ਮਹਿਲ ਕਲਾਂ, 1 ਜਨਵਰੀ (ਅਵਤਾਰ ਸਿੰਘ ਅਣਖੀ)-ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਬਾਬਾ ਬੁੱਧ ਸਿੰਘ ਕਲਸੀ ਦੇ ਦਫ਼ਤਰ ਮਹਿਲ ਕਲਾਂ ਵਿਖੇ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਭਾਈ ਹਰਜੀਤ ਸਿੰਘ ਰਾਮਗੜ੍ਹੀਆ ਨੇ ਜਥੇਬੰਦੀ ਦੀਆਂ ਸਰਗਰਮੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਜਥੇਬੰਦੀ ਨੂੰ ਪਿੰਡ ਪੱਧਰ ਤੱਕ ਹੋਰ ਮਜ਼ਬੂਤ ਬਣਾਉਣ ਲਈ ਪਿੰਡ-ਪਿੰਡ ਨਵੀਆਂ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ | ਉਨ੍ਹਾਂ ਸਮੂਹ ਰਾਮਗੜ੍ਹੀਆ ਭਾਈਚਾਰੇ ਨੂੰ ਆਪਣੀਆਂ ਭਖਦੀਆਂ ਮੰਗਾਂ ਲਈ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਰਾਮਗੜ੍ਹੀਆ ਭਾਈਚਾਰੇ ਨਾਲ ਵਿਤਕਰਾ ਕਰ ਕੇ ਬਣਦੇ ਹੱਕ ਨਹੀਂ ਦਿੱਤੇ | ਸਾਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ | ਮੀਤ ਪ੍ਰਧਾਨ ਪੰਜਾਬ ਮੁਕੰਦ ਸਿੰਘ ਰਾਮਗੜ੍ਹੀਆ, ਜਰਨੈਲ ਸਿੰਘ ਮਠਾੜੂ ਜਥੇਬੰਦਕ ਸਕੱਤਰ ਪੰਜਾਬ ਨੇ ਵੀ ਵਿਚਾਰ ਰੱਖੇ | ਇਸ ਮੌਕੇ ਸਰਬ ਸੰਮਤੀ ਨਾਲ ਜਥੇਬੰਦੀ ਦੇ ਆਗੂ ਬਾਬਾ ਬੁੱਧ ਸਿੰਘ ਕਲਸੀ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਨਵ-ਨਿਯੁਕਤ ਪ੍ਰਧਾਨ ਬੁੱਧ ਸਿੰਘ ਨੇ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਲਗਨ, ਮਿਹਨਤ, ਇਮਾਨਦਾਰੀ ਨਾਲ ਨਿਭਾਉਣ ਦਾ ਵਿਸ਼ਵਾਸ ਦੁਆਇਆ | ਇਸ ਮੌਕੇ ਆਗੂ ਜਰਨੈਲ ਸਿੰਘ ਸੰਗਰੂਰ, ਸੁਖਵਿੰਦਰ ਸਿੰਘ ਧਨੌਲਾ, ਜੁਗਿੰਦਰ ਸਿੰਘ ਧੰਜਲ, ਨਰਿੰਦਰ ਸਿੰਘ ਸੋਹਲ, ਭਰਪੂਰ ਸਿੰਘ ਜਗਦੇ, ਬਲਵੀਰ ਸਿੰਘ ਮਠਾੜੂ, ਗੁਰਤੇਜ ਸਿੰਘ ਮਠਾੜੂ, ਪ੍ਰਸ਼ੋਤਮ ਸਿੰਘ, ਹਰੀ ਸਿੰਘ, ਗੁਰਮੀਤ ਸਿੰਘ, ਹਰਭਜਨ ਸਿੰਘ ਸਹੌਰ, ਜਗਦੀਪ ਸਿੰਘ ਮਠਾੜੂ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ ਰਾਜੂ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |