23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ’ਚ ਹੋ ਰਹੇ ਨੇ ਪ੍ਰੇਸ਼ਾਨ ਝੋਨਾ ਆਉਣ ਕਾਰਨ ਸਰਕਾਰ ਖਰੀਦ ਤੁਰੰਤ ਸ਼ੁਰੂ ਕਰੇ-ਆੜ੍ਹਤੀ

ਮਾਛੀਵਾੜਾ ਸਾਹਿਬ, 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ ਪਰਮਲ ਝੋਨਾ ਤੇਜੀ ਨਾਲ ਆ ਰਿਹਾ ਹੈ ਪਰ ਦੂਜੇ ਪਾਸੇ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਬੈਠੇ ਪ੍ਰੇਸ਼ਾਨ ਦਿਖ ਰਹੇ ਹਨ। ਮਾਛੀਵਾੜਾ ਮੰਡੀ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਕਿਸਾਨ 3-3 ਦਿਨਾਂ ਤੋਂ ਫਸਲ ਵੇਚਣ ਦੇ ਇੰਤਜਾਰ ਵਿਚ ਬੈਠੇ ਹਨ ਕਿਉਂਕਿ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਉਨ੍ਹਾਂ ਦਾ ਭਾਅ ਨਹੀਂ ਲੱਗ ਰਿਹਾ।

Ad Position 21
No active advertisement
ਅਜੀਤ ਡੈਸਕ 23-09-2026
ਮਾਛੀਵਾੜਾ ਸਾਹਿਬ, 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ ਪਰਮਲ ਝੋਨਾ ਤੇਜੀ ਨਾਲ ਆ ਰਿਹਾ ਹੈ ਪਰ ਦੂਜੇ ਪਾਸੇ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਬੈਠੇ ਪ੍ਰੇਸ਼ਾਨ ਦਿਖ ਰਹੇ ਹਨ। ਮਾਛੀਵਾੜਾ ਮੰਡੀ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਕਿਸਾਨ 3-3 ਦਿਨਾਂ ਤੋਂ ਫਸਲ ਵੇਚਣ ਦੇ ਇੰਤਜਾਰ ਵਿਚ ਬੈਠੇ ਹਨ ਕਿਉਂਕਿ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਉਨ੍ਹਾਂ ਦਾ ਭਾਅ ਨਹੀਂ ਲੱਗ ਰਿਹਾ। ਮੰਡੀ ਵਿਚ ਫਸਲ ਵੇਚਣ ਆਏ ਕਿਸਾਨ ਰਜਿੰਦਰ ਸਿੰਘ ਝਾੜ ਸਾਹਿਬ ਅਤੇ ਅਰਸ਼ਦੀਪ ਸਿੰਘ ਕੜਿਆਣਾ ਨੇ ਦੱਸਿਆ ਕਿ ਪਿਛਲੇ ਸਾਲ ਸਰਕਾਰ ਨੇ 20 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਸੀ ਪਰ ਇਸ ਵਾਰ ਇੱਕ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਸਰਕਾਰ ਦੀਆਂ ਹਦਾਇਤਾਂ ’ਤੇ ਹੀ ਘੱਟ ਸਮੇਂ ਵਿਚ ਪੱਕਣ ਵਾਲਾ ਝੋਨਾ ਲਗਾਇਆ ਗਿਆ ਜਿਸ ਨਾਲ ਪਾਣੀ ਦੀ ਬੱਚਤ ਹੋਈ। ਦੂਸਰੇ ਪਾਸੇ ਆੜ੍ਹਤੀ ਐਸੋਸ਼ੀਏਸ਼ਨ ਦੇ ਸੂਬਾ ਸਕੱਤਰ ਅਰਵਿੰਦਰਪਾਲ ਸਿੰਘ ਵਿੱਕੀ ਅਤੇ ਆੜ੍ਹਤੀ ਐਡਵੋਕੇਟ ਕਪਿਲ ਆਨੰਦ ਨੇ ਕਿਹਾ ਕਿ ਇਸ ਵਾਰ ਅਗੇਤਾ ਝੋਨਾ ਜਿਆਦਾ ਆ ਰਿਹਾ ਹੈ ਅਤੇ ਕਿਸਾਨ ਮੰਗ ਕਰ ਰਹੇ ਹਨ ਕਿ ਇਸ ਨੂੰ ਤੁਰੰਤ ਸਰਕਾਰੀ ਰੇਟ ’ਤੇ ਖਰੀਦਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਤੌਰ ’ਤੇ ਝੋਨਾ ਘੱਟ ਭਾਅ ’ਤੇ ਵਿਕੇਗਾ ਅਤੇ ਕਿਸਾਨ ਮੰਡੀਆਂ ਵਿਚ ਬੈਠੇ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਸਰਕਾਰੀ ਖਰੀਦ ਸ਼ੁਰੂ ਹੋਵੇ ਅਤੇ ਉਹ ਆਪਣੀ ਫਸਲ ਦੇ ਪੈਸੇ ਵੱਟ ਕੇ ਜੋ ਬਜ਼ਾਰ ਦਾ ਲੈਣ-ਦੇਣ ਹੈ ਉਹ ਕਰ ਸਕਣ ਅਤੇ ਅਗਲੀ ਫਸਲ ਬੀਜਣ ਦੀ ਤਿਆਰੀ ਕਰ ਸਕਣ। ਆੜ੍ਹਤੀਆਂ ਨੇ ਮੰਗ ਕੀਤੀ ਕਿ ਤੁਰੰਤ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ। ਬਾਸਮਤੀ ਦੀ ਖਰੀਦ ਤੇਜੀ ਨਾਲ ਜਾਰੀ ਅਤੇ ਭਾਅ 4 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਪਾਰ ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਮਾਛੀਵਾੜਾ ਮੰਡੀ ਵਿਚ 63,503 ਕੁਇੰਟਲ ਬਾਸਮਤੀ ਦੀ ਖਰੀਦ ਹੋ ਚੁੱਕੀ ਹੈ। ਇਸ ਵਾਰ ਫਸਲ ਦਾ ਭਾਅ ਕਿਸਾਨਾਂ ਨੂੰ 4 ਹਜ਼ਾਰ ਰੁਪਏ ਤੋਂ 4150 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ। ਕਿਸਾਨਾਂ ਲਈ ਬਾਸਮਤੀ ਦੀ ਫਸਲ ਲਾਹੇਵੰਦ ਰਹੀ ਕਿਉਂਕਿ ਇਸ ਵਾਰ ਜਿੱਥੇ ਭਾਅ ਵਧੀਆ ਹੈ, ਉੱਥੇ ਝਾੜ ਵੀ 20 ਕੁਇੰਟਲ ਪ੍ਰਤੀ ਏਕੜ ਤੱਕ ਔਸਤਨ ਨਿਕਲ ਰਿਹਾ ਹੈ। ਪਿਛਲੇ ਸਾਲ ਬਾਸਮਤੀ ਦਾ ਭਾਅ ਤੇ ਝਾੜ ਦੋਵੇਂ ਘੱਟ ਸਨ ਜਿਸ ਕਾਰਨ ਇਸ ਵਾਰ ਕਿਸਾਨਾਂ ਨੇ ਬਾਸਮਤੀ ਦੀ ਕਾਸ਼ਤ ਘੱਟ ਕੀਤੀ ਪਰ ਇਹ ਫਸਲ ਹੁਣ ਉਨ੍ਹਾਂ ਲਈ ਲਾਹੇਵੰਦ ਸੀ।
Ad Position 22
No active advertisement
ਪਿਛਲੀ ਖ਼ਬਰ ਸੋਮਲ ਖੇੜੀ ਵਿਖੇ ਦਸਵਾਂ ਵਿਸ਼ਾਲ ਭਗਵਤੀ ਜਾਗਰਣ 26 ਨੂੰ ਅਗਲੀ ਖ਼ਬਰ ਸੰਤ ਧਿਆਨ ਸਿੰਘ ਲੋਹਟਬੱਦੀ ਵਾਲਿਆਂ ਦਾ ਸਮੁੱਚਾ ਜੀਵਨ ਸਿੱਖੀ ਸਿਧਾਂਤਾਂ ਨੂੰ ਸਮਰਪਿਤ ਰਿਹਾ-ਗਿਆਨੀ ਮਾਨ ਸਿੰਘ
Ad Position 24