18 ਵੇਂ ਵਿਸ਼ਾਲ ਦੁਰਗਾ ਪੂਜਨ ਮਹਾਂ-ਉਤਸਵ ਵਿਚ ਨਤਮਸਤਕ ਹੋਏ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ
ਜੈ ਮਾਂ ਗੌਰੀ ਕਲੱਬ ਕਰਵਾ ਰਿਹਾ ਹੈ ਧਾਰਮਿਕ ਸਮਾਗਮ
ਸਮਰਾਲਾ, 18 ਅਕਤੂਬਰ (ਗੋਪਾਲ ਸੋਫਤ)-ਪੰਜਾਬੀ ਦੇ ਉੱਘੇ ਲੇਖਕ ਮਾਸਟਰ ਰਘਬੀਰ ਭਰਤ ਮਾਛੀਵਾੜਾ ਦੀ ਅਚਾਨਕ ਹੋਈ ਬੇਵਕਤੀ ਮੌਤ ’ਤੇ ਅੱਜ ਸਾਹਿੱਤਿਕ ਸਫ਼ਾਂ ਵਿਚ ਸ਼ੋਕ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਮੌਤ ਤੋਂ ਇੱਕ ਦਿਨ ਬਾਅਦ ਉਨ੍ਹਾਂ ਦੀ ਪੁਸਤਕ ਰਿਲੀਜ਼ ਦਾ ਸਮਾਗਮ ਹੋਣਾ ਸੀ।
ਉ
ਉੱਘੇ ਸਾਹਿਤਕਾਰ ਰਘਬੀਰ ਭਰਤ ਦੀ ਮੌਤ ’ਤੇ ਸਾਹਿਤਕ ਸਫ਼ਾਂ ਵਿਚ ਸ਼ੋਕ ਦੀ ਲਹਿਰ
19-10-2026
ਸਮਰਾਲਾ, 18 ਅਕਤੂਬਰ (ਗੋਪਾਲ ਸੋਫਤ)-ਪੰਜਾਬੀ ਦੇ ਉੱਘੇ ਲੇਖਕ ਮਾਸਟਰ ਰਘਬੀਰ ਭਰਤ ਮਾਛੀਵਾੜਾ ਦੀ ਅਚਾਨਕ ਹੋਈ ਬੇਵਕਤੀ ਮੌਤ ’ਤੇ ਅੱਜ ਸਾਹਿੱਤਿਕ ਸਫ਼ਾਂ ਵਿਚ ਸ਼ੋਕ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਮੌਤ ਤੋਂ ਇੱਕ ਦਿਨ ਬਾਅਦ ਉਨ੍ਹਾਂ ਦੀ ਪੁਸਤਕ ਰਿਲੀਜ਼ ਦਾ ਸਮਾਗਮ ਹੋਣਾ ਸੀ। ਅੱਜ ਇੱਥੇ ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਾਛੀਵਾੜਾ ਸਾਹਿਬ ਤੋਂ ਉੱਘੀ ਸਾਹਿੱਤਿਕ ਸ਼ਖ਼ਸੀਅਤ ਰਘਬੀਰ ਸਿੰਘ ਭਰਤ ਦੇ ਅਚਾਨਕ ਸਦੀਵੀ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾ ਕੀਤਾ ਗਿਆ। ਇੱਕ ਸ਼ੋਕ ਮਤਾ ਪਾਸ ਕਰਦਿਆਂ ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸਮਾਜ ਇਕ ਸਾਹਿੱਤਿਕ ਸ਼ਖ਼ਸੀਅਤ ਤੋਂ ਵਿਰਵਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਸਟਰ ਰਘਬੀਰ ਭਰਤ ਸਾਹਿਤ ਦੀ ਇੱਕ ਵੱਡੀ ਹਸਤੀ ਸਨ। ਮਾਸਟਰ ਰਘਬੀਰ ਭਰਤ ਦੇ ਅਕਾਲ ਚਲਾਣੇ ’ਤੇ ਲੇਖਕ ਮੰਚ ਸਮਰਾਲਾ, ਸਾਹਿਤ ਸਭਾ ਸਮਰਾਲਾ, ਕਲਾ ਸੰਗਮ ਨੀਲੋਂ, ਪੰਜਾਬੀ ਸਾਹਿਤ ਸਭਾ ਰਾਮਪੁਰ, ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਅਤੇ ਸਾਹਿਤ ਸਭਾ ਮਾਛੀਵਾੜਾ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਾਹਿਤ ਸਭਾ ਮਾਛੀਵਾੜਾ ਦੇ ਸਕੱਤਰ ਨਿਰੰਜਨ ਸੂਖਮ ਨੇ ਕਿਹਾ ਕਿ ਰਘਬੀਰ ਭਰਤ ਦੀ ਚਰਚਿਤ ਪੁਸਤਕ ‘ਮਾਛੀਵਾੜਾ ਸਾਹਿਬ ਦਾ ਇਤਿਹਾਸ’ ਅਤੇ ‘ਪਾਕਿਸਤਾਨੀ ਸ਼ਾਇਰਾਂ ਦਾ ਤਜ਼ਕਿਰਾ ’ ਸਮੇਤ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਹੈ। ਗੁਰਭਗਤ ਸਿੰਘ ਗਿੱਲ, ਰਾਜਵਿੰਦਰ ਸਮਰਾਲਾ, ਐਡਵੋਕੇਟ ਦਲਜੀਤ ਸ਼ਾਹੀ, ਐੱਸ. ਨਸੀਮ, ਬਲਬੀਰ ਸਿੰਘ ਬੱਬੀ, ਅਮਰਿੰਦਰ ਸੋਹਲ, ਸੁਰਿੰਦਰ ਰਾਮਪੁਰੀ, ਗੁਰਸੇਵਕ ਸਿੰਘ ਢਿੱਲੋਂ, ਯਤਿੰਦਰ ਕੌਰ ਮਾਹਲ, ਦੀਪਦਿਲਬਰ, ਸਿਮਰਜੀਤ ਸਿੰਘ ਕੰਗ, ਕਰਨੈਲ ਸਿੰਘ ਧਾਲੀਵਾਲ, ਕਰਮਜੀਤ ਸਿੰਘ ਆਜ਼ਾਦ ਮਾਛੀਵਾੜਾ, ਲਖਬੀਰ ਸਿੰਘ ਬਲਾਲਾ ਅਤੇ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਰਘਬੀਰ ਭਰਤ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।