14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਿੰਡ ਹਰਬੰਸਪੁਰਾ ਦੇ ਸਰਪੰਚ ਤੋਂ ਦੁਖੀ ਹੋਏ ਲੋਕਾਂ ਵਲੋਂ ਛੱਪੜ ਦੀ ਸਫਾਈ ਦਾ ਕੰਮ ਕਰਵਾਇਆ ਸ਼ੁਰੂ

ਬੀਜਾ, 15 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਹਰਬੰਸਪੁਰਾ ਵਿਖੇ ’ਚ ਇਕ ਵਾਰ ਫਿਰ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀ ਇਕ ਦੂਜੇ ਦੇ ਆਹਮੋ ਸਾਹਮਣੇ ਖੜ੍ਹਨ ਕਰਕੇ ਪਿੰਡ ਦਾ ਮਾਹੌਲ ਗਰਮਾਇਆ ਹੋਇਆ ਹੈ। ਗ਼ਲੀਆਂ ’ਚ ਖੜ੍ਹਦੇ ਗੰਦੇ ਪਾਣੀ ਤੋਂ ਲੋਕ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸਨ ਤੇ ਪਿੰਡ ਦਾ ਟੌਬਾ ਨੱਕੋ ਨੱਕ ਭਰਿਆ ਪਿਆ ਸੀ, ਆਖਰ ਜਦੋਂ ਲੋਕਾਂ ਦੇ ਸਰਬ ਦਾ ਬੰਨ੍ਹ ਟੁੱਟਿਆ ਤਾਂ ਪਿੰਡ ਵਾਸੀਆਂ ਵਲੋਂ ਖ਼ੁਦ ਅੱਗੇ ਹੋ ਕੇ ਪਿੰਡ ਦੇ ਮੁੱਖ ਛੱਪੜ ’ਚੋਂ ਗੰਦਾ ਪਾਣੀ ਪੰਪ ਟਰੈਕਟਰ ਆਦਿ ਲਗਾ ਕੇ ਟੋਬੇ ’ਚੋਂ ਪਾਣੀ ਕੱਢਿਆ ਤੇ ਨਾਲ ਲੱਗਦੇ ਗਰਾਊਂਡ ’ਚ ਛੱਡ ਦਿੱਤਾ, ਜਿਸ ਨਾਲ ਪਿੰਡ ਵਾਸੀਆਂ ਤੇ ਪੰਚਾਇਤ ’ਚ ਟਕਰਾਅ ਦੀ ਸਥਿਤੀ ਬਣ ਗਈ ਹੈ।

Ad Position 21
repet_subhas-goyals [Copy P29]
ਪਿੰਡ ਹਰਬੰਸਪੁਰਾ ’ਚ ਮੁੱਖ ਛੱਪੜ ਨੂੰ ਖਾਲੀ ਕਰਨ ਤੋਂ ਬਾਅਦ ਖੜ੍ਹੇ ਪਿੰਡ ਦੇ ਲੋਕ। ਤਸਵੀਰ-ਜੰਟੀ ਮਾਨ 15-09-2026
ਬੀਜਾ, 15 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਹਰਬੰਸਪੁਰਾ ਵਿਖੇ ’ਚ ਇਕ ਵਾਰ ਫਿਰ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀ ਇਕ ਦੂਜੇ ਦੇ ਆਹਮੋ ਸਾਹਮਣੇ ਖੜ੍ਹਨ ਕਰਕੇ ਪਿੰਡ ਦਾ ਮਾਹੌਲ ਗਰਮਾਇਆ ਹੋਇਆ ਹੈ। ਗ਼ਲੀਆਂ ’ਚ ਖੜ੍ਹਦੇ ਗੰਦੇ ਪਾਣੀ ਤੋਂ ਲੋਕ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸਨ ਤੇ ਪਿੰਡ ਦਾ ਟੌਬਾ ਨੱਕੋ ਨੱਕ ਭਰਿਆ ਪਿਆ ਸੀ, ਆਖਰ ਜਦੋਂ ਲੋਕਾਂ ਦੇ ਸਰਬ ਦਾ ਬੰਨ੍ਹ ਟੁੱਟਿਆ ਤਾਂ ਪਿੰਡ ਵਾਸੀਆਂ ਵਲੋਂ ਖ਼ੁਦ ਅੱਗੇ ਹੋ ਕੇ ਪਿੰਡ ਦੇ ਮੁੱਖ ਛੱਪੜ ’ਚੋਂ ਗੰਦਾ ਪਾਣੀ ਪੰਪ ਟਰੈਕਟਰ ਆਦਿ ਲਗਾ ਕੇ ਟੋਬੇ ’ਚੋਂ ਪਾਣੀ ਕੱਢਿਆ ਤੇ ਨਾਲ ਲੱਗਦੇ ਗਰਾਊਂਡ ’ਚ ਛੱਡ ਦਿੱਤਾ, ਜਿਸ ਨਾਲ ਪਿੰਡ ਵਾਸੀਆਂ ਤੇ ਪੰਚਾਇਤ ’ਚ ਟਕਰਾਅ ਦੀ ਸਥਿਤੀ ਬਣ ਗਈ ਹੈ। ਛੱਪੜ ਦੇ ਨਾਲ ਖੇਡ ਮੈਦਾਨ ਨੂੰ ਖ਼ਰਾਬ ਕਰਨ ਦਾ ਦੋਸ਼ ਲਗਾ ਕੇ ਸਰਪੰਚ ਵਲੋਂ ਅੱਗੇ ਹੋ ਕੇ ਕੰਮ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਐੱਸ. ਐੱਸ. ਪੀ. ਖੰਨਾ ਨੂੰ ਦਰਖ਼ਾਸਤ ਦਿੱਤੀ ਗਈ। ਸਫ਼ਾਈ ਕਰਵਾਉਣ ਵਾਲੇ ਕਰਮ ਸਿੰਘ ਸੰਧੂ ਸਾਬਕਾ ਸਰਪੰਚ, ਨੰਬਰਦਾਰ ਨਰਿੰਦਰ ਸਿੰਘ ਰਾਏ ਤੇ ਜਗਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕੋਈ ਗ਼ਲਤ ਕੰਮ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਸਰਪੰਚ ਦੀ ਸ਼ਿਕਾਇਤ ਮਗਰੋਂ ਪੁਲਿਸ ਮੌਕੇ ’ਤੇ ਆਈ ਸੀ, ਜਿਸ ਨੂੰ ਸਾਰੇ ਹਾਲ ਤੋਂ ਜਾਣੂ ਕਰਵਾ ਕੇ ਮੌਕਾ ਦਿਖਾ ਦਿੱਤਾ ਗਿਆ ਸੀ, ਇਹ ਮਾਮਲਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਧਿਆਨ ’ਚ ਵੀ ਲਿਆ ਦਿੱਤਾ ਗਿਆ ਸੀ। ਇਸ ਮਾਮਲੇ ਸੰਬੰਧੀ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਰਾਜਾ ਨੂੰ ਜਦੋਂ ਕਈ ਵਾਰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਉਠਾਇਆ। ਸਰਪੰਚ ਵਲੋਂ ਐੱਸ. ਐੱਸ. ਪੀ. ਖੰਨਾ ਨੂੰ ਦਿੱਤੀ ਦਰਖਾਸਤ ’ਚ ਇਹ ਦੋਸ਼ ਲਗਾਏ ਗਏ ਸਨ ਕਿ ਕਰਮ ਸਿੰਘ ਪੁੱਤਰ ਗੁਰਮੇਲ ਸਿੰਘ, ਜਗਤਾਰ ਸਿੰਘ ਪੁੱਤਰ ਸੁਰਿੰਦਰ ਸਿੰਘ ਤੇ ਨਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਆਪਸੀ ਮਿਲੀਭੁਗਤ ਨਾਲ ਪਿੰਡ ਹਰਬੰਸਪੁਰਾ ਦੇ ਖੇਡ ਮੈਦਾਨ ’ਚ ਸੀਵਰੇਜ ਤੇ ਟੋਬੇ ਦਾ ਗੰਦਾ ਪਾਣੀ ਛੱਡ ਕੇ ਬੱਚਿਆਂ ਦੇ ਖੇਡਣ ’ਚ ਰੁਕਾਵਟ ਪਾਈ ਗਈ ਤੇ ਗਰਾਊਂਡ ਨੂੰ ਵਾਹ ਕੇ ਖ਼ਰਾਬ ਕਰ ਦਿੱਤੀ ਹੈ। ਇਸ ਮੌਕੇ ਜਗਤਾਰ ਸਿੰਘ ਬਿੱਟੂ, ਕਰਮ ਸਿੰਘ ਸੰਧੂ, ਨਿਰਮਲ ਸਿੰਘ ਸਾਬਕਾ ਫ਼ੌਜੀ, ਨੰਬਰਦਾਰ ਨਰਿੰਦਰ ਸਿੰਘ ਧਰਮਿੰਦਰ ਸਿੰਘ, ਵਰਿੰਦਰ ਸਿੰਘ, ਜਸ਼ਨ ਵੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਜਸਪਾਲ ਸਿੰਘ, ਨਿਰਮਲ ਸਿੰਘ ਨਿੰਮਾ ਰਾਏ, ਅਮਰਦੀਪ ਸਿੰਘ ਸੰਧੂ ਕਾਲਾ, ਵਰਿੰਦਰ ਸਿੰਘ, ਦਵਿੰਦਰ ਸਿੰਘ ਕਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਰਣਬੀਰ ਗੰਗਵਾ ਵਲੋਂ ਜਨ ਸਿਹਤ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਅਗਲੀ ਖ਼ਬਰ ਮਨਪ੍ਰੀਤ ਸਿੰਘ ਇਆਲੀ ਅੱਜ ਰਾੜਾ ਸਾਹਿਬ ਦੇ ਪਿੰਡ ਭੀਖੀ ਵਿਖੇ ਆਉਣਗੇ
Ad Position 24