14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਏ. ਐਸ. ਕਾਲਜ ਖੰਨਾ ਵਿਖੇ ਹਿੰਦੀ ਦਿਵਸ ਮੌਕੇ ਸਮਾਗਮ ਕਰਵਾਇਆ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਹਿੰਦੀ ਦਿਵਸ ਮਨਾਉਣ ਲਈ ਏ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਹਿੰਦੀ ਦਿਵਸ ਮਨਾਉਣ ਲਈ ਏ. ਐਸ. ਕਾਲਜ ਖੰਨਾ ਦੇ ਹਿੰਦੀ ਵਿਭਾਗ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੇ ਕਵਿਤਾ ਪਾਠ ਤੇ ਪੋਸਟਰ ਬਣਾਉਣ ਵਰਗੀਆਂ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਹਿੰਦੀ ਭਾਸ਼ਾ ਦੀ ਅਮੀਰੀ ਅਤੇ ਉਪਯੋਗਤਾ ਨੂੰ ਪੇਸ਼ ਕੀਤਾ ਅਤੇ ਭਾਸ਼ਾ ਦੀ ਮਹਿਮਾ ਬਾਰੇ ਦੱਸਆ। ਹਿੰਦੀ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਉਂਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਕੇ. ਕੇ. ਸ਼ਰਮਾ ਨੇ ਕਿਹਾ ਕਿ ਹਿੰਦੀ ਸਾਡੇ ਸੱਭਿਆਚਾਰ, ਸਾਹਿਤ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਸ਼ਾ ਦੇ ਪ੍ਰਚਾਰ-ਪਸਾਰ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਮਾਗਮ ਦੇ ਸਫਲ ਆਯੋਜਨ ਲਈ ਹਿੰਦੀ ਵਿਭਾਗ ਦੇ ਮੁਖੀ ਪ੍ਰੋਫੈਸਰ ਪ੍ਰਿੰਸ ਨੂੰ ਵੀ ਵਧਾਈ ਦਿੱਤੀ। ਸਮਾਗਮ ਦੌਰਾਨ ਬੀ. ਏ. ਦੀਆਂ ਵਿਦਿਆਰਥਣਾਂ ਸੰਜਨਾ, ਸਪਨਾ, ਕਰੀਨਾ, ਮਨੀਸ਼ਾ ਅਤੇ ਵਿਦਿਆਰਥੀਆਂ ਰਾਹੁਲ ਸਰਕਾਰ ਤੇ ਰਿਤੇਸ਼ ਚੌਹਾਨ ਨੇ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਦਿਲਕਸ਼ ਕਵਿਤਾਵਾਂ ਪੇਸ਼ ਕੀਤੀਆਂ ਅਤੇ ਸੁੰਦਰ ਪੋਸਟਰ ਪ੍ਰਦਰਸ਼ਿਤ ਕੀਤੇ। ਸਮਾਗਮ ਵਿਚ ਡਾ. ਬਲਵਿੰਦਰ ਕੁਮਾਰ, ਡਾ. ਰਾਜਪ੍ਰੀਤ ਕੌਰ, ਡਾ. ਗੁਰਵੀਰ ਸਿੰਘ, ਡਾ. ਹਰਮਨਜੋਤ ਕੌਰ ਭੱਟੀ, ਪ੍ਰੋਫੈਸਰ ਸੌਰਵ, ਡਾ. ਮਨਜੀਤ ਸਿੰਘ ਅਤੇ ਪ੍ਰੋਫੈਸਰ ਲਵਪ੍ਰੀਤ ਸਿੰਘ ਵਿਸ਼ੇਸ਼ ਤੌਰ ’ ਤੇ ਹਾਜ਼ਰ ਸਨ।ਕਾਲਜ ਪ੍ਰਬੰਧਕੀ ਕਮੇਟੀ ਦੇ ਰਾਜੇਸ਼ ਡਾਲੀ (ਪ੍ਰਧਾਨ), ਨਵੀਨ ਥੰਮਨ ਉਪ-ਪ੍ਰਧਾਨ), ਸੰਜੀਵ ਧਮੀਜਾ (ਜਨਰਲ ਸਕੱਤਰ), ਜਤਿੰਦਰ ਦੇਵਗਨ (ਸੰਯੁਕਤ ਜਨਰਲ ਸਕੱਤਰ) ਤੇ ਅਜੈ ਸੂਦ (ਕਾਲਜ ਸਕੱਤਰ) ਨੇ ਹਿੰਦੀ ਵਿਭਾਗ ਨੂੰ ਸਮਾਗਮ ਦੀ ਸਫਲਤਾ ’ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਰਚਨਾਤਮਕ ਯਤਨਾਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸਾਂਝੇ ਸੰਘਰਸ਼ ਮੋਰਚਿਆਂ ਵਲੋਂ ਐਲਾਨੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣ ਲਈ ਖੰਨਾ ਦੀਆਂ ਵੱਖ-ਵੱਖ ਯੂਨੀਅਨਾਂ ਦੀ ਸਾਂਝੀ ਮੀਟਿੰ...
Ad Position 24