ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਸੂਬੇ ’ਚ ਕਾਂਗਰਸ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰੇਗੀ-ਲਹਿਰਾ
ਹੰਬੜਾਂ , 31 ਅਕਤੂਬਰ ( ਮੇਜਰ ਹੰਬੜਾਂ )- ਪੰਜਾਬ ਕਾਂਗਰਸ ਦੇ ਐੱਸ . ਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਤੇ ਹਲਕਾ ਗਿੱਲ ਦੇ ਸੀਨੀਅਰ ਕਾਂਗਰਸੀ ਆਗੂ ਦਿਲਾਵਰ ਸਿੰਘ ਲਹਿਰਾ ਨੇ ਕਾਂਗਰਸ ਦੀ 4 ਨਵੰਬਰ ਨੂੰ ਸੰਗਰੂਰ ਵਿਖੇ ਹੋ ਰਹੀ ਸੂਬਾ ਪੱਧਰ ਰੈਲੀ ਨੂੰ ਕਾਮਯਾਬ ਕਰਨ ਸਬੰਧੀ ਹਲਕੇ ਅੰਦਰ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ 4 ਨਵੰਬਰ ਨੂੰ ਵੱਡੀ ਗਿਣਤੀ ’ ਚ ਸੰਗਰੂਰ ਪੁੱਜਣ ਦੀ ਅਪੀਲ ਕੀਤੀ ।
ਹੰਬੜਾਂ , 31 ਅਕਤੂਬਰ ( ਮੇਜਰ ਹੰਬੜਾਂ )- ਪੰਜਾਬ ਕਾਂਗਰਸ ਦੇ ਐੱਸ . ਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਤੇ ਹਲਕਾ ਗਿੱਲ ਦੇ ਸੀਨੀਅਰ ਕਾਂਗਰਸੀ ਆਗੂ ਦਿਲਾਵਰ ਸਿੰਘ ਲਹਿਰਾ ਨੇ ਕਾਂਗਰਸ ਦੀ 4 ਨਵੰਬਰ ਨੂੰ ਸੰਗਰੂਰ ਵਿਖੇ ਹੋ ਰਹੀ ਸੂਬਾ ਪੱਧਰ ਰੈਲੀ ਨੂੰ ਕਾਮਯਾਬ ਕਰਨ ਸਬੰਧੀ ਹਲਕੇ ਅੰਦਰ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ 4 ਨਵੰਬਰ ਨੂੰ ਵੱਡੀ ਗਿਣਤੀ ’ ਚ ਸੰਗਰੂਰ ਪੁੱਜਣ ਦੀ ਅਪੀਲ ਕੀਤੀ । ਹਲਕਾ ਗਿੱਲ ’ ਚ ਆਪਣੀ ਪਕੜ ਮਜ਼ਬੂਤ ਬਣਾ ਚੁੱਕੇ ਵਾਈਸ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਨੇ ਕਸਬਾ ਹੰਬੜਾਂ ਵਿਖੇ ‘ ਅਜੀਤ ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੰਗਰੂਰ ’ ਚ 4 ਨਵੰਬਰ ਨੂੰ ਹੋਣ ਵਾਲੀ ਕਾਂਗਰਸ ਦੀ ਸੂਬਾ ਪੱਧਰੀ ਰੈਲੀ ’ ਚ ਆਲ ਇੰਡੀਆਂ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਰਾਹੁਲ ਗਾਂਧੀ ਜੀ ਪੁੱਜ ਰਹੇ ਹਨ , ਜਿਸ ਨੂੰ ਲੈ ਕੇ ਕਾਂਗਰਸੀ ਵਰਕਰਾਂ ਅਤੇ ਲੀਡਰਸ਼ਿਪ ਵਿੱਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ । ਸ੍ਰੀ ਰਾਹੁਲ ਗਾਂਧੀ ਵਲੋਂ ਸੰਗਰੂਰ ’ ਚ ਕੀਤੀ ਜਾ ਰਹੀ ਸੂਬਾ ਪੱਧਰੀ ਕਾਂਗਰਸ ਦੀ ਰੈਲੀ 2027 ’ ਚ ਸੂਬੇ ਅੰਦਰ ਕਾਂਗਰਸ ਸਰਕਾਰ ਬਵਣਾਉਣ ਦਾ ਰਾਹ ਪੱਧਰਾ ਕਰੇਗੀ । ਉਨ੍ਹਾਂ ਹਲਕਾ ਗਿੱਲ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਲੀਡਰ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ ਚ ਸੰਗਰੂਰ ਰੈਲੀ ’ ਚ ਪੁੱਜਕੇ ਕਾਂਗਰਸ ਰੈਲੀ ਨੂੰ ਕਾਮਯਾਬ ਕਰਨ । ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ , ਸਾਬਕਾ ਸਰਪੰਚ ਸੁਖਦੇਵ ਸਿੰਘ ਗੌਂਸਪੁਰ ਸਮੇਤ ਹੋਰ ਕਾਂਗਰਸੀ ਵਰਕਰ ਵੀ ਮੌੌਜੂਦ ਸਨ ।