜ਼ਰ ਸਨ। ਇਸ ਮੌਕੇ ਪਿੰਡ ਧੌਲ ਖੁਰਦ ਵਿਖੇ ਹੋਈ ਪਾਰਟੀ ਮੀਟਿੰਗ ਵਿੱਚ ਅਮਰਜੀਤ ਸਿੰਘ ਬੱਬੂ, ਜਗਤਾਰ ਸਿੰਘ, ਗੁਰਿੰਦਰ ਸਿੰਘ,, ਹਰਪ੍ਰੀਤ ਸਿੰਘ, ਬਲਵੀਰ ਸਿੰਘ, ਲਖਵਿੰਦਰ ਸਿੰਘ , ਮਨਦੀਪ ਸਿੰਘ ਮਿੱਠੂ, ਅਵਤਾਰ ਸਿੰਘ, ਰਣਜੀਤ ਸਿੰਘ, ਗਗਨਦੀਪ ਸਿੰਘ ਸ਼ਾਮਿਲ ਹੋਏ ਅਤੇ ਪਿੰਡ ਸੋਹੀਆਂ ਤੋਂ ਦੀਪਾ ਸਿੰਘ, ਗੁਰਮੇਲ ਸਿੰਘ ਚਹਿਲ, ਗੁਰਜੰਟ ਸਿੰਘ ਚਹਿਲ, ਗੁਰਜੀਤ ਸਿੰਘ ਸੋਨੀ , ਪਰਮਜੀਤ ਸਿੰਘ, ਪਰਮਜੀਤ ਸਿੰਘ ਬਾਬਾ, ਜਿੰਦਰ ਸਿੰਘ, ਪਵਨਦੀਪ ਸਿੰਘ, ਹਰਭਜਨ ਸਿੰਘ, ਸੰਤੋਖ ਸਿੰਘ, ਕਰਨਵੀਰ ਸਿੰਘ ਤੇਜਪਾਲ ਸਿੰਘ,, ਜੋਗਾ ਸਿੰਘ, ਨਸੀਬ ਸਿੰਘ, ਰੇਵਤ, ਚਮਕੌਰ ਸਿੰਘ, ਦਰਸ਼ਨ ਸਿੰਘ, ਅਜਮੇਰ ਸਿੰਘ, ਬਾਬੂ ਸਿੰਘ, ਬੰਤਾ ਸਿੰਘ ਤੇ ਪੀਤਾ ਸਿੰਘ ਆਦਿ ਹਾਜ਼ਰ ਸਨ।