06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜੀਵਨ ਪ੍ਰਮਾਣ ਸਰਟੀਫਿਕੇਟ ਸਮੇਂ ਸਿਰ ਬੈਂਕ ’ਚ ਜਮਾਂ ਕਰਵਾਉਣ ਪੈਨਸ਼ਨਰ : ਪ੍ਰਿੰ. ਮਕਸੂਦੜਾ

ਪਾਇਲ, 5 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਪੈਨਸ਼ਨਰ ਯੂਨੀਅਨ ਤਹਿਸੀਲ ਪਾਇਲ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਪੈਨਸ਼ਨਰਜ਼, ਜੋ 80 ਸਾਲ ਤੋਂ ਵੱਧ ਉਮਰ ਦੇ ਹਨ, ਅਕਤੂਬਰ ਵਿਚ ਤੇ ਬਾਕੀ ਪੈਨਸ਼ਨਰ ਨਵੰਬਰ ਮਹੀਨੇ ਵਿਚ ਆਪਣਾ ਜੀਵਨ ਪ੍ਰਮਾਣ ਸਰਟੀਫਿਕੇਟ ਭਰਨ । ਪਿਛਲੇ ਸਾਲ ਤੋਂ ਇਹ ਸਰਟੀਫਿਕੇਟ ਡਿਜੀਟਲ ਅਪਲਾਈ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ।

Ad Position 21
No active advertisement
ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ 06-10-2026
ਪਾਇਲ, 5 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਪੈਨਸ਼ਨਰ ਯੂਨੀਅਨ ਤਹਿਸੀਲ ਪਾਇਲ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਪੈਨਸ਼ਨਰਜ਼, ਜੋ 80 ਸਾਲ ਤੋਂ ਵੱਧ ਉਮਰ ਦੇ ਹਨ, ਅਕਤੂਬਰ ਵਿਚ ਤੇ ਬਾਕੀ ਪੈਨਸ਼ਨਰ ਨਵੰਬਰ ਮਹੀਨੇ ਵਿਚ ਆਪਣਾ ਜੀਵਨ ਪ੍ਰਮਾਣ ਸਰਟੀਫਿਕੇਟ ਭਰਨ । ਪਿਛਲੇ ਸਾਲ ਤੋਂ ਇਹ ਸਰਟੀਫਿਕੇਟ ਡਿਜੀਟਲ ਅਪਲਾਈ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਿਨ੍ਹਾਂ ਨੇ ਇਹ ਸਰਟੀਫਿਕੇਟ ਡਿਜੀਟਲ ਅਪਲਾਈ ਕੀਤਾ ਸੀ, ਉਨ੍ਹਾਂ ਨੂੰ ਜੀਵਨ ਪ੍ਰਮਾਣ ਆਈ. ਡੀ. ਮਿਲੀ ਸੀ, ਜਿਸ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੈਨਸ਼ਨ ਸਬੰਧੀ ਕੋਈ ਸ਼ਿਕਾਇਤ ਜਾਂ ਸਹੂਲਤ ਲਈ ਇਹ ਹਰ ਸਾਲ ਕੰਮ ਆਵੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਪੈਨਸ਼ਨਰ ਆਪਣਾ ਜੀਵਨ ਪ੍ਰਮਾਣ ਸਰਟੀਫਿਕੇਟ ਆਪਣੀ ਪੇਰੈਂਟ ਬੈਂਕ ਵਿਚ ਜਮਾ ਨਹੀਂ ਕਰਵਾਉਂਦੇ, ਬੈਂਕ ਉਨ੍ਹਾਂ ਦੀ ਪੈਨਸ਼ਨ ਰੋਕ ਸਕਦਾ ਹੈ। ਉਨ੍ਹਾਂ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਜੀਵਨ ਪ੍ਰਮਾਣ ਸਰਟੀਫਿਕੇਟ ਸਮੇਂ ਸਿਰ ਬੈਂਕ ਵਿਚ ਜਮਾਂ ਕਰਵਾਉਣ, ਜਿੱਥੋਂ ਉਹ ਪੈਨਸ਼ਨ ਲੈਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਦੀ ਮਜ਼ਬੂਤੀ ਲਈ ਪ੍ਰਤਿਭਾਸ਼ਾਲੀ ਉਮੀਦਵਾਰ ਜ਼ਰੂਰੀ-ਜਥੇ. ਅਵਤਾਰ ਸਿੰਘ ਧਮੋਟ ਅਗਲੀ ਖ਼ਬਰ ਚੇਅਰਮੈਨ ਕੁੂਹਲੀ ਵਲੋਂ ਦੋਰਾਹਾ ਅਨਾਜ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਦਾ ਰਸਮੀ ਉਦਘਾਟਨ
Ad Position 24