23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੁਧਾਰ ਪੁਲਿਸ ਵਲੋਂ 30 ਬੋਰ ਪਿਸਟਲ ਦੇ 15 ਕਾਰਤੂਸਾਂ ਸਮੇਤ ਇਕ ਵਿਅਕਤੀ ਕਾਬੂ

ਗੁਰੂਸਰ ਸੁਧਾਰ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ 15 ਕਾਰਤੂਸਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸੁਧਾਰ ਦੇ ਸਹਾਇਕ ਥਾਣੇਦਾਰ ਗੀਤਇੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਇਲਾਕੇ ਵਿਚ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਜਾਂਚ ਦੇ ਸਬੰਧ ਵਿਚ ਗਸ਼ਤ ਉਪਰ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਏਕਸਰੂਪ ਸਿੰਘ ਉਰਫ਼ ਸਰੂਪ ਪੁੱਤਰ ਗੁਲਜ਼ਾਰ ਸਿੰਘ ਵਾਸੀ ਬੁੱਟਰ ਸਿਵੀਆ ਥਾਣਾ ਮਹਿਤਾ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਕੋਲ ਨਾਜਾਇਜ਼ ਅਸਲਾ ਤੇ ਗੋਲੀ ਸਿੱਕਾ ਹੋ ਸਕਦਾ ਹੈ ਤੇ ਉਹ ਅਨਾਜ ਮੰਡੀ ਸੁਧਾਰ ਨਜ਼ਦੀਕ ਖੜ੍ਹੇ ਹੋ ਕੇ ਕਿਸੇ ਦੀ ਉਡੀਕ ਕਰ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 23-09-2026
ਗੁਰੂਸਰ ਸੁਧਾਰ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ 15 ਕਾਰਤੂਸਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸੁਧਾਰ ਦੇ ਸਹਾਇਕ ਥਾਣੇਦਾਰ ਗੀਤਇੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਇਲਾਕੇ ਵਿਚ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਜਾਂਚ ਦੇ ਸਬੰਧ ਵਿਚ ਗਸ਼ਤ ਉਪਰ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਏਕਸਰੂਪ ਸਿੰਘ ਉਰਫ਼ ਸਰੂਪ ਪੁੱਤਰ ਗੁਲਜ਼ਾਰ ਸਿੰਘ ਵਾਸੀ ਬੁੱਟਰ ਸਿਵੀਆ ਥਾਣਾ ਮਹਿਤਾ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਕੋਲ ਨਾਜਾਇਜ਼ ਅਸਲਾ ਤੇ ਗੋਲੀ ਸਿੱਕਾ ਹੋ ਸਕਦਾ ਹੈ ਤੇ ਉਹ ਅਨਾਜ ਮੰਡੀ ਸੁਧਾਰ ਨਜ਼ਦੀਕ ਖੜ੍ਹੇ ਹੋ ਕੇ ਕਿਸੇ ਦੀ ਉਡੀਕ ਕਰ ਰਿਹਾ ਹੈ। ਸੂਚਨਾ ਮਿਲਦਿਆਂ ਹੀ ਸਹਾਇਕ ਥਾਣੇਦਾਰ ਗੀਤਇੰਦਰਪਾਲ ਸਿੰਘ ਤੇ ਪੁਲਿਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਕਥਿਤ ਦੋਸ਼ੀ ਵਿਅਕਤੀ ਏਕਸਰੂਪ ਸਿੰਘ ਉਰਫ਼ ਸਰੂਪ ਨੂੰ ਘੇਰਾਬੰਦੀ ਕਰਕੇ ਕਾਬੂ ਕਰ ਲਿਆ ਤੇ ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਦੇ ਕਬਜ਼ੇ ਵਿਚੋਂ 30 ਬੋਰ ਪਿਸਟਲ ਦੇ 15 ਕਾਰਤੂਸ ਬਰਾਮਦ ਹੋਏ। ਗ੍ਰਿਫ਼ਤਾਰ ਕੀਤੇ ਗਏ ਏਕਸਰੂਪ ਸਿੰਘ ਉਰਫ਼ ਸਰੂਪ ਖ਼ਿਲਾਫ਼ ਥਾਣਾ ਸੁਧਾਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸ਼ੱਕ ਹੈ ਕਿ ਉਸ ਨੇ ਹੋਰ ਵੀ ਨਾਜਾਇਜ਼ ਅਸਲਾ, ਹਥਿਆਰ ਜਾਂ ਬਾਰੂਦ ਆਦਿ ਨੂੰ ਲੁਕਾ ਛਿਪਾ ਕੇ ਰੱਖਿਆ ਹੋ ਸਕਦਾ ਹੈ। ਪੁਲਿਸ ਵਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਏਕਸਰੂਪ ਸਿੰਘ ਉਰਫ਼ ਸਰੂਪ ਨੇ ਕਦੇ ਕਿਸੇ ਨੂੰ ਹਥਿਆਰ ਆਦਿ ਤਾਂ ਨਹੀਂ ਸੌਂਪਿਆ ਤੇ ਇਸ ਦੇ ਨਾਲ ਹੀ ਮੁਲਜ਼ਮ ਦੇ ਸਬੰਧ ਹਥਿਆਰ ਤਸਕਰੀ ਗਿਰੋਹ ਨਾਲ ਜੋੜ ਕੇ ਵੀ ਕਥਿਤ ਦੋਸ਼ੀ ਤੋਂ ਸਖ਼ਤੀ ਨਾਲ ਪੁੱਛ ਪੜਤਾਲ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗਿਆਸਪੁਰਾ ਵਲੋਂ ਹਲਕਾ ਪਾਇਲ ਦੇ ਪਿੰਡ ਬਰਮਾਲੀਪੁਰ ’ਚ ਘਰ-ਘਰ ਜਾ ਕੇ ਲੋਕ ਭਲਾਈ ਸਕੀਮਾਂ ਦੀ ਦਿੱਤੀ ਜਾਣਕਾਰੀ ਪੰ... ਅਗਲੀ ਖ਼ਬਰ ਸੋਮਲ ਖੇੜੀ ਵਿਖੇ ਦਸਵਾਂ ਵਿਸ਼ਾਲ ਭਗਵਤੀ ਜਾਗਰਣ 26 ਨੂੰ
Ad Position 24